ਪੰਜਾਬ

punjab

ETV Bharat / bharat

Weather Update: ਹੜ੍ਹ ਪ੍ਰਭਾਵਿਤ ਰਾਜਾਂ 'ਚ ਘਟੇਗੀ ਬਰਸਾਤ ! ਜਾਣੋ, IMD ਵੱਲੋਂ ਕੀ ਹੈ ਮੀਂਹ ਨੂੰ ਲੈ ਕੇ ਭਵਿੱਖਬਾਣੀ

ਦਿੱਲੀ ਵਿੱਚ ਮੀਂਹ ਨਾਲ ਲੋਕ ਪਹਿਲਾਂ ਹੀ ਪ੍ਰਭਾਵਿਤ ਹਨ ਲੋਕਾਂ ਨੂੰ ਮੌਸਮ ਦੀ ਖਰਾਬੀ ਦਾ ਡਰ ਸਤਾਅ ਰਿਹਾ ਹੈ। ਉਥੇ ਹੀ ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਦੀ ਭਵਿੱਖਬਾਣੀ 'ਚ ਕਿਹਾ ਗਿਆ ਹੈ ਕਿ ਮੈਦਾਨੀ, ਮੱਧ ਭਾਰਤ ਅਤੇ ਪ੍ਰਾਇਦੀਪ ਭਾਰਤ 'ਚ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਤੱਕ ਆਮ ਅਤੇ 15 ਤੋਂ 16 ਵਜੇ ਤੱਕ ਆਮ ਨਾਲੋਂ ਘੱਟ ਅਤੇ ਇਸ ਤੋਂ ਬਾਅਦ ਆਮ ਨਾਲੋਂ ਵੱਧ ਮੀਂਹ ਪੈ ਸਕਦਾ ਹੈ।

Watch Weather Update: Rain will reduce in flood affected states, know IMD's forecast on rain
Watch Weather Update: ਹੜ੍ਹ ਪ੍ਰਭਾਵਿਤ ਰਾਜਾਂ 'ਚ ਘਟੇਗੀ ਬਰਸਾਤIMD ਵੱਲੋਂ ਕੀ ਹੈ ਬਾਰਿਸ਼ ਦੀ ਭਵਿੱਖਬਾਣੀ?

By

Published : Jul 13, 2023, 2:13 PM IST

ਨਵੀਂ ਦਿੱਲੀ:ਦੇਸ਼ ਭਰ ਵਿੱਚ ਨਿਤ ਦਿਨ ਬਦਲ ਰਹੇ ਮੌਸਮ ਦੇ ਮਿਜਾਜ਼ ਤੋਂ ਬਾਅਦ ਹੁਣ ਭਾਰਤ ਦੇ ਮੌਸਮ ਵਿਭਾਗ (IMD) ਵੱਲੋਂ ਆਉਣ ਵਾਲੇ ਦਿਨਾਂ ਦੀ ਭਵਿਖਵਾਣੀ ਕੀਤੀ ਗਈ ਹੈ। ਜਿਸ ਮੁਤਾਬਕ ਅੱਜ ਤੋਂ ਉੱਤਰ-ਪੂਰਬੀ ਭਾਰਤ ਅਤੇ ਸਿੱਕਮ ਅਤੇ ਬਿਹਾਰ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਰਹਿਣ ਦੀ ਸੰਭਾਵਨਾ ਜਤਾਈ ਹੈ। ਉਥੇ ਹੀ ਆਈਐਮਡੀ ਨੇ ਕੱਲ੍ਹ ਤੋਂ ਇਨ੍ਹਾਂ ਖੇਤਰਾਂ ਦੀ ਭਵਿੱਖਵਾਣੀ ਕਰਦਿਆਂ ਕਿਹਾ ਕਿ ਮੀਂਹ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਉੱਤਰੀ ਪੱਛਮੀ ਭਾਰਤ ਵਿੱਚ ਬਾਰਿਸ਼ ਦੀ ਗਤੀਵਿਧੀ 'ਚ ਕਮੀ ਦੱਸੀ ਹੈ। ਹਾਲਾਂਕਿ ਮੀਂਹ ਤੋਂ ਜ਼ਿਆਦਾ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ।

ਮੌਸਮ ਸਬੰਧੀ ਮਹੱਤਵਪੂਰਨ ਗਤੀਵਿਧੀਆਂ:ਆਈਐਮਡੀ ਮੁਤਾਬਿਕ ਅਗਲੇ ਚਾਰ ਦਿਨਾਂ ਦੌਰਾਨ ਮਹੱਤਵਪੂਰਨ ਮੌਸਮੀ ਗਤੀਵਿਧੀਆਂ ਦਾ ਜ਼ਿਕਰ ਕਰਦੇ ਹੋਏ, ਮੌਸਮ ਵਿਭਾਗ ਨੇ ਕਿਹਾ ਕਿ ਮੱਧ ਸਮੁੰਦਰੀ ਤਲ 'ਤੇ ਮਾਨਸੂਨ ਟ੍ਰਾਫ ਦਾ ਪੱਛਮੀ ਸਿਰਾ ਆਪਣੀ ਆਮ ਸਥਿਤੀ ਦੇ ਦੱਖਣ ਵੱਲ ਅਤੇ ਪੂਰਬੀ ਸਿਰਾ ਇਸ ਦੇ ਉੱਤਰ ਵੱਲ ਹੈ। ਇੱਕ ਚੱਕਰਵਾਤੀ ਸਰਕੂਲੇਸ਼ਨ ਦੱਖਣੀ ਉੱਤਰ ਪ੍ਰਦੇਸ਼ ਦੇ ਮੱਧ ਹਿੱਸਿਆਂ ਅਤੇ ਹੇਠਲੇ ਟ੍ਰੋਪੋਸਫੈਰਿਕ ਪੱਧਰ 'ਤੇ ਹਨ ।


ਇੱਕ ਟ੍ਰਫ ਦੇ ਰੂਪ ਵਿੱਚ ਇੱਕ ਪੱਛਮੀ ਕਸ਼ਮੀਰ ਅਤੇ ਲੱਦਾਖ ਵਿੱਚ ਮੱਧ ਅਤੇ ਉਪਰਲੇ ਟ੍ਰੋਪੋਸਫੈਰਿਕ ਪੱਧਰਾਂ 'ਤੇ ਸਥਿਤ ਹੈ। ਜਿਸ ਕਾਰਨ ਇੱਥੇ ਬਰਸਾਤ ਦੀ ਸਥਿਤੀ ਬਣੀ ਹੋਈ ਹੈ। ਇੱਕ ਚੱਕਰਵਾਤੀ ਚੱਕਰ ਮੱਧ-ਟ੍ਰੋਪੋਸਫੇਰਿਕ ਪੱਧਰ 'ਤੇ ਪੱਛਮੀ ਮੱਧ ਅਤੇ ਨਾਲ ਲੱਗਦੇ ਪੂਰਬੀ ਕੇਂਦਰੀ ਬੰਗਾਲ ਦੀ ਖਾੜੀ ਉੱਤੇ ਸਥਿਤ ਹੈ। ਜਿਸ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਆਈਐਮਡੀ ਦੀ ਰਿਪੋਰਟ ਦੇ ਅਨੁਸਾਰ, 16 ਜੁਲਾਈ ਦੇ ਆਸਪਾਸ ਉੱਤਰ-ਪੱਛਮੀ ਬੰਗਾਲ ਦੀ ਖਾੜੀ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਬਣਨ ਦੀ ਸੰਭਾਵਨਾ ਹੈ।

