ਪੰਜਾਬ

punjab

ETV Bharat / bharat

ਹਰਿਆਣਾ ‘ਚ ਚਿੱਟੀ ਫੰਗਸ ਦੀ ਦਸਤਕ,ਦੋ ਮਹਿਲਾਵਾਂ ਆਈਆਂ ਚਪੇਟ ‘ਚ

ਹਿਸਾਰ ਦੇ ਸਿਵਲ ਹਸਪਤਾਲ ਵਿੱਚ ਚਿੱਟੀ ਫੰਗਸ ਦੀ ਲਾਗ ਦੇ ਦੋ ਮਾਮਲੇ ਸਾਹਮਣੇ ਆਏ ਹਨ। ਦੋਵੇਂ ਮਹਿਲਾਵਾਂ ਜ਼ਿਲ੍ਹੇ ਦੀਆਂ ਵਸਨੀਕ ਹਨ। ਪੀੜਤ ਮਹਿਲਾਵਾਂ ਦਾ ਆਈਸੋਲੇਸ਼ਨ ਵਾਰਡ ਵਿੱਚ ਇਲਾਜ਼ ਚੱਲ ਰਿਹਾ ਹੈ।

ਹਰਿਆਣਾ ‘ਚ ਚਿੱਟੀ ਫੰਗਸ ਦੀ ਦਸਤਕ,ਦੋ ਮਹਿਲਾਵਾਂ ਆਈਆਂ ਚਪੇਟ ‘ਚ

By

Published : May 21, 2021, 6:06 PM IST

ਹਿਸਾਰ:ਜ਼ਿਲ੍ਹੇ ਵਿਚ ਬਲੈਕ ਫੰਗਸ ਤੋਂ ਬਾਅਦ ਹੁਣ ਚਿੱਟੀ ਫੰਗਸ ਦਾ ਲਾਗ ਵੀ ਫੈਲਣੀ ਸ਼ੁਰੂ ਹੋ ਗਈ ਹੈ। ਕੋਰੋਨਾ ਤੋਂ ਬਾਅਦ ਹੁਣ ਸਿਹਤ ਵਿਭਾਗ ਸਾਹਮਣੇ ਤੀਜਾ ਖਤਰਾ ਆਇਆ ਦਿਖਾਈ ਦੇ ਰਿਹਾ ਹੈ। ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਚਿੱਟੀ ਫੰਗਸ ਦੀ ਲਾਗ 2 ਮਾਮਲੇ ਸਾਹਮਣੇ ਆਏ ਹਨ। ਚਿੱਟੀ ਫੰਗਸ ਦੀਆਂ ਦੋਵੇਂ ਪੀੜਤ ਮਹਿਲਾਵਾਂ ਹਨ।

ਡਾਕਟਰਾਂ ਅਨੁਸਾਰ ਦੋਵੇਂ ਮਹਿਲਾਵਾਂ ਕੋਰੋਨਾ ਤੋਂ ਵੀ ਪੀੜਤ ਹਨ ਤੇ ਦੋਵਾਂ ਵਿਚ ਚਿੱਟੀ ਫੰਗਸ ਦੀ ਲਾਗ ਅਸਰ ਵੀ ਦਿਖਾਈ ਦਿੱਤਾ ਹੈ। ਦੋਵਾਂ ਪੀੜਤ ਮਹਿਲਾਵਾਂ ਦੇ ਐਂਟੀ ਫੰਗਸ ਦਵਾਈ ਲਗਾ ਕੇ ਇਲਾਜ਼ ਕੀਤਾ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਦੋਵੇਂ ਪੀੜਤ ਮਹਿਲਾਵਾਂ ਹਿਸਾਰ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਹਨ ਤੇ ਦੋਵਾਂ ਦੀ ਉਮਰ 60 ਸਾਲ ਤੋਂ ਵੱਧ ਦੱਸੀ ਜਾ ਰਹੀ ਹੈ।

ਦੋਵਾਂ ਮਹਿਲਾਵਾਂ ਨੂੰ ਸ਼ੂਗਰ ਦੀ ਸ਼ਿਕਾਇਤ ਵੀ ਹੈ। ਪੀੜਤ ਮਹਿਲਾਵਾਂ 3-4 ਦਿਨਾਂ ਤੋਂ ਹਸਪਤਾਲ ਦੇ ਵਿੱਚ ਦਾਖਲ ਹਨ ਇੱਥੇ ਦਾਖਲ ਹੋਣ ਤੋਂ 2 ਦਿਨ ਬਾਅਦ ਮਹਿਲਾਵਾਂ ਚ ਚਿੱਟੀ ਫੰਗਸ ਦੇ ਲੱਛਣ ਦਿਖਾਈ ਦਿੱਤੇ ਹਨ।

