ਨਵੀਂ ਦਿੱਲੀ: ਈ-ਰੂਪੀ ਡਿਜੀਟਲ ਭੁਗਤਾਨ ਸ਼ੁਰੂ ਹੋ ਗਈ ਹੈ। ਪੀਐਮ ਮੋਦੀ ਨੇ ਅੱਜ ਇੱਕ ਪ੍ਰੋਗਰਾਮ ਵਿੱਚ ਇਸਦੀ ਸ਼ੁਰੂਆਤ ਕੀਤੀ ਹੈ। ਈ-ਰੁਪਏ ਦੀ ਸ਼ੁਰੂਆਤ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਲੈਕਟ੍ਰੌਨਿਕ ਵਾਊਚਰ ਅਧਾਰਿਤ ਡਿਜੀਟਲ ਭੁਗਤਾਨ ਪ੍ਰਣਾਲੀ-ਈ-ਰੁਪਇਆ ਨਾਲ ਪਾਰਦਰਸ਼ਤਾ ਆਵੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਤੋਂ ਇਲਾਵਾ ਈ-ਰੂਪੀ ਵਾਊਚਰ ਦਾ ਇਸਤੇਮਾਲ ਨਿੱਜੀ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਹ ਸੁਨਿਸਚਿਤ ਕਰੇਗਾ ਕਿ ਦਾਨ ਕੀਤੀ ਗਈ ਰਕਮ ਨੂੰ ਇਸਦੇ ਉਦੇਸ਼ ਦੇ ਅਨੁਸਾਰ ਵਰਤਿਆ ਜਾਵੇ।
ਉਨ੍ਹਾਂ ਕਿਹਾ ਕਿ ਈ-ਰੁਪਇਆ ਵਾਊਚਰ ਸਿਰਫ ਉਦੇਸ਼ ਅਧਾਰਿਤ ਨਹੀਂ ਹੈ ਬਲਕਿ ਇਹ ਵਿਅਕਤੀ ਕੇਂਦਰਿਤ ਵੀ ਹੈ। ਪੀਐਮ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰੇਗਾ ਕਿ ਪ੍ਰਾਪਤ ਕੀਤਾ ਪੈਸਾ ਸਿਰਫ ਉਸ ਉਦੇਸ਼ ਲਈ ਵਰਤਿਆ ਜਾਂਦਾ ਹੈ ਜਿਸ ਲਈ ਇਹ ਦਿੱਤਾ ਗਿਆ ਹੈ।ਈ-ਰੁਪਏ ਦੇ ਵਾਊਚਰ ਲਾਂਚ ਕਰਨ ਦੇ ਮੌਕੇ ਤੇ, ਪੀਐਮ ਮੋਦੀ ਨੇ ਕਿਹਾ ਕਿ ਟੈਕਨਾਲੋਜੀ ਨੂੰ ਗਰੀਬਾਂ ਦੀ ਮਦਦ ਕਰਨ ਦੇ ਲਈ ਇੱਕ ਢੰਗ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਟੈਕਨਾਲੋਜੀ ਪਾਰਦਰਸ਼ਤਾ ਲਿਆ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਅਜਿਹੀਆਂ 300 ਯੋਜਨਾਵਾਂ ਕਰ ਚੁੱਕੀ ਹੈ ਜਿਸਦਾ ਸਿੱਧਾ ਲਾਭ ਲਾਭਪਾਤਰੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚ ਐਲਪੀਜੀ, ਰਕਮ ਤੋਂ ਲੈ ਕੇ ਪੈਨਸ਼ਨ ਤੱਕ ਸ਼ਾਮਲ ਹੈ।