ਨਵੀਂ ਦਿੱਲੀ: ਭਾਰਤ ਸਣੇ ਦੁਨੀਆਂ ਦੇ ਕਈ ਦੇਸ਼ਾਂ 'ਚ ਸੋਸ਼ਲ ਮੀਡੀਆ ਸਾਈਟਸ ਹੋਏ ਵਾਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ ਦਾ ਸਰਵਰ ਡਾਊਨ ਹਣ ਨਾਲ ਕਈ ਦੇਸ਼ਾਂ ਦੇ ਯੂਜ਼ਰਸ ਪਰੇਸ਼ਾਨ ਹੋਏ। ਕਰੀਬ ਅੱਧੇ ਘੰਟੇ ਤੱਕ ਇਹ ਤਿੰਨੋ ਸੋਸ਼ਲ ਮੀਡੀਆ ਪਲੇਟਫਾਰਮਸ ਬੰਦ ਰਹੇ। ਇਸ ਨੂੰ ਵੇਖਦਿਆਂ ਕਈ ਲੋਕਾਂ ਨੇ ਇਸ ਸਬੰਧੀ ਸ਼ਿਕਾਇਤਾਂ ਸ਼ੁਰੂ ਕਰ ਦਿੱਤੀਆਂ। ਇਥੋਂ ਤੱਕ ਕਿ ਟਵੀਟਰ ਉੱਤੇ ਮਾਰਕ ਜ਼ਕਰਬਰਗ ਦਾ ਮਜ਼ਾਕ ਉਢਾਇਆ। ਅੱਧੇ ਘੰਟੇ ਮਗਰੋਂ ਸੇਵਾਵਾਂ ਬਹਾਲ ਹੋਣ ਮਗਰੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਇੱਕਠੇ ਡਾਊਨ ਹੋਏ ਵਾਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ ਦੇ ਸਰਵਰ, ਯੂਜ਼ਰਸ ਹੋਏ ਪਰੇਸ਼ਾਨ - ਮਾਰਕ ਜ਼ਕਰਬਰਗ
ਸ਼ੁਕਰਵਾਰ ਦੇਰ ਰਾਤ 11 ਵਜੇ ਦੇ ਕਰੀਬ ਅਚਾਨਕ ਸੋਸ਼ਲ ਮੀਡੀਆ ਸਾਈਟਸ ਹੋਏ ਵਾਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ ਦੇ ਸਰਵਰ ਡਾਊਨ ਹੋ ਗਏ। ਜਿਸ ਤੋਂ ਬਾਅਦ ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ 'ਚ ਯੂਜ਼ਰਸ ਬੇਹਦ ਪਰੇਸ਼ਾਨ ਹੋਏ ਤੇ ਟਵੀਟਰ ਉੱਤੇ ਮਾਰਕ ਜ਼ਕਰਬਰਗ ਦਾ ਮਜ਼ਾਕ ਬਣਾਇਆ।
ਵਾਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ ਦੇ ਸਰਵਰ ਡਾਊਨ
ਵਾਟਸਐਪ ਨੇ ਆਪਣੇ ਟਵੀਟਰ ਹੈਂਡਲ ਉੱਥੇ ਟਵੀਟ ਕਰ ਯੂਜ਼ਰਸ ਨੂੰ ਦੱਸਿਆ ਕਿ 45 ਮਿੰਟ ਤੱਕ ਸਰਵਰ ਡਾਊਨ ਰਿਹਾ, ਕਿਰਪਾ ਸ਼ਾਂਤੀ ਬਣਾਏ ਰੱਖੋ, ਧੰਨਵਾਦ।
ਦੱਸ ਦਇਏ ਕਿ ਫੇਸਬੁੱਕ ਦੇ ਕੋਲ ਇੰਸਟਾਗ੍ਰਾਮ ਤੇ ਵਟਸਐਪ ਸੋਸ਼ਲ ਮੀਡੀਆ ਐਪ ਦਾ ਮਾਲਿਕਾਨਾ ਹੱਕ ਹੈ। ਅਜਿਹੇ ਹਲਾਤਾਂ ਵਿੱਚ ਟਵੀਟਰ ਇਕੋ ਇੱਕ ਵਿਰੋਧੀ ਕੰਪਨੀ ਹੈ। ਜਦੋਂ ਇੰਸਟਾਗ੍ਰਾਮ ਅਤੇ ਵਟਸਐਪ ਦੇ ਸਰਵਰ ਡਾਊਨ ਸਨ ਤਾਂ ਲੋਕ ਟਵੀਟਰ 'ਤੇ ਗਏ ਅਤੇ ਉਨ੍ਹਾਂ ਫੇਸਬੁੱਕ ਦਾ ਮਜ਼ਾਕ ਉਡਾਇਆ।