ਉੱਤਰੀ-ਪੱਛਮੀ ਭਾਰਤ ਦੇ ਵੱਖ-ਵੱਖ ਰਾਜਾਂ ਲਈ ਚੇਤਾਵਨੀ:ਦੱਸਣਯੋਗ ਅੱਜ ਉੱਤਰੀ ਪੱਛਮੀ ਭਾਰਤ ਦੇ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਹਲਕੀ ਬਰਸਾਤ ਦੇ ਬਾਰਿਸ਼ ਹੋ ਸਕਦੀ ਹੈ। ਇਨ੍ਹਾਂ ਇਲਾਕਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਵਿੱਚ 13 ਜੁਲਾਈ ਤੋਂ 16 ਜੁਲਾਈ ਤੱਕ ਪੂਰਬੀ ਰਾਜਸਥਾਨ ਅਤੇ 15 ਅਤੇ 16 ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਪੂਰਬੀ ਅਤੇ ਨਾਲ ਲੱਗਦੇ ਉੱਤਰ-ਪੂਰਬੀ ਭਾਰਤ:ਉਥੇ ਹੀ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਅਸਾਮ ਅਤੇ ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਝਾਰਖੰਡ ਅਤੇ ਬਿਹਾਰ ਵਿੱਚ ਅੱਜ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 14 ਅਤੇ 15 ਜੁਲਾਈ ਨੂੰ ਝਾਰਖੰਡ ਦੇ ਵੱਖ-ਵੱਖ ਇਲਾਕਿਆਂ 'ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਪੰਜਾਬ 'ਚ ਹੜ੍ਹਾਂ ਨਾਲ ਹੋਇਨਾ ਮੌਤਾਂ :ਦੱਸਣਯੋਗ ਹੈ ਕਿ ਇਹਨੀਂ ਦਿਨੀਂ ਪੰਜਾਬ ਵਿੱਚ ਲੋਕ ਹੜ੍ਹਾਂ ਨਾਲ ਜੂਝ ਰਹੇ ਹਨ। ਪੰਜਾਬ ਦੇ ਕਈ ਸ਼ਹਿਰ ਹੜ੍ਹ ਦੀ ਲਪੇਟ 'ਚ ਹਨ। ਲੋਕਾਂ ਦੇ ਘਰ ਤਬਾਹ ਹੋ ਗਏ ਹਨ। ਲੋਕ ਸੜਕਾਂ ਉੱਤੇ ਆ ਗਏ ਹਨ। ਇਸ ਦੌਰਾਨ 10 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਕੁਝ ਇਲਾਕੇ ਅਜਿਹੇ ਹਨ ਜਿੱਥੇ ਸਤਲੁਜ ਦੇ ਪਾਣੀ ਦਾ ਪੱਧਰ ਅਜੇ ਵੀ ਵੱਧ ਰਿਹਾ ਹੈ ਜਿਸ ਨਾਲ ਹਾਲਤ ਵਿਗੜ ਰਹੇ ਹਨ। ਜਲਾਲਾਬਾਦ ਵਿੱਚ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ। ਇਸ ਕਾਰਨ ਜ਼ਿਲ੍ਹੇ ਨਾਲ ਕੁਝ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਕਰੀਬ 20 ਪਿੰਡਾਂ ਦੀ 250 ਏਕੜ ਤੋਂ ਵੱਧ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਭਾਰਤ-ਪਾਕਿ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਵੀ ਪਾਣੀ 'ਚ ਡੁੱਬ ਗਈ ਹੈ। ਜਿਸ ਕਾਰਨ ਗੁਆਂਢੀ ਮੁਲਕ ਪਾਕਿਸਤਾਨ ਨੇ ਆਪਣੇ 10 ਵਿੱਚੋਂ 6 ਮੇਨ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਪਟਿਆਲਾ ਵਿੱਚ ਵੀ ਸ਼ਹਿਰ ਦੇ 70 ਤੋਂ ਵੱਧ ਪਿੰਡਾਂ ਅਤੇ 15 ਤੋਂ ਵੱਧ ਕਲੋਨੀਆਂ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਹੜ੍ਹ 'ਚ ਵਹਿ ਗਏ ਤਿੰਨ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ। ਸੰਗਰੂਰ ਅਤੇ ਮੂਨਕ ਖੇਤਰ 'ਚੋਂ ਲੰਘਦੇ ਘੱਗਰ ਦਰਿਆ ਦਾ ਪਾਣੀ ਦਾ ਪੱਧਰ 750 ਦੇ ਖਤਰੇ ਦੇ ਨਿਸ਼ਾਨ ਤੋਂ 1.3 ਫੁੱਟ ਉੱਪਰ ਪਹੁੰਚ ਗਿਆ ਹੈ। ਜਿਸ ਨਾਲ ਲੋਕ ਘਬਰਾਏ ਹੋਏ ਹਨ।

