ਕੋਲਕਾਤਾ: ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਸੋਮਵਾਰ ਯਾਨੀ ਅੱਜ ਨੂੰ ਰਾਜ ਭਵਨ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪੁਰਾਣੇ ਵਫਾਦਾਰ ਅਤੇ ਕੁਝ ਨਵੇਂ ਚਿਹਰਿਆਂ ਦੀ ਸਹੁੰ ਚੁਕਣ ਦੀ ਸੰਭਾਵਨਾ ਹੈ। ਤ੍ਰਿਣਮੂਲ ਕਾਂਗਰਸ ਦੇ ਇੱਕ ਸੂਤਰ ਨੇ ਕਿਹਾ ਕਿ 19 ਰਾਜ ਮੰਤਰੀਆਂ ਸਮੇਤ ਕੁੱਲ 43 ਮੰਤਰੀ ਸਹੁੰ ਚੁੱਕਣ ਦੀ ਸੰਭਾਵਨਾ ਹੈ।
ਮੰਤਰੀਆਂ ਵਿੱਚ ਅਮਿਤ ਮਿੱਤਰਾ ਨੂੰ ਵੀ ਜਗ੍ਹਾ ਮਿਲਣ ਦੀ ਸੰਭਾਵਨਾ ਹੈ। ਉਹ ਵਿੱਤ ਮੰਤਰੀ ਸੀ ਪਰ ਸਿਹਤ ਖ਼ਰਾਬ ਹੋਣ ਕਾਰਨ ਚੋਣ ਨਹੀਂ ਲੜ ਸਕੇ। ਸੂਤਰ ਨੇ ਦੱਸਿਆ ਕਿ ਸੁਬਰਤ ਮੁਖਰਜੀ, ਪਾਰਥ ਚੈਟਰਜੀ, ਫਰਹਾਦ ਹਕੀਮ, ਜੋਤੀ ਪ੍ਰਿਆ ਮਲਿਕ, ਮੌਲੋਏ ਘਾਤਕ, ਅਰੂਪ ਵਿਸ਼ਵਾਸ, ਡਾ: ਸ਼ਸ਼ੀ ਪੰਜ ਅਤੇ ਜਾਵੇਦ ਅਹਿਮਦ ਖਾਨ ਨੂੰ ਕੈਬਿਨੇਟ ਮੰਤਰੀ ਬਣਾਇਆ ਜਾਵੇਗਾ।