ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਗਾਂਧੀ ਪਰਿਵਾਰ ਵੱਲੋਂ ਆਪਣੇ ਨਾਂ ਨਾਲ ਨਹਿਰੂ ਸਰਨੇਮ ਨਾ ਜੋੜਨ 'ਤੇ ਕੀਤੀ ਟਿੱਪਣੀ 'ਤੇ ਸ਼ੁੱਕਰਵਾਰ ਨੂੰ ਜਵਾਬੀ ਕਾਰਵਾਈ ਕਰਦਿਆਂ ਕਿਹਾ ਕਿ ਅਜਿਹੀਆਂ ਗੱਲਾਂ ਉਹ ਵਿਅਕਤੀ ਕਰੇਗਾ ਜੋ ਭਾਰਤ ਦੀ ਸੰਸਕ੍ਰਿਤੀ ਨੂੰ ਨਹੀਂ ਸਮਝਦਾ। ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ ਕਿ ਭਾਰਤ ਵਿੱਚ ਨਾਨਾ ਦਾ ਸਰਨੇਮ ਆਪਣੇ ਨਾਮ ਨਾਲ ਕੌਣ ਲਾਉਂਦਾ ਹੈ?
ਉਨ੍ਹਾਂ ਪਾਰਟੀ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਸਿਰਫ਼ ਭਾਰਤ ਦੀ ਸੰਸਕ੍ਰਿਤੀ ਨੂੰ ਨਾ ਸਮਝਣ ਵਾਲਾ ਹੀ ਅਜਿਹਾ ਕੰਮ ਕਰ ਸਕਦਾ ਹੈ ਜੋ ਪ੍ਰਧਾਨ ਮੰਤਰੀ ਨੇ ਕੀਤਾ ਹੈ। ਇਸ ਦੇਸ਼ ਵਿੱਚ ਕੌਣ ਆਪਣੇ ਨਾਨਕੇ ਦਾ ਸਰਨੇਮ ਲੈਂਦਾ ਹੈ?' ਸੁਰਜੇਵਾਲਾ ਨੇ ਕਿਹਾ, 'ਜੇਕਰ ਉਨ੍ਹਾਂ ਨੂੰ ਆਪਣੇ ਦੇਸ਼ ਦੀ ਸੰਸਕ੍ਰਿਤੀ ਬਾਰੇ ਨਹੀਂ ਪਤਾ ਤਾਂ ਫਿਰ ਭਗਵਾਨ ਦੇਸ਼ ਨੂੰ ਬਚਾਵੇ।'