ਪੰਜਾਬ

punjab

ਪੱਛਮ ਬੰਗਾਲ 'ਚ ਅਨੋਖਾ ਵਿਆਹ, ਜਿੱਥੇ 100 ਸਾਲ ਦਾ ਲਾੜਾ, 90 ਸਾਲ ਦੀ ਲਾੜੀ !

By

Published : Feb 24, 2022, 5:00 PM IST

ਪੱਛਮੀ ਬੰਗਾਲ ਦੇ ਇਕ ਪਰਿਵਾਰ ਨੇ ਇਕ ਅਨੋਖੇ ਵਿਆਹ ਦੇ ਪ੍ਰੋਗਰਾਮ ਕਰਵਾਇਆ, ਜੋ 100 ਸਾਲ ਦਾ ਲਾੜਾ, 90 ਸਾਲ ਦੀ ਲਾੜੀ ਦਾ ਸੀ। ਨੂੰਹ-ਪੁੱਤਰ, ਧੀ-ਜਵਾਈ ਅਤੇ ਪੜਪੋਤੇ-ਪੋਤੀਆਂ ਬਾਰਾਤ ਵਿੱਚ ਸ਼ਾਮਲ ਰਹੇ।

west Bengal unique wedding
west Bengal unique wedding

ਪੱਛਮੀ ਬੰਗਾਲ: ਅੱਜ ਦੇ ਸਮੇਂ ਵਿੱਚ ਲੋਕ ਲੰਬੀ ਉਮਰ ਦੀ ਕਲਪਨਾ ਕਰਦੇ ਹਨ, ਪਰ ਹਰ ਕਿਸੇ ਨੂੰ ਲੰਬੀ ਉਮਰ ਨਹੀਂ ਮਿਲਦੀ। ਹਾਲਾਂਕਿ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਇਹ ਖੁਸ਼ੀ ਮਿਲੀ ਹੈ। ਇਸ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਵਿਸ਼ਵਨਾਥ ਸਰਕਾਰ ਹਾਲ ਹੀ ਵਿੱਚ 100 ਸਾਲ ਦੇ ਹੋਏ ਸਨ।

ਇਨ੍ਹਾਂ ਹੀ ਨਹੀਂ, ਉਨ੍ਹਾਂ ਦੀ ਪਤਨੀ ਸੁਰੋਧਵਾਨੀ ਸਰਕਾਰ ਵੀ 90 ਸਾਲ ਦੀ ਹੈ ਅਤੇ ਉਨ੍ਹਾਂ ਦਾ ਹੱਸਦਾ-ਵੱਸਦਾ ਪੂਰਾ ਪਰਿਵਾਰ ਹੈ। ਉਨ੍ਹਾਂ ਦੇ ਪਰਿਵਾਰ ਵਿੱਚ 6 ਬੱਚੇ, 23 ਪੋਤੇ-ਪੋਤੀਆਂ ਅਤੇ 10 ਪੜਪੋਤੇ-ਪੋਤੀਆਂ ਹਨ। ਅਜਿਹੇ 'ਚ ਵਿਸ਼ਵਨਾਥ ਦੇ 100ਵੇਂ ਜਨਮਦਿਨ 'ਤੇ ਪਰਿਵਾਰ ਨੇ ਇਸ ਮੌਕੇ ਨੂੰ ਮਨਾਉਣ ਲਈ ਉਨ੍ਹਾਂ ਦੇ ਸ਼ਾਨਦਾਰ ਵਿਆਹ ਦੀ ਯੋਜਨਾ ਬਣਾਈ ਅਤੇ ਫਿਰ ਬੁੱਧਵਾਰ ਨੂੰ ਦੋਹਾਂ ਨੇ ਦੁਬਾਰਾ ਵਿਆਹ ਕਰਵਾ ਲਿਆ। ਵਿਆਹ ਸਮਾਰੋਹ ਦੇ ਅੰਤ ਵਿੱਚ ਵਿਸ਼ਵਨਾਥ ਆਪਣੀ ਨਵੀਂ ਵਿਆਹੀ ਦੁਲਹਨ ਦੇ ਨਾਲ ਉਸੇ ਘੋੜਾ-ਗੱਡੀ ਵਿੱਚ ਬੇਨੀਆਪੁਕੁਰ ਵਾਪਸ ਘਰ ਪਰਤਿਆ। ਇਸ ਵਿਆਹ ਦੇ ਕਿੱਸੇ ਜ਼ਿਲ੍ਹੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਇਹ ਵੀ ਪੜ੍ਹੋ: ਰੂਸੀ ਫੌਜੀ ਕਾਰਵਾਈ ਦੇ ਵਿਚਕਾਰ ਯੂਕਰੇਨੀ ਵੈੱਬਸਾਈਟ 'ਤੇ ਸਾਈਬਰ ਹਮਲੇ

ਜਾਣਕਾਰੀ ਅਨੁਸਾਰ ਇਸ ਪਰਿਵਾਰ ਦੇ ਸਾਰੇ ਮੈਂਬਰ ਜੋ ਕਿ ਨੌਕਰੀਆਂ ਲਈ ਦੂਜੇ ਰਾਜਾਂ ਵਿੱਚ ਰਹਿੰਦੇ ਹਨ, ਖ਼ਾਸ ਮੌਕੇ ਦਾ ਜਸ਼ਨ ਮਨਾਉਣ ਲਈ ਪਿੰਡ ਪਰਤ ਆਏ ਸਨ। ਇਸ ਵਿਆਹ ਲਈ ਸੁਰੋਧਵਾਨੀ ਸਰਕਾਰ ਨੂੰ ਕਰੀਬ 5 ਕਿਲੋਮੀਟਰ ਦੂਰ ਬਾਮੁਨੀਆ ਪਿੰਡ ਵਿੱਚ ਉਸ ਦੇ ਜੱਦੀ ਘਰ ਲਿਜਾਇਆ ਗਿਆ। ਜਿੱਥੇ ਬਾਮੁਨੀਆ 'ਚ ਪੋਤੀ ਨੇ ਆਪਣੀ ਦਾਦੀ ਨੂੰ ਦੁਲਹਨ ਵਾਂਗ ਵਿਆਹ ਲਈ ਤਿਆਰ ਕੀਤਾ। ਇਸ ਦੇ ਨਾਲ ਹੀ, ਪੋਤਰੇ ਨੇ ਬੇਨੀਆਪੁਕੁਰ ਵਿੱਚ ਲਾੜੇ ਨੂੰ ਤਿਆਰ ਕੀਤਾ।

ਫਿਰ ਬੁੱਧਵਾਰ ਨੂੰ ਵਿਸ਼ਵਨਾਥ ਨੂੰ ਭਈ ਬਾਮੁਨੀਆ ਕੋਲ ਲਿਜਾਇਆ ਗਿਆ। ਕਿਸੇ ਵੀ ਆਮ ਵਿਆਹ ਦੀ ਤਰ੍ਹਾਂ, ਲਾੜਾ ਘੋੜਾ ਗੱਡੀ ਵਿੱਚ ਘਰ ਪਹੁੰਚਿਆ ਅਤੇ ਉੱਥੇ ਆਤਿਸ਼ਬਾਜ਼ੀ ਕੀਤੀ ਗਈ। ਸਾਰੇ ਨਵੇਂ ਧੋਤੀ-ਕੁਰਤਾ ਅਤੇ ਸਾੜ੍ਹੀ ਪਹਿਨ ਕੇ ਤਿਆਰ ਨਜ਼ਰ ਆ ਰਹੇ ਸਨ। ਜੋੜੇ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। ਪਿੰਡ ਵਾਸੀਆਂ ਲਈ ਦਾਵਤ ਵੀ ਰੱਖੀ ਗਈ। ਉਹ ਅਨੋਖੇ ਵਿਆਹ ਨੂੰ ਦੇਖਣ ਲਈ ਦਰਜਨਾਂ ਦੀ ਗਿਣਤੀ ਵਿੱਚ ਇਕੱਠੇ ਹੋਏ।

ABOUT THE AUTHOR

...view details