ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਲੋਕ ਪ੍ਰਦੂਸ਼ਣ ਅਤੇ ਕੋਹਰੇ ਦੀ ਦੋਹਰੀ ਮਾਰ ਝੱਲ ਰਹੇ ਹਨ। ਇੱਕ ਪਾਸੇ ਜਿੱਥੇ ਪ੍ਰਦੂਸ਼ਣ ਦਾ ਪੱਧਰ ਇੱਕ ਵਾਰ ਫਿਰ ਵਧ ਗਿਆ ਹੈ। ਉੱਥੇ ਹੀ ਦੂਜੇ ਪਾਸੇ ਦਿੱਲੀ ਵਿੱਚ ਕੋਹਰਾ ਵੀ ਆਪਣਾ ਕਹਿਰ ਦਿਖਾ ਰਿਹਾ ਹੈ।
ਦਿੱਲੀ ਦੇ ਕਈ ਇਲਾਕਿਆਂ 'ਚ AQI 250 ਤੋਂ ਪਾਰ, ਪੰਜਾਬੀ ਬਾਗ 'ਚ ਵਿਜ਼ੀਬਿਲਟੀ ਹੋਈ ਘੱਟ - ਪੰਜਾਬੀ ਬਾਗ 'ਚ ਵਿਜ਼ੀਬਿਲਟੀ
ਰਾਜਧਾਨੀ ਦਿੱਲੀ ਦੇ ਲੋਕ ਪ੍ਰਦੂਸ਼ਣ ਅਤੇ ਕੋਹਰੇ ਦੀ ਦੋਹਰੀ ਮਾਰ ਝੇਲ ਰਹੇ ਹਨ। ਇੱਕ ਤਰਫ਼ ਜਿੱਥੇ ਪ੍ਰਦੂਸ਼ਣ ਦਾ ਪੱਧਰ ਇੱਕ ਵਾਰ ਫਿਰ ਵਧਦਾ ਜਾ ਰਿਹਾ ਹੈ। ਉੱਥੇ ਹੀ ਦੂਜੀ ਪਾਸੇ ਦਿੱਲੀ ਵਿੱਚ ਕੋਹਰਾ ਵੀ ਆਪਣਾ ਕਹਿਰ ਦਿਖਾ ਰਿਹਾ ਹੈ।
ਫ਼ੋਟੋ
ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿੱਚ ਕੋਹਰੇ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ ਇਹ ਇਲਾਕਾ AQI ਦੀ ਖ਼ਰਾਬ ਸੂਚੀ ਵਿੱਚ ਹੈ।
ਹੋਰ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਅਨੰਦ ਵਿਹਾਰ ਵਿੱਚ AQI 259, ਬਵਾਨਾ ਵਿੱਚ 305, ਦਵਾਰਕਾ ਸੈਕਟਰ-8 ਵਿੱਚ 284 ਅਤੇ ਜਹਾਂਗੀਰਪੁਰੀ ਵਿੱਚ 323 ਪਹੁੰਚ ਗਿਆ ਹੈ। ਉੱਥੇ ਹੀ IMD ਮੁਤਾਬਕ ਦਿੱਲੀ ਵਿੱਚ ਅੱਜ ਕੋਹਰਾ ਰਹਿਣ ਨਾਲ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਹੋਵੇਗਾ ਅਤੇ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਹੋਵੇਗਾ।