ਪੰਜਾਬ

punjab

WHO ਦੀ ਚਿਤਾਵਨੀ, ਓਮੀਕਰੋਨ ਵੈਰੀਐਂਟ ਹੈ ਖ਼ਤਰਨਾਕ, ਹਲਕੇ ’ਚ ਨਾ ਲਓ !

By

Published : Jan 7, 2022, 9:47 AM IST

ਇਹ ਖਬਰ ਉਨ੍ਹਾਂ ਲੋਕਾਂ ਲਈ ਹੈ ਜੋ ਓਮੀਕਰੋਨ ਵੈਰੀਐਂਟ ਨੂੰ ਹਲਕਾ ਮੰਨ ਕੇ ਅਜੇ ਵੀ ਲਾਪਰਵਾਹ ਹਨ। ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ ਡਾਕਟਰ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਦੇ ਓਮੀਕਰੋਨ ਵੈਰੀਐਂਟ ਨੂੰ ਹਲਕੀ ਜਾਂ ਮਾਮੂਲੀ ਸਮਝਣ ਦੀ ਗਲਤੀ ਨਾ ਕੀਤੀ ਜਾਵੇ। ਜਿਵੇਂ-ਜਿਵੇਂ ਲਾਗਾਂ ਦੀ ਗਿਣਤੀ ਵਧ ਰਹੀ ਹੈ, ਇਹ ਡੈਲਟਾ ਵਾਂਗ ਹੀ ਲੋਕਾਂ ਨੂੰ ਮਾਰ ਰਹੀ ਹੈ।

ਓਮੀਕਰੋਨ ਵੈਰੀਐਂਟ ਹੈ ਖ਼ਤਰਨਾਕ
ਓਮੀਕਰੋਨ ਵੈਰੀਐਂਟ ਹੈ ਖ਼ਤਰਨਾਕ

ਜੇਨੇਵਾ (ਸਵਿਟਜ਼ਰਲੈਂਡ):ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਕੋਰੋਨਾ ਵੇਰੀਐਂਟ ਓਮੀਕਰੋਨ ਦੇ ਖ਼ਤਰੇ ਨੂੰ ਹਲਕੇ ਵਿੱਚ ਨਾ ਲੈਣ ਦੀ ਸਲਾਹ ਦਿੱਤੀ ਹੈ। ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਡਾਕਟਰ ਟੇਡਰੋਸ ਐਡਹਾਨੋਮ ਘੇਬਰੇਅਸਸ ਨੇ ਕਿਹਾ ਹੈ ਕਿ ਓਮੀਕਰੋਨ ਵੈਰੀਐਂਟ ਕੋਵਿਡ ਦੇ ਡੈਲਟਾ ਵੈਰੀਐਂਟ ਨਾਲੋਂ ਘੱਟ ਗੰਭੀਰ ਜਾਪਦਾ ਹੈ, ਪਰ ਇਸ ਨੂੰ 'ਕਮਜ਼ੋਰ ਜਾਂ ਹਲਕੇ' ਦੀ ਸ਼੍ਰੇਣੀ ਵਿੱਚ ਨਾ ਪਾਓ। ਹੁਣ Omicron ਵੈਰੀਐਂਟ ਵੀ ਡੈਲਟਾ ਵਾਂਗ ਲੋਕਾਂ ਨੂੰ ਮਾਰ ਰਿਹਾ ਹੈ। ਇਸ ਦੇ ਨਾਲ ਹੀ ਹਸਪਤਾਲ 'ਚ ਦਾਖਲ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਇਹ ਵੀ ਪੜੋ:ਟੀਕਾ ਲਗਵਾਉਣ ਤੋਂ ਬਾਅਦ ਬੱਚਿਆਂ ਨੂੰ ਪੈਰਾਸੀਟਾਮੋਲ ਅਤੇ ਦਰਦ ਨਿਵਾਰਕ ਦਵਾਈ ਨਾ ਖਿਲਾਓ- ਭਾਰਤ ਬਾਇਓਟੈਕ

