ਪੰਜਾਬ

punjab

ETV Bharat / bharat

West Bengal Fake Passport Scam: ਸੀਬੀਆਈ ਵੱਲੋਂ ਕੋਲਕਾਤਾ ਖੇਤਰੀ ਪਾਸਪੋਰਟ ਦਫ਼ਤਰ ਦੇ ਚਾਰ ਕਰਮਚਾਰੀ ਗ੍ਰਿਫਤਾਰ

ਕੇਂਦਰੀ ਜਾਂਚ ਬਿਊਰੋ ਨੇ ਕੋਲਕਾਤਾ ਵਿੱਚ ਖੇਤਰੀ ਪਾਸਪੋਰਟ ਦਫ਼ਤਰ ਦੇ ਚਾਰ ਅਧਿਕਾਰੀਆਂ ਨੂੰ ਇੱਕ ਰੈਕੇਟ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਜਾਅਲੀ ਦਸਤਾਵੇਜ਼ਾਂ ਦੇ ਅਧਾਰ 'ਤੇ ਨੇਪਾਲੀ ਨਾਗਰਿਕਾਂ ਨੂੰ ਪਾਸਪੋਰਟ ਜਾਰੀ ਕੀਤੇ ਜਾਂਦੇ ਸਨ। ਏਜੰਸੀ ਨੇ ਇਸ ਮਾਮਲੇ ਦੇ ਸਬੰਧ ਵਿੱਚ ਪਹਿਲਾਂ ਦੋ ਆਰਪੀਓ ਅਧਿਕਾਰੀਆਂ ਅਤੇ ਚਾਰ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਸੀ। Central Bureau of Investigation, Fake Passport Racket In WB, Fake Passport Racket Busted, West Bengal Fake Passport Scam.

West Bengal Fake Passport Scam: ਸੀਬੀਆਈ ਵੱਲੋਂ ਕੋਲਕਾਤਾ ਖੇਤਰੀ ਪਾਸਪੋਰਟ ਦਫ਼ਤਰ ਦੇ ਚਾਰ ਕਰਮਚਾਰੀ
West Bengal Fake Passport Scam: ਸੀਬੀਆਈ ਵੱਲੋਂ ਕੋਲਕਾਤਾ ਖੇਤਰੀ ਪਾਸਪੋਰਟ ਦਫ਼ਤਰ ਦੇ ਚਾਰ ਕਰਮਚਾਰੀ

By ETV Bharat Punjabi Team

Published : Oct 23, 2023, 7:46 PM IST

ਨਵੀਂ ਦਿੱਲੀ:ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕੋਲਕਾਤਾ ਵਿੱਚ ਖੇਤਰੀ ਪਾਸਪੋਰਟ ਦਫ਼ਤਰ ਦੇ ਚਾਰ ਕਰਮਚਾਰੀਆਂ ਨੂੰ ਨੇਪਾਲੀ ਨਾਗਰਿਕਾਂ ਨੂੰ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਪਾਸਪੋਰਟ ਜਾਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸੀਨੀਅਰ ਪਾਸਪੋਰਟ ਸਹਾਇਕ ਉੱਤਮ ਕੁਮਾਰ, ਦੇਬਾਸ਼ੀਸ਼ ਭੱਟਾਚਾਰਜੀ ਅਤੇ ਨਿਸ਼ਿਤ ਬਰਨ ਸਾਹਾ ਤੋਂ ਇਲਾਵਾ ਸਟੈਨੋਗ੍ਰਾਫਰ ਮਨੀਸ਼ ਕੁਮਾਰ ਗੁਪਤਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਾਜ਼ਮਾਂ ਨੂੰ ਹਾਲ ਹੀ ਵਿੱਚ ਗੰਗਟੋਕ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਨੇ ਉਨ੍ਹਾਂ ਨੂੰ 25 ਅਕਤੂਬਰ ਤੱਕ ਜਾਂਚ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ।

