ਹੈਦਰਾਬਾਦ: ਭਾਰਤੀ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਸੋਮਵਾਰ ਨੂੰ ਭਾਰੀ ਹੰਗਾਮੇ ਨਾਲ ਹੋਈ। ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੈਗਾਸਸ ਰਾਹੀਂ ਜਾਸੂਸੀ ਦਾ ਅਜਿਹਾ ਮੁੱਦਾ ਸਾਹਮਣੇ ਆਇਆ ਹੈ। ਜਿਸ ਨੇ ਰਾਜਨੀਤਿਕ ਭੁਚਾਲ ਪੈਦਾ ਕਰ ਦਿੱਤਾ ਹੈ। ਵਿਰੋਧੀ ਧਿਰ ਸੰਸਦ ਵਿੱਚ ਇਸ ਮੁੱਦੇ ‘ਤੇ ਵਿਚਾਰ ਵਟਾਂਦਰੇ 'ਤੇ ਅੜੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਸਾਨੂੰ ਪਤਾ ਹੈ, ਕਿ ਉਹ ਤੁਹਾਡੇ ਫੋਨ ਤੋਂ ਸਭ ਕੁਝ ਪੜ੍ਹ ਰਹੇ ਹਨ। ਦਰਅਸਲ ਉਸ ਦਾ ਨਿਸ਼ਾਨਾ ਪੇਗਾਸਸ ਦੁਆਰਾ ਜਾਸੂਸੀ ਕਰਨ ਦੇ ਇਲਜ਼ਾਮਾਂ 'ਤੇ ਸੀ।
ਦਰਅਸਲ ਇੱਕ ਅੰਤਰਰਾਸ਼ਟਰੀ ਮੀਡੀਆ ਸੰਗਠਨ ਨੇ ਖੁਲਾਸਾ ਕੀਤਾ ਹੈ, ਕਿ ਇਜ਼ਰਾਈਲ ਦੇ ਖੁਫੀਆ ਸਾਫਟਵੇਅਰ ਪੈਗਾਸਸ ਦੇ ਜ਼ਰੀਏ, ਭਾਰਤ ਦੇ ਦੋ ਕੇਂਦਰੀ ਮੰਤਰੀਆਂ, 40 ਤੋਂ ਵੱਧ ਪੱਤਰਕਾਰਾਂ, ਤਿੰਨ ਵਿਰੋਧੀ ਲੀਡਰਾਂ ਅਤੇ ਇੱਕ ਜੱਜ ਸਣੇ 300 ਲੋਕਾਂ ਦੀ ਜਾਸੂਸੀ ਕੀਤੀ ਗਈ ਸੀ। ਪੇਗਾਸਸ ਸਪਾਈਵੇਅਰ ਨੂੰ ਵਿਕਸਤ ਕਰਨ ਵਾਲੀ ਇੱਕ ਕੰਪਨੀ ਐੱਨ.ਐੱਸ.ਓ. ਇਜ਼ਰਾਈਲ ਦੀ ਹੈ। ਕੰਪਨੀ ਦਾ ਦਾਅਵਾ ਹੈ, ਕਿ ਉਹ ਸਿਰਫ਼ ਇਹ ਸੌਫਟਵੇਅਰ ਸਰਕਾਰੀ ਤੌਰ 'ਤੇ ਸਰਕਾਰਾਂ ਨੂੰ ਵੇਚਦਾ ਹੈ।
ਇਸ ਦਾ ਉਦੇਸ਼ ਅੱਤਵਾਦ ਅਤੇ ਅਪਰਾਧ ਨੂੰ ਰੋਕਣਾ ਹੈ। ਸਵਾਲ ਇਹ ਹੈ, ਕਿ ਭਾਰਤ ਸਰਕਾਰ ਨੇ ਇਹ ਸੌਫਟਵੇਅਰ ਐੱਨ.ਐੱਸ.ਓ. ਤੋਂ ਖਰੀਦਿਆ ਸੀ ਕਿ ਨਹੀਂ। ਹਾਲਾਂਕਿ ਗਾਰਡੀਅਨ ਅਖਬਾਰ ਦਾ ਕਹਿਣਾ ਹੈ, ਕਿ ਐੱਨ.ਐੱਸ.ਓ. ਨੇ ਇਹ ਸਾਫਟਵੇਅਰ ਕਈ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੇਚ ਦਿੱਤਾ ਹੈ। ਇਸ ਸੌਫਟਵੇਅਰ ਰਾਹੀਂ 50 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ।
28 ਨਵੰਬਰ 2019 ਨੂੰ ਦਿਗਵਿਜੇ ਸਿੰਘ ਨੇ ਰਾਜ ਸਭਾ ਵਿੱਚ ਸਰਕਾਰ ਤੋਂ ਪੈੱਗਸਸ ਬਾਰੇ ਪ੍ਰਸ਼ਨ ਪੁੱਛੇ ਸਨ। 18 ਜੁਲਾਈ ਨੂੰ ਵੀ ਉਸ ਨੇ ਇਸ ਬਾਰੇ ਟਵੀਟ ਕਰਕੇ ਸਰਕਾਰ ‘ਤੇ ਜਾਸੂਸੀ ਦਾ ਇਲਜ਼ਾਮ ਲਾਇਆ ਸੀ।