ਹੈਦਰਾਬਾਦ ਡੈਸਕ:ਪੰਜਾਬ ਸਰਕਾਰ ਤੇ ਰਾਜਪਾਲ ਵਿਚਕਾਰ ਚੱਲ ਰਹੀ ਆਪਸੀ ਤਕਰਾਰ ਪਿੱਛੋਂ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਪਰ ਬਜਟ ਸੈਸ਼ਨ ਸੁਰੂ ਹੋਣ ਤੋਂ ਪਹਿਲਾ ਇਹ ਜਾਣਨਾ ਜਰੂਰੀ ਹੈ ਕਿ ਆਖਿਰ ਬਜਟ ਕੀ ਹੈ ? ਵਿਦਿਆਰਥੀਆਂ ਨੂੰ ਬਜਟ ਸੈਸ਼ਨ ਬਾਰੇ ਕਿਹੜੀਆਂ ਗੱਲਾਂ ਦੀ ਜਾਣਕਾਰੀ ਹੋਣੀ ਜਰੂਰੀ ਹੈ। ਇਹਨਾਂ ਸਵਾਲਾਂ ਦੇ ਜਵਾਬ ਜਾਣਨ ਲਈ ਹੇਠ ਦਿੱਤੀ ਜਾਣਕਾਰੀ ਪੜ੍ਹਣੀ ਬਹੁਤ ਜਰੂਰੀ ਹੈ।
ਬਜਟ ਕੀ ਹੁੰਦਾ ਹੈ:-ਬਜਟ ਬਾਰੇ ਜਾਣਨ ਤੋਂ ਪਹਿਲਾ ਬਜਟ ਦੇ ਸ਼ਬਦ ਤੇ ਅਰਥਾਂ ਬਾਰੇ ਜਾਣਨਾ ਬਹੁਤ ਜਰੂਰੀ ਹੈ। ਬਜਟ ਸ਼ਬਦੀ ਅੰਗਰੇਜ਼ੀ ਸ਼ਬਦ "bowgette" ਤੋਂ ਲਿਆ ਹੈ। ਇਹ ਸ਼ਬਦ ਫਰਾਂਸੀਸੀ ਸ਼ਬਦ "bougette" ਤੋਂ ਲਿਆ ਗਿਆ ਹੈ। ਇਸ ਲਈ "bowgette" ਸ਼ਬਦ “Bouge” ਤੋਂ ਵੀ ਲਿਆ ਗਿਆ ਹੈ। ਜਿਸਦਾ ਅਰਥ ਚਮੜੇ ਦਾ ਬੈਗ ਹੈ।
ਬਜਟ ਇੱਕ ਵਿੱਤੀ ਦਸਤਾਵੇਜ਼ ਹੈ:- ਇਸ ਤੋਂ ਇਲਾਵਾ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਬਜਟ ਇੱਕ ਵਿੱਤੀ ਦਸਤਾਵੇਜ਼ ਹੁੰਦਾ ਹੈ। ਜਿਸ ਦੀ ਵਰਤੋਂ ਸਰਕਾਰਾਂ ਵੱਲੋਂ ਭਵਿੱਖ ਵਿੱਚ ਆਮਦਨ ਤੇ ਖਰਚੇ ਪੇਸ ਲਈ ਕੀਤੀ ਜਾਂਦੀ ਹੈ। ਸਿੱਧੇ ਤੌਰ ਉੱਤੇ ਬਜਟ ਨੂੰ ਖਰਚਿਆਂ ਦੇ ਨਾਲ-ਨਾਲ ਭਵਿੱਖ ਵਿੱਚ ਬੱਚਤਾਂ ਤੇ ਖਰਚ ਲਈ ਯੋਜਨਾ ਬਣਾਉਂਦਾ ਹੈ। ਦੱਸ ਦਈਏ ਕਿ ਸਰਕਾਰਾਂ ਵੱਲੋਂ ਇਹ ਬਜਟ ਦੇਸ਼ ਅਤੇ ਰਾਜਾਂ ਵਿੱਚ ਸਹੂਲਤਾਂ,ਖਰਚਿਆਂ,ਆਮਦਨ ਨੂੰ ਕਿਵੇਂ ਅੱਗੇ ਵਧਾ ਸਕਦੇ ਹਾਂ।
ਸਰਪਲੱਸ ਬਜਟ ਕੀ ਹੈ ?ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸਾਲ ਲਈ ਇੱਕ ਅਨੁਮਾਨ ਅਨੁਸਾਰ ਮਾਲੀਆਂ ਅਨੁਮਾਨਤ ਖਰਚਿਆਂ ਤੋਂ ਵੱਧ ਜਾਂਦਾ ਹੈ। ਉਸ ਨੂੰ ਸਰਪਲੱਸ ਬਜਟ ਦਾ ਨਾਂ ਦਿੱਤਾ ਜਾਂਦਾ ਹੈ। ਵਾਧੂ ਬਜਟ ਕਿਸੇ ਵੀ ਸਰਕਾਰ ਦੀ ਵਿੱਤੀ ਸਥਿਰਤਾ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਕੋਈ ਵੀ ਸਰਕਾਰ ਵੱਧ ਰਹੀ ਮਹਿੰਗਾਈ ਦੇ ਦੌਰ ਵਿੱਚ ਇੱਕ ਵਾਧੂ ਬਜਟ ਯੋਜਨਾ ਦੀ ਵਰਤੋਂ ਕਰ ਸਕਦੀ ਹੈ, ਜੋ ਕੁੱਲ ਮੰਗ ਨੂੰ ਘਟਾਉਂਦੀ ਹੈ।