60 ਪਾਸਪੋਰਟ ਅਰਜ਼ੀਆਂ 'ਤੇ ਕਾਰਵਾਈ: ਸੀਬੀਆਈ ਨੇ ਇਸ ਮਾਮਲੇ ਵਿੱਚ ਪਹਿਲਾਂ ਦੋ ਖੇਤਰੀ ਪਾਸਪੋਰਟ ਅਧਿਕਾਰੀਆਂ ਅਤੇ ਚਾਰ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਕਰਮਚਾਰੀ ਕਥਿਤ ਤੌਰ 'ਤੇ ਉਸ ਰੈਕੇਟ ਦਾ ਹਿੱਸਾ ਸਨ ਜਿਸ ਨੇ ਭਾਰੀ ਰਿਸ਼ਵਤ ਲੈ ਕੇ ਫਰਜ਼ੀ ਪਛਾਣ ਪੱਤਰਾਂ ਦੇ ਆਧਾਰ 'ਤੇ ਪਿਛਲੇ ਦੋ ਮਹੀਨਿਆਂ ਦੌਰਾਨ ਨੇਪਾਲੀ ਨਾਗਰਿਕਾਂ ਦੀਆਂ 60 ਪਾਸਪੋਰਟ ਅਰਜ਼ੀਆਂ 'ਤੇ ਕਾਰਵਾਈ ਕੀਤੀ ਸੀ। ਇਨ੍ਹਾਂ ਸ਼ਨਾਖਤੀ ਕਾਰਡਾਂ ਵਿੱਚ ਬਿਨੈਕਾਰਾਂ ਨੂੰ ਸਥਾਨਕ ਨਿਵਾਸੀ ਦੱਸਿਆ ਗਿਆ ਸੀ। ਜਾਂਚ ਏਜੰਸੀ ਨੇ ਦੋਸ਼ ਲਾਇਆ ਸੀ ਕਿ ਅਰਜ਼ੀਆਂ ਵਿਚੋਲਿਆਂ ਦੁਆਰਾ ਇਕੱਠੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਨੇ ਨੇਪਾਲੀ ਨਾਗਰਿਕਾਂ ਲਈ ਫਰਜ਼ੀ ਪਛਾਣ ਪੱਤਰ ਵੀ ਤਿਆਰ ਕੀਤੇ ਸਨ ਅਤੇ ਗੰਗਟੋਕ ਦੇ ਪਾਸਪੋਰਟ ਲਘੂ ਸੇਵਾ ਕੇਂਦਰ ਵਿਚ ਅਰਜ਼ੀਆਂ ਜਮ੍ਹਾਂ ਕਰਵਾਈਆਂ ਸਨ। ਕੋਲਕਾਤਾ ਦੇ ਖੇਤਰੀ ਪਾਸਪੋਰਟ ਦਫਤਰ ਦੇ ਕਰਮਚਾਰੀਆਂ ਨੂੰ ਗੰਗਟੋਕ ਸਥਿਤ ਪਾਸਪੋਰਟ ਲਘੂ ਸੇਵਾ ਕੇਂਦਰ 'ਤੇ ਰੋਟੇਸ਼ਨ ਆਧਾਰ 'ਤੇ ਤਾਇਨਾਤ ਕੀਤਾ ਗਿਆ ਸੀ।

ਸੀਬੀਆਈ ਨੇ ਦੋਸ਼ ਲਾਇਆ ਕਿ ਏਜੰਟਾਂ ਨੇ ਪਾਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਪੁਲੀਸ ਵੈਰੀਫਿਕੇਸ਼ਨ ਅਤੇ ਡਾਕ ਅਧਿਕਾਰੀਆਂ ਨੂੰ ਵੀ ਪ੍ਰਭਾਵਿਤ ਕੀਤਾ। ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਏਜੰਟਾਂ ਨੇ ਪੋਸਟਮੈਨ ਨੂੰ ਰਿਸ਼ਵਤ ਦਿੱਤੀ ਜਿਸ ਨੇ ਉਨ੍ਹਾਂ ਨੂੰ ਪਾਸਪੋਰਟ ਪਹੁੰਚਾਏ। ਏਜੰਟਾਂ ਨੇ ਕਥਿਤ ਤੌਰ 'ਤੇ ਇਹ ਪਾਸਪੋਰਟ ਨਿੱਜੀ ਤੌਰ 'ਤੇ ਬਿਨੈਕਾਰਾਂ ਨੂੰ ਦਿੱਤੇ ਅਤੇ ਉਨ੍ਹਾਂ ਤੋਂ ਪੈਸੇ ਇਕੱਠੇ ਕੀਤੇ ਅਤੇ ਗੰਗਟੋਕ, ਸਿਲੀਗੁੜੀ ਅਤੇ ਕੋਲਕਾਤਾ ਦੇ ਅਧਿਕਾਰੀਆਂ ਵਿਚ ਪੈਸੇ ਵੰਡੇ।

ABOUT THE AUTHOR

...view details