ਹਿਮਾਚਲ ਵਿੱਚ ਗੁੰਮ ਹੋਈ ਪੀਆਰਟੀਸੀ ਦੀ ਬੱਸ: ਚੰਡੀਗੜ੍ਹ ਤੋਂ ਮਨਾਲੀ ਗਈ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀ ਬੱਸ ਦੇ ਗੁੰਮ ਹੋਣ ਕਾਰਨ ਚਿੰਤਾ ਵਧ ਗਈ ਹੈ। ਬੱਸ ਨੰਬਰ ਪੀਬੀ 65 ਬੀਬੀ 4893 ਮਨਾਲੀ ਰੋਡ ਤੋਂ ਰਵਾਨਾ ਹੋਈ ਸੀ,ਪਰ ਇਹ ਬੱਸ ਮਨਾਲੀ ਨਹੀਂ ਪਹੁੰਚੀ ਤੇ ਨਾ ਹੀ ਕੋਈ ਸੰਪਰਕ ਹੋਇਆ।ਪਰ ਹੁਣ 4 ਦਿਨ ਬਾਅਦ ਇਸ ਬੱਸ ਦਾ ਪਤਾ ਚੱਲ ਗਿਆ ਅਤੇ ਮੰਦਭਾਗੀ ਗੱਲ ਇਹ ਰਹੀ ਕਿ ਇਸ ਵਿੱਚ ਡਰਾਈਵਰ ਦੀ ਮੌਤ ਹੋ ਗਈ।

ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਹਤ ਕਾਰਜ ਤੇਜ਼:ਬੀਤੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਤਕਲੀਫ਼ਾਂ ਦਾ ਸਾਹਮਣਾ ਕਰਨ ਤੋਂ ਬਾਅਦ, ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲੀ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਬੁੱਧਵਾਰ ਨੂੰ ਹੜ੍ਹ ਦੇ ਪਾਣੀ ਨੂੰ ਨਵੇਂ ਇਲਾਕਿਆਂ 'ਚ ਦਾਖਲ ਹੋਣ ਤੋਂ ਰੋਕਣ ਲਈ ਜੰਗੀ ਪੱਧਰ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਫਸੇ ਸੈਲਾਨੀਆਂ ਨੂੰ ਕੱਢਣ, ਮੁੱਖ ਮਾਰਗਾਂ 'ਤੇ ਆਵਾਜਾਈ ਬਹਾਲ ਕਰਨ ਵਿੱਚ ਸਹਾਇਤਾ ਮਿਲ ਸਕੇ।

ਕਸੋਲ 'ਚ ਫਸੇ 2000 ਸੈਲਾਨੀ ਨੂੰ ਕੱਢਿਆ ਗਿਆ :ਜੇਕਰ ਗੱਲ ਕੀਤੀ ਜਾਵੇ ਹੁਣ ਤੱਕ ਦੇ ਅੰਕੜਿਆਂ ਦੀ ਤਾਂ ਮੁਤਾਬਕ ਬੁੱਧਵਾਰ ਰਾਤ 8 ਵਜੇ ਤੱਕ ਉੱਤਰ ਪ੍ਰਦੇਸ਼ 'ਚ ਮੀਂਹ ਨਾਲ ਜੁੜੀਆਂ ਘਟਨਾਵਾਂ 'ਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜਾਬ ਅਤੇ ਹਰਿਆਣਾ 'ਚ ਹੁਣ ਤੱਕ 2-2 ਲੋਕਾਂ ਦੀ ਮੌਤ ਹੋਈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਸੂਬੇ ਦੇ ਕਸੋਲ 'ਚ ਫਸੇ ਘੱਟੋ-ਘੱਟ ਦੋ ਹਜ਼ਾਰ ਸੈਲਾਨੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।