ਡਬਲਯੂਐਚਓ ਮੁਖੀ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਵਿੱਚ ਕੋਵਿਡ ਦੇ ਮਾਮਲੇ ਰਿਕਾਰਡ ਪੱਧਰ ਤੱਕ ਵੱਧ ਗਏ ਹਨ। ਕੋਰੋਨਾ ਦੀ ਲਾਗ ਦੀ ਦਰ ਇੰਨੀ ਜ਼ਿਆਦਾ ਹੈ ਕਿ ਹਸਪਤਾਲਾਂ ਵਿਚ ਬੈੱਡ ਘੱਟਣੇ ਸ਼ੁਰੂ ਹੋ ਗਏ ਹਨ। ਇਸ ਦਾ ਅਸਰ ਦੁਨੀਆ ਭਰ ਦੀ ਸਿਹਤ ਪ੍ਰਣਾਲੀ 'ਤੇ ਪੈਣ ਲੱਗਾ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭੀੜ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ਦੇ ਇਲਾਜ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਭੀੜ ਘੱਟ ਹੋਣ ਤੋਂ ਬਾਅਦ ਹੀ ਅਜਿਹੇ ਬਿਮਾਰ ਲੋਕਾਂ ਦੀ ਮੌਤ ਤੋਂ ਬਚਿਆ ਜਾ ਸਕਦਾ ਹੈ।

ਡਾਕਟਰ ਟੇਡਰੋਸ ਅਡਾਨੋਮ ਗੈਬਰੇਅਸਸ ਨੇ ਕਿਹਾ ਕਿ ਜੇਕਰ ਸਥਿਤੀ ਵਿੱਚ ਸੁਧਾਰ ਨਾ ਹੋਇਆ, ਤਾਂ ਦੁਨੀਆ ਦੇ 109 ਦੇਸ਼ ਜੁਲਾਈ 2022 ਦੀ ਸ਼ੁਰੂਆਤ ਤੱਕ ਆਪਣੀ 70 ਪ੍ਰਤੀਸ਼ਤ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਕਰਨ ਦੇ ਟੀਚੇ ਤੋਂ ਖੁੰਝ ਜਾਣਗੇ। ਵਿਸ਼ਵ ਵਿੱਚ ਟੀਕਾਕਰਨ ਦੀ ਅਸਮਾਨਤਾ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਿਛਲੇ ਸਾਲ ਦੀ ਸਭ ਤੋਂ ਵੱਡੀ ਨਾਕਾਮੀ ਹੈ। ਕੁਝ ਦੇਸ਼ਾਂ ਕੋਲ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਸੁਰੱਖਿਆ ਉਪਕਰਨ, ਟੈਸਟ ਅਤੇ ਟੀਕੇ ਹਨ, ਜਦੋਂ ਕਿ ਕਈ ਦੇਸ਼ਾਂ ਕੋਲ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਵੀ ਨਹੀਂ ਹਨ। ਵੈਕਸੀਨ ਅਸਮਾਨਤਾ ਵਿਸ਼ਵਵਿਆਪੀ ਆਰਥਿਕ ਰਿਕਵਰੀ ਦੇ ਯਤਨਾਂ ਨੂੰ ਰੋਕ ਦੇਵੇਗੀ।

ਇਹ ਵੀ ਪੜੋ:ਚੰਡੀਗੜ੍ਹ ਪੀਜੀਆਈ ਵਿੱਚ 87 ਰੈਜ਼ੀਡੈਂਸ ਡਾਕਟਰਾਂ ਦੇ ਨਾਲ ਕਰੀਬ 146 ਕਰਮਚਾਰੀ ਕਰੋਨਾ ਪਾਜ਼ੀਟਿਵ

ਇਸ ਦੌਰਾਨ, ਮਾਰਸੇਲ, ਫਰਾਂਸ ਦੇ ਹਸਪਤਾਲ IHU ਮੈਡੀਟੇਰਨੀ ਦੇ ਅਨੁਸਾਰ, ਕੈਮਰੂਨ ਤੋਂ ਵਾਪਸ ਆ ਰਹੇ ਇੱਕ ਯਾਤਰੀ ਵਿੱਚ ਕੋਰੋਨਾ ਵਾਇਰਸ ਦਾ ਇੱਕ ਨਵਾਂ ਰੂਪ B.1.640.2 ਪਾਇਆ ਗਿਆ ਹੈ। ਇਸ ਨਵੇਂ ਵੈਰੀਐਂਟ ਨੂੰ IHU ਦਾ ਨਾਂ ਦਿੱਤਾ ਗਿਆ ਹੈ। ਰਿਪੋਰਟਾਂ ਦੇ ਅਨੁਸਾਰ, ਆਈਐਚਯੂ ਵੇਰੀਐਂਟ ਨਾਲ ਸੰਕਰਮਿਤ ਇੱਕ ਕੈਮਰੂਨੀਅਨ ਨਾਗਰਿਕ ਨੇ ਦੱਖਣੀ ਫਰਾਂਸ ਵਿੱਚ ਕਥਿਤ ਤੌਰ 'ਤੇ 12 ਲੋਕਾਂ ਨੂੰ ਸੰਕਰਮਿਤ ਕੀਤਾ ਹੈ।

ABOUT THE AUTHOR

...view details