ਚੰਡੀਗੜ੍ਹ: ਬਿਜਲੀ ਸੰਕਟ ਦੌਰਾਨ ਗਰਮੀ ਦਾ ਪਰਕੋਪ ਝੱਲ ਰਹੇ ਪੰਜਾਬ ਸਮੇਤ ਉਤਰ ਭਾਰਤ ਵਿੱਚ ਮੌਨਸੂਨ ਦਾ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਕ ਮਾਨਸੂਨ ਸ਼ਨੀਵਾਰ ਤੋਂ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਦਸਤਕ ਦੇ ਸਕਦਾ ਹੈ। ਇਸ ਤੋਂ ਇਲਾਵਾ ਯੂਪੀ, ਉਤਰਾਖੰਡ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ। ਮੌਸਮ ਵਿਭਾਗ ਦੇ ਅਨੁਸਾਰ ਰਾਜਧਾਨੀ ਦਿੱਲੀ ਵਿੱਚ ਮੌਨਸੂਨ 15 ਸਾਲਾਂ ਬਾਅਦ 13 ਦਿਨਾਂ ਦੀ ਵੱਧ ਤੋਂ ਵੱਧ ਦੇਰੀ ‘ਤੇ ਪਹੁੰਚ ਰਿਹਾ ਹੈ। ਆਮ ਤੌਰ 'ਤੇ 27 ਜੂਨ ਨੂੰ ਮੌਨਸੂਨ ਦਿੱਲੀ 'ਚ ਦਸਤਕ ਦੇ ਦਿੰਦਾ ਹੈ।
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਅਗਲੇ 24 ਘੰਟਿਆਂ ਵਿੱਚ ਮੌਨਸੂਨ ਉੱਤਰ ਅਤੇ ਉੱਤਰ ਪੱਛਮੀ ਭਾਰਤ ਵਿੱਚ ਦਸਤਕ ਦੇ ਸਕਦਾ ਹੈ, ਜੋ ਮੌਨਸੂਨ ਦੇ ਆਉਣ ‘ਤੇ ਵਿਰਾਮ ਖਤਮ ਕਰ ਦੇਵੇਗਾ।