ਨਵੀਂ ਦਿੱਲੀ: ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਕਿਸੇ ਨਾ ਕਿਸੇ ਪੋਸਟ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਭਾਰਤ ਦਾ ਨਕਸ਼ਾ ਸਾਂਝਾ ਕੀਤਾ ਹੈ ਜਿਸ 'ਚ ਉਨ੍ਹਾਂ (what percentage of families have cars) ਨੇ ਹਰੇਕ ਸੂਬੇ 'ਚ ਪ੍ਰਤੀ ਪਰਿਵਾਰ ਘਰ ਵਿੱਚ ਕਾਰ ਦੀ ਮਾਲਕੀ ਦਾ ਰਾਜ-ਵਾਰ ਪ੍ਰਤੀਸ਼ਤ ਦਿਖਾਇਆ ਹੈ। ਹਰੇ, ਲਾਲ, ਗੁਲਾਬੀ ਅਤੇ ਪੀਲੇ ਰੰਗਾਂ ਵਿੱਚ ਵੱਖ-ਵੱਖ ਰਾਜਾਂ ਦੀ ਘਣਤਾ ਨੂੰ ਵੱਖ ਕਰਨ ਲਈ ਨਕਸ਼ੇ ਵਿੱਚ ਰੰਗ-ਕੋਡਿੰਗ ਦੀ ਵਰਤੋਂ ਕੀਤੀ ਗਈ ਹੈ।
ਕਾਰ ਦੀ ਮਾਲਕੀ ਔਸਤ ਪ੍ਰਤੀਸ਼ਤਤਾ 'ਚ ਪਹਾੜੀ ਰਾਜ ਅੱਗੇ:ਆਨੰਦ ਮਹਿੰਦਰਾ ਦੁਆਰਾ ਸਾਂਝੇ ਕੀਤੇ ਗਏ ਇਸ ਨਕਸ਼ੇ ਦੇ ਅਨੁਸਾਰ, ਪੂਰੇ ਭਾਰਤ ਵਿੱਚ ਕਾਰ ਦੀ ਮਾਲਕੀ ਦੀ ਔਸਤ ਪ੍ਰਤੀਸ਼ਤਤਾ ਸਿਰਫ 7.5% ਹੈ। ਦਿਲਚਸਪ ਗੱਲ ਇਹ ਹੈ ਕਿ, ਜੰਮੂ ਅਤੇ ਕਸ਼ਮੀਰ, ਅਰੁਣਾਚਲ ਪ੍ਰਦੇਸ਼ ਵਰਗੇ ਪਹਾੜੀ ਹਿੱਸਿਆਂ ਵਿੱਚ ਪ੍ਰਤੀ ਪਰਿਵਾਰ ਕਾਰ ਦੀ ਮਾਲਕੀ ਪ੍ਰਤੀਸ਼ਤ ਵੱਧ ਹੈ, ਜਿੱਥੇ ਔਸਤਨ 22% ਪਰਿਵਾਰਾਂ ਕੋਲ ਕਾਰਾਂ ਹਨ। ਜਦਕਿ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਵਰਗੇ ਖੁਸ਼ਹਾਲ ਰਾਜ (Which state what percentage of families have cars) ਪ੍ਰਤੀ ਪਰਿਵਾਰ ਕਾਰ ਮਾਲਕੀ ਦੇ ਪ੍ਰਤੀਸ਼ਤ ਦੇ ਮਾਮਲੇ ਵਿੱਚ ਪਹਾੜੀ ਰਾਜਾਂ ਤੋਂ ਬਹੁਤ ਪਿੱਛੇ ਹਨ।
ਯੂਜ਼ਰਸ ਤੋਂ ਮੰਗਿਆ ਜਵਾਬ: ਮਹਿੰਦਰਾ ਨੇ ਆਪਣੇ ਫੋਲੋਅਰਜ਼ ਨੂੰ ਇਹ ਵੀ ਕਿਹਾ ਕਿ ਜਦੋਂ ਤੁਸੀਂ (Anand Mahindra new post on Twitter) ਇਹ ਨਕਸ਼ਾ ਦੇਖੋ, ਤਾਂ ਇਸ ਦਾ ਸਿੱਟਾ ਦੱਸੋ, ਉਹ ਇਹ ਜਾਣਨ ਲਈ ਉਤਸੁਕ ਹਨ। ਕੁਝ ਟਵਿੱਟਰ ਯੂਜ਼ਰਸ ਨੇ ਕਿਹਾ ਕਿ ਅੰਤਰ ਜਨਤਕ ਆਵਾਜਾਈ ਦੀ ਉਪਲਬਧਤਾ ਦਾ ਨਤੀਜਾ ਹੋ ਸਕਦਾ ਹੈ। ਮਹਾਰਾਸ਼ਟਰ, ਉੱਤਰ ਪ੍ਰਦੇਸ਼, ਗੁਜਰਾਤ ਆਦਿ ਵਿੱਚ ਜਨਤਕ ਆਵਾਜਾਈ ਬਿਹਤਰ ਅਤੇ ਕੁਸ਼ਲ ਹੈ, ਜਦਕਿ ਅਰੁਣਾਚਲ ਪ੍ਰਦੇਸ਼ ਵਰਗੇ (Cars percentage of per home in india) ਪਹਾੜੀ ਰਾਜਾਂ ਵਿੱਚ ਜਨਤਕ ਆਵਾਜਾਈ ਦੇ ਬੁਨਿਆਦੀ ਢਾਂਚੇ ਦੀ ਘਾਟ ਹੈ। ਇਸ ਲਈ ਪ੍ਰਤੀ ਘਰ ਕਾਰਾਂ ਦੀ ਜ਼ਿਆਦਾ ਮਾਲਕੀ ਹੈ।
ਟਵਿੱਟਰ ਯੂਜ਼ਰਸ ਦੇ ਜਵਾਬ:ਆਨੰਦ ਮਹਿੰਦਰਾ ਦੀ ਇਸ ਪੋਸਟ 'ਤੇ ਇਕ ਟਵਿੱਟਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਜਿੱਥੇ ਪਬਲਿਕ ਟਰਾਂਸਪੋਰਟ ਵਧੀਆ ਹੈ, ਉੱਥੇ ਕਾਰ ਦੀ ਮਾਲਕੀ ਘੱਟ ਹੈ। ਇਕ ਹੋਰ ਟਵਿੱਟਰ ਉਪਭੋਗਤਾ ਨੇ ਇਸ 'ਤੇ ਟਿੱਪਣੀ ਕੀਤੀ ਅਤੇ ਲਿਖਿਆ ਕਿ 'ਵੱਡੇ ਰਾਜਾਂ ਦੇ ਮਾਮਲੇ ਵਿੱਚ ਡੇਟਾ ਦੇ (Anand Mahindra Post on Cars percentage in india) ਮਾਈਕ੍ਰੋ-ਵਿਭਾਜਨ ਦੀ ਜ਼ਰੂਰਤ ਹੈ। ਪੱਛਮੀ ਮਹਾਰਾਸ਼ਟਰ ਵਿੱਚ ਵਾਹਨ ਮਾਲਕੀ ਪ੍ਰਤੀਸ਼ਤਤਾ ਬਹੁਤ ਜ਼ਿਆਦਾ ਹੋਵੇਗੀ।' ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ, 'ਪੈਦਲ, ਸਾਈਕਲ/ਬੱਸ/ਮੈਟਰੋ ਦੇ ਨਾਲ ਇੱਕ ਮਜ਼ਬੂਤ ਅਤੇ ਏਕੀਕ੍ਰਿਤ ਜਨਤਕ ਟਰਾਂਸਪੋਰਟ ਸਿਸਟਮ ਬਣਾਉਣ ਦੀ ਲੋੜ ਹੈ, ਨਹੀਂ ਤਾਂ ਦੇਸ਼ ਜਲਦੀ ਹੀ ਬੇਅੰਤ ਟ੍ਰੈਫਿਕ ਦੇ ਸੰਕਟ ਵਿੱਚ ਫਸ ਜਾਵੇਗਾ।'
ਇਹ ਵੀ ਪੜ੍ਹੋ:ਸਰਕਾਰ ਵੱਲੋਂ ਰੇਤਾ ਤੇ ਬਜਰੀ ਦੀ ਢੋਆ-ਢੁਆਈ ਦੇ ਰੇਟ ਤੈਅ, ਟਰਾਂਸਪੋਟਰ ਸਰਕਾਰ ਤੋਂ ਨਾਖੁਸ਼, ਖਾਸ ਰਿਪੋਰਟ