ਪੰਜਾਬ

punjab

ਰਾਮ ਰਹੀਮ ਨੂੰ ਸਤਾਉਂਣ ਲੱਗੀ ਚਿੱਟੀ ਦਾੜੀ, ਕਮੀਸ਼ਨ ਕੋਲ ਪਹੁੰਚਿਆ ਮਾਮਲਾ

By

Published : Sep 10, 2021, 12:46 PM IST

ਰਾਮ ਰਹੀਮ ਨੂੰ ਆਪਣੀ ਚਿੱਟੀ ਦਾੜੀ ਸਤਾਉਂਣ ਲੱਗ ਗਈ ਹੈ। ਇਸ ਲਈ ਉਸਨੇ ਜੇਲ੍ਹ ਅਧਿਕਾਰੀਆ ਕੋਲੋਂ ਦਾੜੀ ਨੂੰ ਕਾਲੀ ਕਰਨ ਦੀ ਮੰਗ ਕੀਤੀ ਹੈ। ਪਰੰਤੂ ਅਧਿਕਾਰੀਆਂ ਵੱਲੋਂ ਇਨਕਾਰ ਕਰਨ 'ਤੇ ਮਾਮਲਾ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁੱਜ ਗਿਆ ਹੈ, ਜਿਸ 'ਤੇ ਫੈਸਲਾ ਬਾਕੀ ਹੈ।

ਰਾਮ ਰਹੀਮ ਨੂੰ ਸਤਾਉਂਣ ਲੱਗੀ ਚਿੱਟੀ ਦਾੜੀ
ਰਾਮ ਰਹੀਮ ਨੂੰ ਸਤਾਉਂਣ ਲੱਗੀ ਚਿੱਟੀ ਦਾੜੀ

ਚੰਡੀਗੜ੍ਹ:ਡੇਰਾ ਮੁਖੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਪਰ ਹੁਣ ਰਾਮ ਰਹੀਮ ਨੂੰ ਆਪਣੀ ਚਿੱਟੀ ਦਾੜੀ ਸਤਾਉਂਣ ਲੱਗ ਗਈ ਹੈ। ਇਸ ਲਈ ਉਸਨੇ ਜੇਲ੍ਹ ਅਧਿਕਾਰੀਆ ਕੋਲੋਂ ਦਾੜੀ ਨੂੰ ਕਾਲੀ ਕਰਨ ਦੀ ਮੰਗ ਕੀਤੀ ਹੈ। ਪਰੰਤੂ ਅਧਿਕਾਰੀਆਂ ਵੱਲੋਂ ਇਨਕਾਰ ਕਰਨ 'ਤੇ ਮਾਮਲਾ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁੱਜ ਗਿਆ ਹੈ, ਜਿਸ 'ਤੇ ਫੈਸਲਾ ਬਾਕੀ ਹੈ।

ਜ਼ਿਕਰਯੋਗ ਹੈ ਕਿ ਰਾਮ ਰਹੀਮ ਜਦੋਂ ਤੋਂ ਜੇਲ੍ਹ ਚ ਗਿਆ ਓਦੋਂ ਤੋਂ ਹੀ ਚਰਚਾ ਚ ਹੈ ਇਸ ਵਾਰੀ ਉਹ ਆਪਣੀ ਦਾੜੀ ਕਾਰਨ ਚਰਚਾ ਵਿੱਚ ਹੈ। ਇਸਤੋਂ ਪਹਿਲਾਂ ਦਿੱਲੀ ਵਿੱਚ ਚੈਕਅੱਪ ਲਈ ਜਾਂਦੇ ਸਮੇਂ ਲੋਕਾਂ ਨੂੰ ਮਿਲਣ ਦਾ ਮਾਮਲਾ ਵੀ ਬਹੁਤ ਵਿਵਾਦਾਂ ਵਿੱਚ ਰਿਹਾ ਸੀ। ਕੁੱਝ ਸਮਾਂ ਪਹਿਲਾਂ ਰੱਖੜੀ ਦੇ ਤਿਉਹਾਰ 'ਤੇ ਵੀ ਡੇਰਾ ਮੁਖੀ ਨੂੰ ਵੱਡੀ ਪੱਧਰ 'ਤੇ ਰੱਖੜੀਆਂ ਭੇਜੇ ਜਾਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਸੀ।

ਜ਼ਿਕਰਯੋਗ ਹੈ ਕਿ ਰਾਮ ਰਹੀਮ ਵੱਲੋਂ ਦਾੜੀ ਕਾਲੀ ਕਰਨ ਦਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਉਦੋਂ ਚੁੱਕਿਆ ਜਦੋਂ 3 ਸਤੰਬਰ ਨੂੰ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਐਸਕੇ ਮਿੱਤਲ ਨੇ ਇੱਥੇ ਜੇਲ੍ਹ ਦਾ ਨਿਰੀਖਣ ਕੀਤਾ। ਰਾਮ ਰਹੀਮ ਦਾ ਕਹਿਣਾ ਹੈ ਕਿ ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮਜ਼ਬੂਰ ਹੋਕੇ ਹੁਣ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਧਿਆਨ ਵਿੱਚ ਲਿਆਉਣਾ ਪਿਆ।

ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਸਾਧਵੀਆਂ ਨਾਲ ਬਲਾਤਕਾਰ ਕਰਨ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਲਈ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ। ਉਹ ਸਿਹਤ ਜਾਂਚ ਅਤੇ ਐਮਰਜੈਂਸੀ ਜ਼ਮਾਨਤ 'ਤੇ ਤਿੰਨ-ਚਾਰ ਵਾਰ ਜੇਲ੍ਹ ਤੋਂ ਬਾਹਰ ਵੀ ਆ ਚੁੱਕਿਆ ਹੈ ਪਰ ਅਜੇ ਤੱਕ ਆਮ ਪੈਰੋਲ ਨਹੀਂ ਮਿਲੀ ਹੈ। ਸੂਤਰਾਂ ਅਨੁਸਾਰ ਗੁਰਮੀਤ ਰਾਮ ਰਹੀਮ ਨੇ ਆਪਣੇ ਚੇਲਿਆਂ ਨੂੰ ਇੱਕ ਚਿੱਠੀ ਵੀ ਲਿਖੀ ਹੈ। ਚਿੱਠੀ ਵਿੱਚ ਉਸ ਨੇ ਲਿਖਿਆ ਹੈ ਕਿ ਜੇ ਵਾਹਿਗੁਰੂ ਨੇ ਚਾਹਿਆ ਤਾਂ ਮੈਂ ਛੇਤੀ ਤੁਹਾਡੇ ਵਿੱਚ ਖੜਾ ਹੋਵਾਂਗਾ, ਪਰ ਅਜੇ ਤੱਕ ਇਹ ਇੱਛਾ ਪੂਰੀ ਨਹੀਂ ਹੋਈ ਹੈ।

ਇਹ ਵੀ ਪੜੋ: ਲਾਲ ਸਿੰਘ ਅਧੀਨ ਬਣੀ ਕਮੇਟੀ ਦੇਖੇਗੀ ਮੁੱਖ ਮੰਤਰੀ ਦੇ ਸਿਆਸੀ ਕੰਮ-ਕਾਜ

ABOUT THE AUTHOR

...view details