ਚੰਡੀਗੜ੍ਹ :ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ (WhatsApp) 1 ਨਵੰਬਰ ਤੋਂ ਪੁਰਾਣੇ ਸਮਾਰਟਫੋਨਸ 'ਤੇ ਕੰਮ ਨਹੀਂ ਕਰੇਗਾ। ਵਟਸਐਪ ਲਗਾਤਾਰ ਪੁਰਾਣੇ ਫੋਨਾਂ 'ਤੇ ਆਪਣੀ ਸਪੋਰਟ ਬੰਦ ਕਰ ਰਿਹਾ ਹੈ ਅਤੇ ਹੁਣ ਵਟਸਐਪ 43 ਪੁਰਾਣੇ ਸਮਾਰਟਫੋਨ ਮਾਡਲਾਂ 'ਤੇ ਕੰਮ ਨਹੀਂ ਕਰੇਗਾ।
ਵਟਸਐਪ ਲੋਕਾਂ ਲਈ ਦੋਸਤਾਂ, ਰਿਸ਼ਤੇਦਾਰਾਂ ਨਾਲ ਜੁੜੇ ਰਹਿਣ ਦਾ ਇੱਕ ਮਹੱਤਵਪੂਰਣ ਤਰੀਕਾ ਹੈ, ਅਜਿਹੀ ਸਥਿਤੀ ਵਿੱਚ ਫੋਨ ਉਤੇ ਵਟਸਐਪ ਬੰਦ ਕਰਨਾ ਲੋਕਾਂ ਲਈ ਕਾਫੀ ਝਟਕੇ ਵਾਲੀ ਖਬਰ ਹੈ। ਵਟਸਐਪ ਦਾ ਸਮਰਥਨ ਖਤਮ ਕਰਨ ਵਾਲੇ ਜਿਨ੍ਹਾਂ ਫੋਨਾਂ ਦੀ ਸੂਚੀ ਜਾਰੀ ਹੋਈ ਹੈ, ਉਨ੍ਹਾਂ ਵਿੱਚ ਐਂਡਰਾਇਡ ਅਤੇ ਐਪਲ iOS ਦੋਵੇਂ ਹੀ ਮੌਜੂਦ ਹਨ।
'ਸਨ' ਦੀ ਰਿਪੋਰਟ ਦੇ ਅਨੁਸਾਰ, ਐਂਡਰਾਇਡ 4.0,4 'ਤੇ ਚੱਲਣ ਵਾਲੇ ਫੋਨਾਂ 'ਤੇ ਵਟਸਐਪ ਕੰਮ ਨਹੀਂ ਕਰੇਗਾ। ਇਸ ਤੋਂ ਇਲਾਵਾ ਐਪਲ iOS 9 ਉਤੇ ਚੱਲਣ ਵਾਲੇ ਆਈਫੋਨ 'ਤੇ ਵੀ ਇਸ ਦਾ ਸਮਰਥਨ ਬੰਦ ਹੋ ਜਾਵੇਗਾ।
AppleiPhone SE, 6S and 6S Plus.
Samsung ਸੈਮਸੈਂਗ Galaxy Trend Lite, ਸੈਮਸੈਂਗ Galaxy Trend II, ਸੈਮਸੈਂਗ Galaxy SII, ਸੈਮਸੈਂਗ Galaxy S3 mini, ਸੈਮਸੈਂਗ Galaxy Xcover 2, ਸੈਮਸੈਂਗ Core ਅਤੇ ਸੈਮਸੈਂਗ Ace 2