ਜਿਸ ਤੋਂ ਬਾਅਦ ਡਾਕਟਰ ਨੇ ਦੋਵਾਂ ਮਹਿਲਾਵਾਂ ਦੇ ਸੈਂਪਲ ਲਏ ਹਨ।ਵੀਰਵਾਰ ਨੂੰ ਦੋਵਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।ਡਾਕਟਰਾਂ ਅਨੁਸਾਰ, ਚਿੱਟੀ ਫੰਗਸ ਦੀ ਲਾਗ ਦਾ ਪਤਾ ਲਗਾਉਣ ਲਈ ਫੰਗਸ ਕਲਚਰ ਟੈਸਟ ਬਲੈਕ ਫੰਗਸ ਵਾਂਗ ਕੀਤਾ ਜਾਂਦਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਚਿੱਟੀ ਫੰਗਸ ਦੀ ਲਾਗ ਕਾਲੀ ਫੰਗਸ ਤੋਂ ਘੱਟ ਖ਼ਤਰਨਾਕ ਹੈ। ਇਹ ਮਿਊਕਮਾਈਕੋਸਿਸ ਨਾੜੀਆਂ ਵਿਚ ਜਾ ਕੇ ਖ਼ੂਨ ਵਿਚ ਫੈਲਦਾ ਹੈ ਤੇ ਇਸ ਤੋਂ ਬਾਅਦ ਨਾੜੀਆਂ ਨੂੰ ਪ੍ਰਭਾਵਿਤ ਕਰਦਾ ਹੈ ।ਚਿੱਟੀ ਫੰਗਸ ਦੌਰਾਨ ਚਮੜੀ 'ਤੇ ਛਾਲੇ ਬਣਦੇ ਹਨ ਅਤੇ ਉਨ੍ਹਾਂ' ਤੇ ਚਿੱਟੀ ਪਰਤ ਬਣ ਜਾਂਦੀ ਹੈ।

ਇਹ ਸਿਰਫ ਮੂੰਹ, ਜੀਭ ਜਾਂ ਜਬਾੜੇ ਨੂੰ ਪ੍ਰਭਾਵਤ ਕਰਦਾ ਹੈ ਜਿੱਥੇ ਪਹਿਲਾਂ ਮੂੰਹ ਵਿੱਚ ਦਰਦ ਸ਼ੁਰੂ ਹੁੰਦਾ ਹੈ ਇਸ ਤੋਂ ਬਾਅਦ ਮੂੰਹ ਵਿਚ ਛਾਲੇ ਹੋ ਜਾਂਦੇ ਹਨ ਤੇ ਹੌਲੀ ਹੌਲੀ ਫਿਰ ਇੱਕ ਚਿੱਟੀ ਪਰਤ ਆਉਣੀ ਸ਼ੁਰੂ ਹੋ ਜਾਂਦੀ ਹੈ।

ਧਿਆਨ ਰੱਖਣ ਯੋਗ ਗੱਲਾਂ

  • ਤਰਲ ਪਦਾਰਥ ਦਾ ਵੱਧ ਸੇਵਨ ਕੀਤਾ ਜਾਵੇ।
  • ਹਰ ਰੋਜ਼ ਗਰਮ ਪਾਣੀ ਨਾਲ ਗਰਾਰੇ ਕਰੋ ਤੇ ਸਾਫ਼-ਸਫ਼ਾਈ ਦਾ ਧਿਆਨ ਰੱਖੋ ।
  • ਸ਼ੂਗਰ ਕੰਟਰੋਲ ਰੱਖੋ।
  • ਜੇ ਤੁਹਾਨੂੰ ਖਾਣ, ਪੀਣ ਜਾਂ ਚੱਬਣ ਦੌਰਾਨ ਦਰਦ ਹੁੰਦਾ ਹੈ ਤਾਂ ਡਾਕਟਰ ਦੀ ਸਲਾਹ ਲਉ।

ABOUT THE AUTHOR

...view details