ਜੈਪੁਰ: ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਤਿੰਨ ਮਹੀਨੇ ਹੋਣ ਵਾਲੇ ਹਨ। ਕਿਸਾਨ ਆਪਣੀਆਂ ਮੰਗਾਂ 'ਤੇ ਅਡਿੱਗ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ, ਟੂਲ ਕਿੱਟ ਮਾਮਲਾ ਹੰਗਾਮੇ ਦੀ ਨਵੀਂ ਵਜ੍ਹਾ ਬਣ ਗਿਆ ਹੈ। ਮਾਮਲੇ ਵਿੱਚ, ਦਿੱਲੀ ਪੁਲਿਸ ਨੇ ਕਿਸਾਨ ਅੰਦੋਲਨ ਲਈ ਟੂਲ ਕਿਟ ਬਣਾਉਣ ਵਾਲਿਆਂ ਵਿਰੁੱਧ ਦੇਸ਼ ਦ੍ਰੋਹ , ਅਪਰਾਧਿਕ ਸਾਜ਼ਿਸ਼ ਅਤੇ ਨਫ਼ਰਤ ਵਰਗੀਆਂ ਧਾਰਾਵਾਂ ਵਿੱਚ ਕੇਸ ਦਰਜ ਕੀਤਾ ਹੈ।
ਆਖ਼ਿਰਕਾਰ ਕੀ ਹੈ ਟੂਲ ਕਿਟ ਜਿਸ ਤੇ ਮੱਚਿਆ ਹੈ ਹੰਗਾਮਾ, ਆਸਾਨ ਭਾਸ਼ਾ ਵਿੱਚ ਸਮਝੋ ਦਰਅਸਲ, ਬੀਤੇ ਕੁੱਝ ਦਿਨਾਂ ਤੋਂ ਸਾਰੇ ਦੇਸ਼ ਵਿੱਚ ਕਿਸਾਨ ਅੰਦੋਲਨ ਨਾਲੋਂ ਜ਼ਿਆਦਾ ਟੂਲ ਕਿੱਟ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਈਆ ਹੈ, ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਇਹ ਨਹੀਂ ਜਾਣਦੇ ਕਿ ਟੂਲ ਕਿਟ ਕੀ ਹੈ? ਅਜਿਹੀ ਸਥਿਤੀ ਵਿੱਚ, ਅਸੀਂ ਈਟੀਵੀ ਭਾਰਤ ਦੇ ਦਰਸ਼ਕਾਂ ਨੂੰ ਟੂਲ ਕਿੱਟ ਬਾਰੇ ਦੱਸਣ ਲਈ ਆਈ ਟੀ ਮਾਹਰ ਡੇਵਿਡ ਦੀਵਾਨ ਨਾਲ ਗੱਲਬਾਤ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਇਹ ਟੂਲ ਕਿਟ ਕੀ ਹੈ? ਅਤੇ ਇਹ ਕਿਵੇਂ ਕੰਮ ਕਰਦੀ ਹੈ?
ਟੂਲ ਕਿੱਟ ਇੱਕ ਡਿਜੀਟਲ ਦਸਤਾਵੇਜ਼ ਹੈ। ਇਹ ਦਸਤਾਵੇਜ਼ ਆਮ ਤੌਰ 'ਤੇ ਵਪਾਰਕ ਸੰਗਠਨ ਅਤੇ ਵੱਖ ਵੱਖ ਸੰਸਥਾਵਾਂ ਦੁਆਰਾ ਆਪਣੀ ਟੀਮ ਦੇ ਮੈਂਬਰਾਂ ਲਈ ਕੰਮ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਇਸ ਦਸਤਾਵੇਜ਼ ਕੰਮ ਕਿਵੇਂ ਕੀਤਾ ਜਾਣਾ ਹੈ, ਉਸ ਦੇ ਸਰੋਤ ਅਤੇ ਹੋਰ ਜਾਣਕਾਰੀ ਸ਼ਾਮਿਲ ਹੁੰਦੀ ਹੈ। ਇਹ ਦਸਤਾਵੇਜ਼ ਇੰਟਰਨੈੱਟ ਦੁਆਰਾ ਪ੍ਰਸਾਰਿਤ ਕੀਤਾ ਜਾ ਸਕਦਾ ਹੈ। ਇਸ ਨੂੰ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ ਜਾ ਸਕਦਾ ਹੈ। ਇਹ ਸਿਰਫ ਇੱਕ ਪ੍ਰੋਜੈਕਟ ਦੀ ਯੋਜਨਾ ਲਈ ਹੀ ਨਹੀਂ, ਬਲਕਿ ਟੀਮ ਦੇ ਆਪਸੀ ਤਾਲਮੇਲ ਲਈ ਵੀ ਵਰਤੀ ਜਾਂਦੀ ਹੈ।
ਆਖ਼ਿਰਕਾਰ ਕੀ ਹੈ ਟੂਲ ਕਿਟ ਜਿਸ ਤੇ ਮੱਚਿਆ ਹੈ ਹੰਗਾਮਾ, ਆਸਾਨ ਭਾਸ਼ਾ ਵਿੱਚ ਸਮਝੋ ਇਹ ਟੂਲ ਕਿੱਟ ਜਿੰਨੀ ਵਿਸਤ੍ਰਿਤ ਅਤੇ ਸੰਪੂਰਨ ਹੈ, ਇਸ ਦੀ ਵਰਤੋਂ ਕਰਨ ਵਾਲਿਆਂ ਲਈ ਵੀ ਉਨ੍ਹੀ ਹੀ ਉਪਯੋਗੀ ਸਾਬਤ ਹੁੰਦੀ ਹੈ। ਇਸ ਟੂਲ ਕਿੱਟ ਨੂੰ ਬਣਾਉਣ ਤੋਂ ਬਾਅਦ, ਸਾਂਝਾ ਕਰਦੇ ਸਮੇਂ, ਕਿਸੇ ਹੋਰ ਨੂੰ ਬਦਲਾਅ ਕਰਨ ਜਾਂ ਇਸਨੂੰ ਪੜ੍ਹਨ ਲਈ ਵੀ ਦਿੱਤਾ ਜਾਂਦਾ ਹੈ। ਇਸ ਵਿੱਚ ਬਦਲਾਅ ਹੋਇਆ ਹੈ, ਇਸਦੀ ਜਾਣਕਾਰੀ ਤਾਂ ਟੂਲ ਕਿੱਟ ਬਣਾਉਣ ਵਾਲੇ ਵਿਅਕਤੀ ਤੋਂ ਮਿਲਦੀ ਹੈ, ਪਰ ਬਦਲਾਅ ਕਿੰਨੇ ਕੀਤਾ ਹੈ, ਇਹ ਜਾਣਕਾਰੀ ਗੂਗਲ ਪ੍ਰਦਾਨ ਕਰਨ ਦੇ ਯੋਗ ਹੈ।
ਆਖ਼ਿਰਕਾਰ ਕੀ ਹੈ ਟੂਲ ਕਿਟ ਜਿਸ ਤੇ ਮੱਚਿਆ ਹੈ ਹੰਗਾਮਾ, ਆਸਾਨ ਭਾਸ਼ਾ ਵਿੱਚ ਸਮਝੋ ਦੱਸ ਦਈਏ ਕਿ ਕਿਸਾਨ ਅੰਦੋਲਨ ਤੇ ਉਸ ਦੇ ਲਈ ਗ੍ਰੇਟਾ ਥਾਨਬਰਗ ਵੱਲੋਂ ਸ਼ੇਅਰ ਕੀਤੀ ਗਏ ਟੂਲ ਕਿੱਟ ਦੇ ਕਾਰਨ ਇਸ 'ਤੇ ਸਾਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ। ਹਾਲਾਂਕਿ ਆਈਟੀ ਪੇਸ਼ੇਵਰਾਂ ਲਈ ਇੱਕ ਟੂਲ ਕਿਟ ਕੋਈ ਨਵੀਂ ਚੀਜ਼ ਨਹੀਂ ਹੈ ਪਰ ਬੀਤੇ ਕੁੱਝ ਸਾਲਾਂ ਵਿੱਚ, ਦੁਨੀਆ ਭਰ ਵਿੱਚ ਅਜਿਹੀਆਂ ਬਹੁਤ ਸਾਰੇ ਅੰਦੋਲਨ ਤੇ ਪ੍ਰਦਰਸ਼ਨ ਹੋਏ ਹਨ, ਜਿਨ੍ਹਾਂ ਵਿੱਚ ਸਮਰਥਕਾਂ ਨੂੰ ਟੂਲ ਕਿਟ ਨੂੰ ਆਨਲਾਈਨ ਅਤੇ ਆਫਲਾਈਨ ਦੀ ਵਰਤੋਂ ਕਰਦਿਆਂ ਲਾਮਬੰਦ ਕੀਤਾ ਗਿਆ ਸੀ ਅਤੇ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ।