ਪੰਜਾਬ

punjab

ETV Bharat / bharat

ਦੇਖੋ, 12ਵੀਂ ਜਮਾਤ ਦੇ ਕੰਪਾਰਟਮੈਂਟ ਪੇਪਰਾਂ ਦੀ Date Sheet ?

ਜਿਹੜੇ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ, ਉਹ 25 ਅਗਸਤ ਤੋਂ ਹੋਣ ਵਾਲੀ ਪ੍ਰੀਖਿਆ ਲਈ 11 ਅਗਸਤ ਤੋਂ 15 ਅਗਸਤ ਦੇ ਵਿਚਕਾਰ ਫਾਰਮ ਭਰ ਸਕਦੇ ਹਨ। ਬੋਰਡ ਵੱਲੋਂ ਜਾਰੀ ਤਰੀਕਾਂ ਅਨੁਸਾਰ 10ਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ 25 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ 8 ਸਤੰਬਰ ਤੱਕ ਚੱਲੇਗੀ।

12ਵੀਂ ਦਾ ਕਿਹੜਾ ਕੰਪਾਰਟਮੈਂਟ ਪੇਪਰ ਕਦੋਂ ?
12ਵੀਂ ਦਾ ਕਿਹੜਾ ਕੰਪਾਰਟਮੈਂਟ ਪੇਪਰ ਕਦੋਂ ?

By

Published : Aug 11, 2021, 1:55 PM IST

ਨਵੀਂ ਦਿੱਲੀ:ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਕੰਪਾਰਟਮੈਂਟ ਅਤੇ ਸੁਧਾਰ ਪ੍ਰੀਖਿਆਵਾਂ ਦੀ ਤਾਰੀਖ ਮੰਗਲਵਾਰ ਨੂੰ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 25 ਅਗਸਤ ਤੋਂ 15 ਸਤੰਬਰ ਤੱਕ ਲਈਆਂ ਜਾਣਗੀਆਂ। CBSE ਅਧਿਕਾਰੀਆਂ ਨੇ ਪ੍ਰੀਖਿਆਵਾਂ ਦੀ ਤਾਰੀਖ ਜਾਰੀ ਕਰ ਦਿੱਤੀ ਹੈ।

ਇਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਬੋਰਡ ਦੇ ਨਤੀਜਿਆਂ ਵਿੱਚ ਘੱਟ ਅੰਕਾਂ ਨਾਲ ਖ਼ੁਸ ਨਹੀਂ ਹਨ ਜਾਂ ਜਿਹੜੇ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ, ਉਹ 25 ਅਗਸਤ ਤੋਂ ਹੋਣ ਵਾਲੀ ਪ੍ਰੀਖਿਆ ਲਈ 11 ਅਗਸਤ ਤੋਂ 15 ਅਗਸਤ ਦੇ ਵਿਚਕਾਰ ਫਾਰਮ ਭਰ ਸਕਦੇ ਹਨ। ਬੋਰਡ ਵੱਲੋਂ ਜਾਰੀ ਤਰੀਕਾਂ ਅਨੁਸਾਰ 10ਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ 25 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ 8 ਸਤੰਬਰ ਤੱਕ ਚੱਲੇਗੀ।

12ਵੀਂ ਦੇ ਵਿਦਿਆਰਥੀਆਂ ਦਾ ਪਹਿਲਾ ਪੇਪਰ 25 ਅਗਸਤ ਨੂੰ ਅੰਗਰੇਜ਼ੀ, 26 ਨੂੰ ਬਿਜ਼ਨਸ ਸਟੱਡੀਜ਼, 27 ਨੂੰ ਰਾਜਨੀਤੀ ਸ਼ਾਸਤਰ, 28 ਨੂੰ ਸਰੀਰਕ ਸਿੱਖਿਆ, 31 ਨੂੰ ਲੇਖਾ, 1 ਸਤੰਬਰ ਨੂੰ ਅਰਥ ਸ਼ਾਸਤਰ, 2 ਸਤੰਬਰ ਨੂੰ ਸਮਾਜ ਸ਼ਾਸਤਰ, 3 ਸਤੰਬਰ ਨੂੰ ਰਸਾਇਣ ਵਿਗਿਆਨ, 4 ਸਤੰਬਰ ਨੂੰ ਮਨੋਵਿਗਿਆਨ ਦਾ ਪੇਪਰ ਹੋਵੇਗਾ। 6 ਸਤੰਬਰ ਨੂੰ ਜੀਵ ਵਿਗਿਆਨ, 7 ਸਤੰਬਰ ਨੂੰ ਹਿੰਦੀ, 8 ਸਤੰਬਰ ਨੂੰ ਕੰਪਿਊਟਰ ਵਿਗਿਆਨ, 9 ਸਤੰਬਰ ਨੂੰ ਭੌਤਿਕ ਵਿਗਿਆਨ, 11 ਸਤੰਬਰ ਨੂੰ ਭਗੋਲ, 13 ਸਤੰਬਰ ਨੂੰ ਗਣਿਤ, 14 ਸਤੰਬਰ ਨੂੰ ਇਤਿਹਾਸ ਅਤੇ 15 ਸਤੰਬਰ ਨੂੰ ਗ੍ਰਹਿ ਵਿਗਿਆਨ ਦਾ ਪੇਪਰ ਹੋਵੇਗਾ।

ਇਹ ਵੀ ਪੜ੍ਹੋ:CBSE ਦੇ ਪੇਪਰਾਂ ਨੂੰ ਲੈ ਕੇ ਮਾਪਿਆਂ ਵਿੱਚ ਕਿਉਂ ਵੱਧ ਰਿਹਾ ਹੈ ਰੋਸ਼ ?

ABOUT THE AUTHOR

...view details