ਪੰਜਾਬ

punjab

ETV Bharat / bharat

Weather Forecast: ਉੱਤਰੀ ਭਾਰਤ 'ਚ ਸ਼ੀਤ ਲਹਿਰ ਜਾਰੀ, ਲੋਕਾਂ ਦਾ ਠੰਡ ਨੇ ਕੀਤਾ ਬੁਰਾ ਹਾਲ

ਦੇਸ਼ ਦੇ ਕਈ ਰਾਜਾਂ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਰਾਜਧਾਨੀ ਦਿੱਲੀ 'ਚ ਸ਼ੁੱਕਰਵਾਰ ਨੂੰ ਵੀ ਠੰਡ ਤੋਂ ਰਾਹਤ ਨਹੀਂ ਮਿਲੀ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਭਾਵ 6 ਜਨਵਰੀ ਨੂੰ (weather update today) ਘੱਟੋ-ਘੱਟ ਤਾਪਮਾਨ 4 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਹੋਰ ਰਾਜਾਂ ਦੀ ਹਾਲਤ ਵੀ ਮਾੜੀ ਹੈ।

weather update today
weather update today

By

Published : Jan 6, 2023, 9:49 AM IST

ਨਵੀਂ ਦਿੱਲੀ: ਸਰਦੀ ਕਾਰਨ ਦੇਸ਼ ਦੇ ਜ਼ਿਆਦਾਤਰ ਰਾਜਾਂ ਦਾ ਬੁਰਾ ਹਾਲ ਹੈ। ਉੱਤਰੀ ਅਤੇ ਮੱਧ ਭਾਰਤ ਦੇ ਰਾਜਾਂ ਵਿੱਚ ਕੜਾਕੇ ਦੀ ਠੰਡ ਨੇ ਤਬਾਹੀ ਮਚਾ ਦਿੱਤੀ ਹੈ। ਰਾਸ਼ਟਰੀ ਰਾਜਧਾਨੀ ਵਿੱਚ ਘੱਟੋ-ਘੱਟ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੂਚਨਾ ਹੈ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ ਦੋ ਸਾਲਾਂ 'ਚ ਜਨਵਰੀ 'ਚ ਸਭ ਤੋਂ ਘੱਟ ਤਾਪਮਾਨ ਰਿਹਾ ਹੈ। ਰਾਜਧਾਨੀ 'ਚ ਬੁੱਧਵਾਰ ਨੂੰ ਇਹ 4.4 ਡਿਗਰੀ ਸੈਲਸੀਅਸ ਸੀ।



ਦਿੱਲੀ ਦਾ ਘੱਟੋ-ਘੱਟ ਤਾਪਮਾਨ ਡਲਹੌਜ਼ੀ (4.9 ਡਿਗਰੀ ਸੈਲਸੀਅਸ), ਧਰਮਸ਼ਾਲਾ (5.2 ਡਿਗਰੀ), ਕਾਂਗੜਾ (3.2 ਡਿਗਰੀ), ਸ਼ਿਮਲਾ (3.7 ਡਿਗਰੀ), ਦੇਹਰਾਦੂਨ (4.6 ਡਿਗਰੀ), ਮਸੂਰੀ (4.4 ਡਿਗਰੀ) ਅਤੇ ਨੈਨੀਤਾਲ (6.2 ਡਿਗਰੀ) ਤੋਂ ਘੱਟ ਸੀ। ਦਿੱਲੀ 'ਚ (cold wave situation in north india) ਸ਼ੁੱਕਰਵਾਰ ਯਾਨੀ 6 ਜਨਵਰੀ ਨੂੰ ਵੀ ਠੰਡ ਤੋਂ ਰਾਹਤ ਨਹੀਂ ਮਿਲੀ।







ਅਗਲੇ ਕੁਝ ਦਿਨਾਂ ਤੱਕ ਠੰਡ ਦਾ ਕਹਿਰ ਜਾਰੀ ਰਹੇਗਾ:
ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ 6 ਜਨਵਰੀ ਸ਼ੁੱਕਰਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 4 ਡਿਗਰੀ ਹੋ ਸਕਦਾ ਹੈ। ਇਸ ਤੋਂ ਇਲਾਵਾ ਸੀਤ ਲਹਿਰ ਵੀ ਜਾਰੀ ਰਹਿ ਸਕਦੀ ਹੈ। ਵਿਭਾਗ ਮੁਤਾਬਕ ਸ਼ਨੀਵਾਰ, 7 ਜਨਵਰੀ ਤੋਂ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।


ਜਾਣੋ, ਹੋਰ ਰਾਜਾਂ 'ਚ ਮੌਸਮ ਦੇ ਹਾਲ:ਮੌਸਮ ਵਿਭਾਗ ਨੇ ਕਿਹਾ ਕਿ ਅੱਜ ਤੱਟਵਰਤੀ ਆਂਧਰਾ ਪ੍ਰਦੇਸ਼, ਵਿਦਰਭ, ਦੱਖਣ-ਪੂਰਬੀ ਮੱਧ ਪ੍ਰਦੇਸ਼ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਰਾਜਸਥਾਨ, ਦੱਖਣ-ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਸ਼ੀਤ ਲਹਿਰ ਦੇ ਹਾਲਾਤ ਜਾਰੀ ਰਹਿਣਗੇ।




ਪੰਜਾਬ, ਹਰਿਆਣਾ, ਦਿੱਲੀ, ਉੱਤਰ ਪੱਛਮੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਸੰਭਾਵਨਾ ਹੈ। ਸ਼੍ਰੀਨਗਰ ਅਤੇ ਜੰਮੂ-ਕਸ਼ਮੀਰ ਦੇ ਕੁਝ ਹੋਰ ਸਥਾਨਾਂ 'ਤੇ ਇਸ ਮੌਸਮ ਦੀ ਸਭ ਤੋਂ ਠੰਡੀ ਰਾਤ ਰਿਕਾਰਡ ਕੀਤੀ ਗਈ। ਇਸ ਨਾਲ ਘਾਟੀ ਦੇ ਕਈ ਇਲਾਕਿਆਂ ਦਾ ਘੱਟੋ-ਘੱਟ ਤਾਪਮਾਨ ਕਈ ਡਿਗਰੀ ਹੇਠਾਂ ਚਲਾ ਗਿਆ। ਮੌਸਮ ਵਿਭਾਗ ਮੁਤਾਬਕ ਜਨਵਰੀ ਦੇ ਦੂਜੇ ਹਫਤੇ ਜੰਮੂ-ਕਸ਼ਮੀਰ 'ਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ।








ਪੰਜਾਬ ਵਿੱਚ ਮੌਸਮ ਵਿਭਾਗ ਦੀ ਭੱਵਿਖਬਾਣੀ:
ਮੌਸਮ ਵਿਭਾਗ ਨੇ (Weather In Punjab) ਅਲਰਟ ਜਾਰੀ ਕੀਤਾ ਹੈ ਕਿ ਆਉਂਦੇ ਕੁਝ ਦਿਨਾਂ ਤੱਕ ਠੰਢ ਦਾ ਪ੍ਰਕੋਪ ਜਾਰੀ ਰਹੇਗਾ। ਸ਼ੀਤ ਲਹਿਰ ਬਰਕਰਾਰ ਰਹੇਗੀ, ਧੁੰਦ ਅਤੇ ਕੋਹਰਾ ਵੀ ਲਗਾਤਾਰ ਛਾਇਆ ਰਹੇਗਾ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਧੁੰਦ ਹੋਰ ਵੀ (Winter in Punjab) ਸੰਘਣੀ ਹੋ ਸਕਦੀ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿਚ ਕਾਫ਼ੀ ਫ਼ਰਕ ਪੈ ਜਾਵੇਗਾ ਅਤੇ ਲਗਾਤਾਰ ਤਾਪਮਾਨ ਵਿਚ ਗਿਰਾਵਟ ਹੁੰਦੀ ਰਹੇਗੀ।





9 ਫਲਾਈਟਾਂ ਰੱਦ ਬਾਕੀ ਕਈ ਘੰਟੇ ਲੇਟ:ਧੁੰਦ ਅਤੇ ਕੋਹਰੇ ਕਾਰਨ ਚੰਡੀਗੜ ਤੋਂ ਵੱਖ- ਵੱਖ ਥਾਵਾਂ ਤੇ ਜਾਣ ਵਾਲੀਆਂ 9 ਫਲਾਈਟਾਂ ਰੱਦ ਕੀਤੀਆਂ ਗਈਆਂ ਅਤੇ ਬਾਕੀ 3 ਤੋਂ 4 ਘੰਟੇ ਦੇਰੀ ਨਾਲ ਚੱਲੀਆਂ। ਅੰਮ੍ਰਿਤਸਰ ਹਵਾਈ ਅੱਡੇ ਉੱਤੇ ਵੀ ਦੋ ਘਰੇਲੂ ਉਡਾਣਾਂ ਰੱਦ ਹੋਈਆਂ। ਸੜਕੀ ਆਵਾਜਾਈ (Flights canceled from Punjab Airports) ਵੀ ਪ੍ਰਭਾਵਿਤ ਰਹੀ ਅਤੇ ਧੁੰਦ ਕਾਰਨ ਮੋਗਾ, ਮਾਨਸਾ, ਸੰਗਰੂਰ ਵਿਚ ਭਿਆਨਕ ਸੜਕ ਹਾਦਸੇ ਹੋਏ। ਇਨ੍ਹਾਂ ਹਾਦਸਿਆਂ ਵਿੱਚ 5 ਲੋਕਾਂ ਦੀ ਮੌਤ ਹੋ ਗਈ।



ਇਹ ਵੀ ਪੜ੍ਹੋ:Punjab Cabinet Meeting ਇਸ ਸਾਲ ਦੀ ਪਹਿਲੀ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ

ABOUT THE AUTHOR

...view details