ਨਵੀਂ ਦਿੱਲੀ: ਪੱਛਮ ਬੰਗਾਲ ਅਤੇ ਅਸਮ ਵਿਧਾਨਸਭਾ ਚੋਣ ਦੇ ਪਹਿਲੇ ਪੜਾਅ ਦੇ ਤਹਿਤ ਵੋਟਿੰਗ ਅੱਜ ਯਾਨੀ 27 ਮਾਰਚ ਨੂੰ ਕੀਤੀ ਜਾਣੀ ਹੈ। ਬੰਗਾਲ ਚ 5 ਜਿਲ੍ਹਿਆਂ ਦੀ 30 ਵਿਧਾਨਸਭਾ ਸੀਟਾਂ ਦੇ ਲਈ ਵੋਟਿੰਗ ਕੀਤੀ ਜਾਵੇਗੀ ਜਦਕਿ ਅਸਮ ਦੀ 47 ਸੀਟਾਂ ਦੇ ਲਈ ਵੋਟਿੰਗ ਕੀਤੀ ਜਾਵੇਗੀ। ਇਨ੍ਹਾਂ ਸੀਟਾਂ ਲਈ ਵੋਟਿੰਗ ਬੰਗਾਲ ਚ ਸਵੇਰ 7 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਕੀਤੀ ਜਾਵੇਗੀ ਅਤੇ ਅਸਮ ’ਚ ਸਵੇਰ 7 ਵਜੇ ਤੋਂ ਸਾਮ ਦੇ 6 ਵਜੇ ਤੱਕ ਵੋਟਿੰਗ ਕੀਤੀ ਜਾਵੇਗੀ।
ਪੱਛਮ ਬੰਗਾਲ ਚ 294 ਸੀਟਾਂ ਲਈ ਹੋਵੇਗੀ ਵੋਟਿੰਗ ਵਿਧਾਨਸਭਾ ਸੀਟਾਂ ’ਤੇ ਵੋਟਿੰਗ
ਪੱਛਮ ਬੰਗਾਲ ’ਚ 30 ਵਿਧਾਨਸਭਾ ਸੀਟਾਂ ਤੇ ਵੋਟਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਚ ਸਭ ਤੋਂ ਜਿਆਦਾ ਸੀਟਾਂ ਜੰਗਲਮਹਿਲ ਇਲਾਕੇ ਚ ਆਉਂਦੀ ਹੈ। ਭਾਜਪਾ ਨੂੰ ਇਨ੍ਹਾਂ ਸੀਟਾਂ ਤੋਂ ਕਾਫੀ ਉਮੀਦਾਂ ਹਨ ਕਿਉਂਕਿ ਸਾਲ 2019 ਚ ਭਾਜਪਾ ਨੇ ਲੋਕਸਭਾ ਚੋਣਾਂ ਦੌਰਾਨ ਇੱਥੋਂ ਹੀ ਸਭ ਤੋਂ ਵੱਧ ਸੀਟਾਂ ਜਿੱਤੀਆਂ ਸੀ। ਕਾਬਿਲੇਗੌਰ ਹੈ ਕਿ ਬੰਗਾਲ ਚ ਟੀਐੱਮਸੀ ਅਤੇ ਭਾਜਪਾ ਦੇ ਵਿਚਾਲੇ ਕਰੜਾ ਮੁਕਾਬਲਾ ਹੈ। ਇੱਥੇ ਭਾਜਪਾ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੱਛਮ ਬੰਗਾਲ ’ਚ ਵਿਧਾਨਸਬਾ ਦੀ 294 ਸੀਟਾਂ ਹਨ ਜਿਨ੍ਹਾਂ ’ਤੇ 8 ਪੜਾਅ ਚ ਵੋਟਿੰਗ ਕੀਤੀ ਜਾਵੇਗੀ। ਪਹਿਲੇ ਪੜਾਅ ਦੀ ਵੋਟਿੰਗ ਅੱਜ ਯਾਨੀ 27 ਮਾਰਚ ਨੂੰ, ਫਿਰ 1 ਅਪ੍ਰੈਲ, 6 ਅਪ੍ਰੈਲ, 10 ਅਪ੍ਰੈਲ, 17 ਅਪ੍ਰੈਲ, 22 ਅਪ੍ਰੈਲ, 26 ਅਪ੍ਰੈਲ ਅਤੇ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ। 2 ਮਈ ਨੂੰ ਚੋਣ ਦੇ ਨਤੀਜੇ ਆਉਣਗੇ।