ਨਵੀਂ ਦਿੱਲੀ: ਮੈਟਾ-ਮਾਲਕੀਅਤ ਵਾਲੇ ਵਟਸਐਪ ਨੇ ਕਿਹਾ ਕਿ ਉਸ ਨੇ ਦਸੰਬਰ 2022 ਦੇ ਮਹੀਨੇ ਵਿੱਚ ਭਾਰਤ ਵਿੱਚ 36 ਲੱਖ ਤੋਂ ਵੱਧ 'ਇਤਰਾਜ਼ਯੋਗ' ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ, ਨਵੇਂ ਆਈਟੀ ਨਿਯਮਾਂ 2021 ਦੀ ਪਾਲਣਾ ਕਰਦੇ ਹੋਏ, ਜੋ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਹੋਰ ਜ਼ਿੰਮੇਵਾਰੀਆਂ ਪਾਉਣ ਦੀ ਕੋਸ਼ਿਸ਼ ਕਰਦੇ ਹਨ ਇਹ ਸਾਰਾ ਕੁੱਝ ਉਸ ਨੂੰ ਪੂਰਾ ਕਰਨ ਲਈ ਕੀਤਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਕਿ 1 ਦਸੰਬਰ ਤੋਂ 31 ਦਸੰਬਰ ਦੇ ਵਿਚਕਾਰ, 3,677,000 ਵਟਸਐਪ ਖਾਤਿਆਂ ਨੂੰ ਪਾਬੰਦੀਸ਼ੁਦਾ ਕੀਤਾ ਗਿਆ ਸੀ ਅਤੇ ਇਨ੍ਹਾਂ ਵਿੱਚੋਂ, 1,389,000 ਖਾਤਿਆਂ ਨੂੰ ਉਪਭੋਗਤਾਵਾਂ ਦੀ ਕਿਸੇ ਵੀ ਰਿਪੋਰਟ ਤੋਂ ਪਹਿਲਾਂ ਸਰਗਰਮੀ ਨਾਲ ਬੈਨ ਕਰ ਦਿੱਤਾ ਗਿਆ ਸੀ।
ਮੈਸੇਜਿੰਗ ਪਲੇਟਫਾਰਮ ਦੇ ਜਿਸ ਦੇਸ਼ ਵਿੱਚ 400 ਮਿਲੀਅਨ ਤੋਂ ਵੱਧ ਉਪਭੋਗਤਾ ਹਨ ਉਨ੍ਹਾਂ ਸਬੰਧੀ ਦਸੰਬਰ ਵਿੱਚ ਦੇਸ਼ ਅੰਦਰ 1,607 ਸ਼ਿਕਾਇਤਾਂ ਪ੍ਰਾਪਤ ਹੋਈਆਂ ਅਤੇ 166 ਕਾਰਵਾਈਆਂ ਦਰਜ ਕੀਤੀਆਂ ਗਈਆਂ। ਵਟਸਐਪ ਦੇ ਬੁਲਾਰੇ ਨੇ ਕਿਹਾ ਆਈਟੀ ਨਿਯਮ 2021 ਦੇ ਅਨੁਸਾਰ ਅਸੀਂ ਦਸੰਬਰ 2022 ਦੇ ਮਹੀਨੇ ਲਈ ਆਪਣੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਤਾਜ਼ਾ ਮਹੀਨਾਲਾਰ ਰਿਪੋਰਟ ਵਿੱਚ ਦਰਜ ਕੀਤੇ ਮੁਤਾਬਿਕ WhatsApp ਨੇ ਦਸੰਬਰ ਮਹੀਨੇ ਵਿੱਚ 3.6 ਮਿਲੀਅਨ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ।