ਮੇਸ਼ (ARIES) - ਇਸ ਹਫਤੇ ਕਾਰੋਬਾਰ ਵਿੱਚ ਬਹੁਤ ਸਰਗਰਮ ਰਹੋਂਗੇ। ਤੁਹਾਨੂੰ ਲੰਬੀ ਯਾਤਰਾ ‘ਤੇ ਜਾਣਾ ਪੈ ਸਕਦਾ ਹੈ, ਕੁੱਝ ਨਵੇਂ ਲੋਕਾਂ ਨਾਲ ਸੰਪਰਕ ਸਥਾਪਤ ਹੋ ਸਕਦੇ ਹਨ ਅਤੇ ਕੁੱਝ ਪੁਰਾਣੇ ਸੰਬੰਧਾਂ ਦੀ ਵੀ ਪੜਚੋਲ ਕਰੋਂਗੇ, ਤਾਂ ਜੋ ਤੁਸੀਂ ਆਪਣੇ ਕਾਰੋਬਾਰ ਲਈ ਇੱਕ ਚੰਗੇ ਸੌਦੇ ਨੂੰ ਅੰਤਿਮ ਰੂਪ ਦੇ ਸਕੋਂ। ਨੌਕਰੀਪੇਸ਼ਾ ਜਾਤਕ ਆਪਣੇ ਕੰਮ ਵਿੱਚ ਰੁੱਝੇ ਰਹਿਣਗੇ। ਕੁੱਝ ਵਿਰੋਧੀ ਆਪਣਾ ਸਿਰ ਉੱਚਾ ਕਰ ਸਕਦੇ ਹਨ, ਪਰ ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਕੰਮ 'ਤੇ ਧਿਆਨ ਦੇਣਾ ਚਾਹੀਦਾ ਹੈ। ਹੌਲੀ-ਹੌਲੀ ਸਥਿਤੀ ਸੁਧਰ ਜਾਵੇਗੀ। ਵਿਆਹੁਤਾ ਜੀਵਨ ਵਿੱਚ ਤਣਾਅਪੂਰਨ ਸਥਿਤੀਆਂ ਆ ਸਕਦੀਆਂ ਹਨ, ਜਿਸ ਬਾਰੇ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ, ਨਹੀਂ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ। ਲਵ ਲਾਈਫ ਲਈ, ਇਹ ਸਮਾਂ ਬਹੁਤ ਚੰਗਾ ਰਹੇਗਾ। ਤੁਹਾਡੇ ਰਿਸ਼ਤੇ ਵਿੱਚ ਰੋਮਾਂਟਿਕ ਭਾਵਨਾਵਾਂ ਵਧਣਗੀਆਂ ਅਤੇ ਖਿੱਚ ਵੀ ਵਧੇਗੀ। ਵਿੱਦਿਆਰਥੀ ਪੜ੍ਹਾਈ ਦਾ ਆਨੰਦ ਮਾਣਨਗੇ ਅਤੇ ਨਵੀਆਂ ਚੀਜ਼ਾਂ ਸਿੱਖਣਗੇ। ਯਾਤਰਾ ਲਈ ਹਫਤੇ ਦੀ ਸ਼ੁਰੂਆਤ ਚੰਗੀ ਨਹੀਂ ਹੈ। ਤੁਹਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਪਵੇਗਾ। ਬਲੱਡ ਪ੍ਰੈਸ਼ਰ ਜਾਂ ਸੱਟ ਲੱਗਣ ਦੀ ਸੰਭਾਵਨਾ ਹੋ ਸਕਦੀ ਹੈ।
ਵ੍ਰਿਸ਼ਭ (TAURUS) -ਹਫਤੇ ਦੇ ਸ਼ੁਰੂ ਵਿੱਚ ਕੁੱਝ ਬੇਲੋੜੇ ਖਰਚੇ ਹੋਣਗੇ। ਤੁਹਾਨੂੰ ਕਰਜ਼ਾ ਵੀ ਲੈਣਾ ਪੈ ਸਕਦਾ ਹੈ। ਬੇਲੋੜੀ ਗੱਲਾਂ ਕਰਨ ਨਾਲ ਤੁਹਾਡਾ ਮਨ ਪਰੇਸ਼ਾਨ ਰਹੇਗਾ ਅਤੇ ਤੁਸੀਂ ਦੁਚਿੱਤੀ ਵਿੱਚ ਰਹੋਂਗੇ। ਇਸ ਨਾਲ ਤੁਹਾਨੂੰ ਕੰਮ 'ਤੇ ਵੀ ਅਸੁਵਿਧਾ ਹੋਵੇਗੀ। ਨੌਕਰੀਪੇਸ਼ਾ ਜਾਤਕਾਂ ਲਈ ਸਮਾਂ ਥੋੜ੍ਹਾ ਕਮਜ਼ੋਰ ਰਹੇਗਾ। ਤੁਹਾਨੂੰ ਸਖ਼ਤ ਮਿਹਨਤ ਕਰਨ ਅਤੇ ਆਪਣੇ ਕੰਮ 'ਤੇ ਧਿਆਨ ਦੇਣ ਦੀ ਲੋੜ ਹੋਵੇਗੀ। ਕਾਰੋਬਾਰ ਵਿੱਚ ਸਮਾਂ ਉਤਰਾਅ-ਚੜ੍ਹਾਅ ਨਾਲ ਭਰਿਆ ਰਹੇਗਾ। ਇਹ ਤੁਹਾਨੂੰ ਬਹੁਤ ਖਰਚ ਕਰੇਗਾ। ਕਾਰੋਬਾਰੀ ਨਿਵੇਸ਼ ਕਰਨ ਲਈ ਵੀ ਸਥਿਤੀ ਪੈਦਾ ਹੋ ਸਕਦੀ ਹੈ। ਤੁਹਾਡੇ ਜੀਵਨ ਸਾਥੀ ਦੀ ਸਿਹਤ ਵੀ ਵਿਗੜ੍ਹ ਸਕਦੀ ਹੈ, ਜਿਸ ਕਾਰਨ ਤੁਹਾਨੂੰ ਪਰੇਸ਼ਾਨੀ ਹੋਵੇਗੀ ਅਤੇ ਤੁਹਾਡਾ ਪੈਸਾ ਖਰਚ ਹੋਵੇਗਾ। ਇਕ-ਦੂਜੇ ਨਾਲ ਨੇੜਤਾ ਵਧੇਗੀ ਅਤੇ ਰਿਸ਼ਤੇ ਵਿੱਚ ਇਕ-ਦੂਜੇ 'ਤੇ ਭਰੋਸਾ ਵਧੇਗਾ। ਹਫਤੇ ਦਾ ਆਖਰੀ ਦਿਨ ਯਾਤਰਾ ਲਈ ਚੰਗਾ ਰਹੇਗਾ। ਵਿੱਦਿਆਰਥੀਆਂ ਲਈ ਇਹ ਹਫ਼ਤਾ ਚੰਗਾ ਰਹਿਣ ਵਾਲਾ ਹੈ। ਮੁਕਾਬਲੇ ਵਿੱਚ ਸਫਲਤਾ ਮਿਲੇਗੀ।
ਮਿਥੁਨ (GEMINI) - ਇਸ ਹਫਤੇ ਦੀ ਸ਼ੁਰੂਆਤ 'ਚ ਤੁਹਾਨੂੰ ਕੁੱਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੀ ਸਿਹਤ ਵਿੱਚ ਗੜਬੜ ਹੋ ਸਕਦੀ ਹੈ। ਪੇਟ ਖ਼ਰਾਬ ਹੋ ਸਕਦਾ ਹੈ, ਜਿਸ ਨਾਲ ਤੁਸੀਂ ਪਰੇਸ਼ਾਨ ਰਹੋਂਗੇ। ਇਸ ਨਾਲ ਤੁਹਾਡੇ ਕੰਮ ਵਿੱਚ ਵੀ ਕੁੱਝ ਦਿੱਕਤਾਂ ਆ ਸਕਦੀਆਂ ਹਨ। ਨੌਕਰੀ ਬਦਲਣ ਦਾ ਵਿਚਾਰ ਤੁਹਾਡੇ ਦਿਮਾਗ ਵਿੱਚ ਆਵੇਗਾ ਕਿਉਂਕਿ ਤੁਸੀਂ ਆਪਣੀ ਤਰੱਕੀ ਤੋਂ ਖੁਸ਼ ਨਹੀਂ ਜਪੋਂਗੇ। ਕਾਰੋਬਾਰ ਲਈ ਸਮਾਂ ਚੰਗਾ ਹੈ। ਤੁਹਾਡੀਆਂ ਇੱਛਾਵਾਂ ਤੁਹਾਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਨਗੀਆਂ। ਵਿਆਹੁਤਾ ਜਾਤਕਾਂ ਹੁਣ ਆਪਣੇ ਘਰੇਲੂ ਜੀਵਨ ਵਿੱਚ ਘੱਟ ਤਣਾਅ ਮਹਿਸੂਸ ਕਰਨਗੇ ਅਤੇ ਇੱਕ-ਦੂਜੇ ਨੂੰ ਆਪਣੇ ਦਿਲ ਦੀਆਂ ਭਾਵਨਾਵਾਂ ਆਸਾਨੀ ਨਾਲ ਪ੍ਰਗਟ ਕਰ ਸਕਣਗੇ। ਲਵ ਲਾਈਫ ਲਈ ਸਮਾਂ ਉਤਰਾਅ-ਚੜ੍ਹਾਅ ਨਾਲ ਭਰਿਆ ਰਹੇਗਾ। ਝਗੜਾ ਹੋਣ ਦੀ ਸੰਭਾਵਨਾ ਹੈ ਅਤੇ ਰਿਸ਼ਤਾ ਵੀ ਟੁੱਟ ਸਕਦਾ ਹੈ, ਇਸ ਲਈ ਸਾਵਧਾਨ ਰਹੋ। ਯਾਤਰਾ ਲਈ ਹਫ਼ਤਾ ਬਹੁਤਾ ਅਨੁਕੂਲ ਨਹੀਂ ਹੈ। ਤੁਹਾਨੂੰ ਸਿੱਖਿਆ ਵਿੱਚ ਬਹੁਤ ਮਿਹਨਤ ਕਰਨੀ ਪਵੇਗੀ।
ਕਰਕ (CANCER) - ਹਫਤੇ ਦੇ ਸ਼ੁਰੂ ਵਿੱਚ, ਤੁਸੀਂ ਆਪਣੇ ਦੋਸਤਾਂ ਨਾਲ ਘੁੰਮਣ ਅਤੇ ਉਹਨਾਂ ਦੇ ਨਾਲ ਸਮਾਂ ਬਿਤਾਉਣ ਲਈ ਕਿਤੇ ਜਾਓਗੇ। ਇਸ ਨਾਲ ਤੁਸੀਂ ਬਹੁਤ ਵਧੀਆ ਮਹਿਸੂਸ ਕਰੋਂਗੇ। ਤੁਸੀਂ ਛੋਟੀ ਯਾਤਰਾ 'ਤੇ ਵੀ ਜਾ ਸਕਦੇ ਹੋ। ਜਿੱਥੇ ਪੁਰਾਣੇ ਦੋਸਤ ਇੱਕ ਨਵੀਂ ਸਲਾਹਕਾਰ ਯੋਜਨਾ ਨੂੰ ਲਾਗੂ ਕਰਨ ਲਈ ਮਿਲ ਕੇ ਕੰਮ ਕਰ ਸਕਦੇ ਹਨ। ਤੁਹਾਡੀ ਸਿਹਤ ਅਨੁਕੂਲ ਰਹੇਗੀ। ਪੁਰਾਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਵਿਆਹੁਤਾ ਜੀਵਨ ਖੁਸ਼ਹਾਲ ਰਹੇਗਾ, ਪਰ ਘਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਦਾ ਪ੍ਰਭਾਵ ਤੁਹਾਡੇ ਵਿਆਹੁਤਾ ਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਮਾਮਲੇ ਵਿੱਚ ਥੋੜ੍ਹਾ ਸੁਚੇਤ ਰਹੋ। ਤੁਸੀਂ ਆਪਣੇ ਕਿਸੇ ਦੋਸਤ ਪ੍ਰਤੀ ਵੀ ਖਿੱਚ ਮਹਿਸੂਸ ਕਰ ਸਕਦੇ ਹੋ। ਨੌਕਰੀਪੇਸ਼ਾ ਜਾਤਕਾਂ ਲਈ ਇਹ ਸਮਾਂ ਬਹੁਤ ਸਾਵਧਾਨੀ ਵਾਲਾ ਰਹੇਗਾ ਕਿਉਂਕਿ ਤੁਹਾਡੇ ਮਨ ਵਿੱਚ ਕਈ ਗੱਲਾਂ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ। ਕਾਰੋਬਾਰ ਲਈ ਸਮਾਂ ਅਨੁਕੂਲ ਰਹੇਗਾ। ਰੀਅਲ ਅਸਟੇਟ ਵਿੱਚ ਸਫਲਤਾ ਮਿਲੇਗੀ। ਵਿਦਿਆਰਥੀਆਂ ਨੂੰ ਆਪਣੇ ਗੁਰੂ ਜਾਂ ਅਧਿਆਪਕ ਦਾ ਸਹਿਯੋਗ ਲੈਣਾ ਹੋਵੇਗਾ।
ਸਿੰਘ (LEO) -ਘਰ ਗਤੀਵਿਧੀਆਂ ਨਾਲ ਭਰਿਆ ਰਹੇਗਾ। ਘਰ ਵਿੱਚ ਛੋਟੇ ਮਹਿਮਾਨ ਦੇ ਆਉਣ ਦੀ ਖੁਸ਼ੀ ਹੋ ਸਕਦੀ ਹੈ ਅਤੇ ਵਿਆਹ ਵੀ ਹੋ ਸਕਦਾ ਹੈ। ਦੋਸਤਾਂ ਨਾਲ ਚੰਗਾ ਤਾਲਮੇਲ ਰਹੇਗਾ, ਜਿਸ ਕਾਰਨ ਤੁਸੀਂ ਕਿਤੇ ਸੈਰ ਕਰਨ ਜਾ ਸਕਦੇ ਹੋ। ਸਿਹਤ ਵਿੱਚ ਤਾਕਤ ਰਹੇਗੀ। ਵਿਆਹੁਤਾ ਜੀਵਨ ਵਿੱਚ ਤਣਾਅ ਵਿੱਚ ਕਮੀ ਆਵੇਗੀ। ਹਫਤੇ ਦਾ ਮੱਧ ਯਾਤਰਾ ਲਈ ਚੰਗਾ ਰਹੇਗਾ। ਇਹ ਹਫ਼ਤਾ ਤੁਹਾਨੂੰ ਪਿਆਰ ਦਾ ਪ੍ਰਸਤਾਵ ਦੇਣ ਵਿੱਚ ਮਦਦ ਕਰੇਗਾ ਅਤੇ ਤੁਹਾਨੂੰ ਚੰਗੇ ਨਤੀਜੇ ਵੀ ਮਿਲਣਗੇ। ਕਾਰੋਬਾਰੀ ਜਾਤਕਾਂ ਨੂੰ ਸਾਵਧਾਨ ਰਹਿਣਾ ਹੋਵੇਗਾ। ਮਾਰਕੀਟ ਵਿੱਚ ਹੋਰ ਲੋਕ ਤੁਹਾਡੇ ਵਿਰੁੱਧ ਕੋਈ ਕਾਰਵਾਈ ਕਰ ਸਕਦੇ ਹਨ। ਹਾਲਾਂਕਿ, ਸਿਰਫ ਤੁਹਾਨੂੰ ਲਾਭ ਮਿਲੇਗਾ ਅਤੇ ਜਿੱਤ ਤੁਹਾਡੀ ਹੀ ਹੋਵੇਗੀ। ਕੰਮਕਾਜੀ ਜਾਤਕਾਂ ਲਈ ਇਹ ਹਫ਼ਤਾ ਬਹੁਤ ਰੁਝੇਵਿਆਂ ਭਰਿਆ ਰਹਿਣ ਵਾਲਾ ਹੈ । ਤੁਹਾਨੂੰ ਨਵੇਂ ਲੋਕਾਂ ਨਾਲ ਮਿਲਣ ਦਾ ਮੌਕਾ ਮਿਲੇਗਾ। ਇਹ ਵਿਦਿਆਰਥੀਆਂ ਲਈ ਸਖ਼ਤ ਮਿਹਨਤ ਨਾਲ ਵੀ ਭਰਪੂਰ ਹੋਵੇਗਾ ਪਰ ਤੁਹਾਨੂੰ ਇਸ ਦਾ ਲਾਭ ਵੀ ਮਿਲੇਗਾ।
