ਜਿਨੇਵਾ: ਵਿਸ਼ਵ ਸਿਹਤ ਸੰਗਠਨ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਖ-ਵੱਖ ਰੂਪਾਂ ਕਾਰਨ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਨਾਲ ਹੀ ਮੁਲਕਾਂ ਨੂੰ ਚੇਤਾਵਨੀ ਦਿੱਤੀ ਕਿ ਪ੍ਰਭਾਵਸ਼ਾਲੀ ਕਦਮਾਂ ਵਿੱਚ ਥੋੜੀ ਜਿਹੀ ਢਿੱਲ ਵੀ ਮਹਾਂਮਾਰੀ ਦੀ ਸਥਿਤੀ ਨੂੰ ਹੋਰ ਗੰਭੀਰ ਬਣਾ ਸਕਦੀ ਹੈ।
ਪਾਬੰਦੀ 'ਚ ਢਿੱਲ ਨਾਲ ਡੁੰਘਾ ਹੋ ਸਕਦੈ ਮਹਾਂਮਾਰੀ ਦਾ ਸੰਕਟ: WHO - (ਡਬਲਯੂਐਚਓ)
ਵਿਸ਼ਵ ਸਿਹਤ ਸੰਗਠਨ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਖ-ਵੱਖ ਰੂਪਾਂ ਕਾਰਨ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਨਾਲ ਹੀ ਮੁਲਕਾਂ ਨੂੰ ਚੇਤਾਵਨੀ ਦਿੱਤੀ ਕਿ ਪ੍ਰਭਾਵਸ਼ਾਲੀ ਕਦਮਾਂ ਵਿੱਚ ਥੋੜੀ ਜਿਹੀ ਢਿੱਲ ਵੀ ਮਹਾਂਮਾਰੀ ਦੀ ਸਥਿਤੀ ਨੂੰ ਹੋਰ ਗੰਭੀਰ ਬਣਾ ਸਕਦੀ ਹੈ।
![ਪਾਬੰਦੀ 'ਚ ਢਿੱਲ ਨਾਲ ਡੁੰਘਾ ਹੋ ਸਕਦੈ ਮਹਾਂਮਾਰੀ ਦਾ ਸੰਕਟ: WHO ਫ਼ੋਟੋ](https://etvbharatimages.akamaized.net/etvbharat/prod-images/768-512-11682925-thumbnail-3x2-dd.jpg)
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਐਮਰਜੈਂਸੀ ਸੇਵਾਵਾਂ ਦੇ ਮੁਖੀ ਡਾ. ਮਾਈਕਲ ਰਿਆਨ ਨੇ ਕਿਹਾ ਕਿ ਵਾਇਰਸ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਤੇਜ਼ੀ ਨਾਲ ਫੈਲਦਾ ਹੈ ਅਤੇ ਜੋ ਸਿਆਸਤਦਾਨ ਸੋਚਦੇ ਹਨ ਕਿ ਟੀਕਾਕਰਨ ਨਾਲ ਮਹਾਂਮਾਰੀ ਖ਼ਤਮ ਹੋ ਜਾਵੇਗੀ ਉਹ ਗਲਤੀ ਕਰ ਰਹੇ ਹਨ। ਰਿਆਨ ਨੇ ਕਿਹਾ ਕਿ ਇਹ ਮਨੁੱਖੀ ਵਿਵਹਾਰ, ਵਾਇਰਸਾਂ ਦੇ ਨਵੇਂ ਰੂਪਾਂ ਦੇ ਉਭਾਰ ਅਤੇ ਹੋਰ ਕਈ ਪਹਿਲੂਆਂ ਉੱਤੇ ਨਿਰਭਰ ਕਰਦਾ ਹੈ।
ਉਨ੍ਹਾਂ ਨੇ ਕੁਝ ਆਗੂਆਂ ਨਾਲ ਸਥਿਤੀ ਦੀ ਡਰਾਉਣੀ ਹਕੀਕਤ ਨੂੰ ਸਵੀਕਾਰ ਕਰਨ ਲਈ ਕਿਹਾ। ਭਾਰਤ ਵਿੱਚ ਵੀ ਸੰਕਰਮਣ ਅਤੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਰਿਆਨ ਨੇ ਕਿਹਾ ਕਿ ਕੁਝ ਦੇਸ਼ ਚੰਗੀ ਸਥਿਤੀ ਵਿੱਚ ਨਹੀਂ ਹਨ। ਤੁਹਾਨੂੰ ਆਪਣੇ ਸਿਹਤ ਢਾਂਚੇ ਦੀ ਰੱਖਿਆ ਕਰਨੀ ਚਾਹੀਦੀ ਹੈ। ਤੁਹਾਨੂੰ ਆਕਸੀਜਨ ਸਪਲਾਈ ਬਹਾਲ ਕਰਨੀ ਚਾਹੀਦੀ ਹੈ।