ਕੰਨਿਆ (VIRGO) -ਤੁਹਾਡੇ ਖਰਚੇ ਘੱਟ ਹੋਣਗੇ ਅਤੇ ਤੁਹਾਡੀ ਆਮਦਨ ਚੰਗੀ ਰਹੇਗੀ। ਜੇਕਰ ਤੁਸੀਂ ਵੀ ਆਪਣੇ ਬੈਂਕ ਬੈਲੇਂਸ ਦੀ ਜਾਂਚ ਕਰੋਂਗੇ ਤਾਂ ਤੁਹਾਨੂੰ ਇਸ ਵਿੱਚ ਪਹਿਲਾਂ ਦੇ ਮੁਕਾਬਲੇ ਕੁਝ ਵਾਧਾ ਨਜ਼ਰ ਆਵੇਗਾ, ਪਰ ਪਰਿਵਾਰਕ ਜੀਵਨ ਪੂਰੀ ਤਰ੍ਹਾਂ ਵਿਗੜਿਆ ਰਹੇਗਾ। ਘਰ ਵਿੱਚ ਕੁੱਝ ਵਿਵਾਦ ਪੈਦਾ ਹੋ ਸਕਦਾ ਹੈ, ਜਿਸ ਤੋਂ ਬਾਹਰ ਨਿਕਲਣ ਲਈ ਤੁਹਾਨੂੰ ਠੰਡੇ ਦਿਮਾਗ ਅਤੇ ਮਿੱਠੀ ਜ਼ਬਾਨ ਦੀ ਵਰਤੋਂ ਕਰਨੀ ਪਵੇਗੀ, ਨਹੀਂ ਤਾਂ ਸਮੱਸਿਆਵਾਂ ਵੱਧ ਸਕਦੀਆਂ ਹਨ। ਤੁਹਾਨੂੰ ਪੇਟ ਸੰਬੰਧੀ ਸਮੱਸਿਆਵਾਂ ਜਾਂ ਮੂੰਹ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੰਗੀ ਖਾਣ-ਪੀਣ ਦੀਆਂ ਆਦਤਾਂ ਅਤੇ ਚੰਗੀ ਸਿਹਤ ਦੋਵਾਂ ਦਾ ਬਹੁਤ ਮਹੱਤਵ ਹੈ। ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ। ਵਿਆਹੁਤਾ ਜਾਤਕ ਆਪਣੀ ਸਿਆਣਪ ਨਾਲ ਘਰੇਲੂ ਜੀਵਨ ਵਿੱਚ ਚੰਗੇ ਪਲਾਂ ਦਾ ਆਨੰਦ ਮਾਣਨਗੇ। ਪ੍ਰੇਮ ਜੀਵਨ ਵਿੱਚ ਵੀ ਸਮਾਂ ਸ਼ਾਂਤੀਪੂਰਨ ਰਹੇਗਾ। ਤੁਹਾਨੂੰ ਆਪਣੇ ਜੀਵਨ ਸਾਥੀ ਤੋਂ ਪੂਰਾ ਸਹਿਯੋਗ ਮਿਲੇਗਾ। ਇਸ ਵਿਚਕਾਰ ਕੋਈ ਤੀਜਾ ਵਿਅਕਤੀ ਆ ਸਕਦਾ ਹੈ, ਜੋ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ। ਹਫਤੇ ਦੀ ਸ਼ੁਰੂਆਤ ਯਾਤਰਾ ਲਈ ਚੰਗੀ ਰਹੇਗੀ।