ਯਮੁਨਾ ਦੇ ਪਾਣੀ ਦਾ ਪੱਧਰ 207.83 ਮੀਟਰ ਦੇ ਪੱਧਰ 'ਤੇ ਪਹੁੰਚਿਆ:ਏਜੰਸੀਆਂ ਮੁਤਾਬਿਕ ਦਿੱਲੀ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਬੁੱਧਵਾਰ ਨੂੰ 207.83 ਮੀਟਰ ਦੇ ਪੱਧਰ ਤੱਕ ਪਹੁੰਚ ਗਿਆ। ਇਸ ਤਰ੍ਹਾਂ 1978 ਦਾ 207.49 ਮੀਟਰ ਦਾ ਰਿਕਾਰਡ ਟੁੱਟ ਗਿਆ। ਦਿੱਲੀ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧਿਆ ਹੈ। ਯਮੁਨਾ ਦਾ ਜਲ ਪੱਧਰ ਐਤਵਾਰ ਸਵੇਰੇ 11 ਵਜੇ 203.14 ਮੀਟਰ ਸੀ, ਜੋ ਸੋਮਵਾਰ ਸ਼ਾਮ 5 ਵਜੇ ਤੱਕ ਵਧ ਕੇ 205.4 ਮੀਟਰ ਹੋ ਗਿਆ।

ਧਾਰਾ 144 ਲਾਗੂ:ਯਮੁਨਾ ਦੇ ਪਾਣੀ ਦਾ ਪੱਧਰ ਉਮੀਦ ਤੋਂ 18 ਘੰਟੇ ਪਹਿਲਾਂ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਦਿੱਲੀ ਪੁਲਿਸ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਚਾਰ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ਅਤੇ ਸਮੂਹਾਂ 'ਚ ਲੋਕਾਂ ਦੀ ਆਵਾਜਾਈ ਨੂੰ ਰੋਕਣ ਲਈ ਧਾਰਾ 144 ਲਾਗੂ ਕਰਨੀ ਪਈ।

ਖੋਲੀ ਗਈ ਕੁੱਲੂ-ਮਨਾਲੀ ਸੜਕ : ਹੜ੍ਹ ਪ੍ਰਭਾਵਿਤ ਹਿਮਾਚਲ ਪ੍ਰਦੇਸ਼ 'ਚ ਮੰਗਲਵਾਰ ਸ਼ਾਮ ਤੋਂ ਕੁੱਲੂ-ਮਨਾਲੀ ਦੀ ਸੜਕ ਖੋਲ੍ਹ ਦਿੱਤੀ ਗਈ ਜਿਸ ਤੋਂ ਬਾਅਦ, ਲਗਭਗ 2,200 ਫਸੇ ਵਾਹਨਾਂ ਨੇ ਕੁੱਲੂ ਨੂੰ ਪਾਰ ਕੀਤਾ। ਇਸ ਦੀ ਜਾਣਕਾਰੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇੱਕ ਟਵੀਟ ਕਰਕੇ ਦਿੱਤੀ। ਉਨ੍ਹਾਂ ਦੱਸਿਆ ਕਿ ਕਸੋਲ-ਭੁੰਤਰ ਸੜਕ 'ਤੇ ਡਿੱਗੀਆਂ ਢਿੱਗਾਂ ਨੂੰ ਹਟਾਉਣ ਲਈ ਟੀਮਾਂ ਅਣਥੱਕ ਮਿਹਨਤ ਕਰ ਰਹੀਆਂ ਹਨ। ਲਾਹੌਲ ਵਿੱਚ ਫਸੇ 300 ਤੋਂ ਵੱਧ ਸੈਲਾਨੀ ਵਾਹਨ ਵੀ ਆਪੋ-ਆਪਣੇ ਟਿਕਾਣਿਆਂ ਲਈ ਰਵਾਨਾ ਹੋ ਗਏ ਹਨ।

Watch Weather Update: ਹੜ੍ਹ ਪ੍ਰਭਾਵਿਤ ਰਾਜਾਂ 'ਚ ਘਟੇਗੀ ਬਰਸਾਤIMD ਵੱਲੋਂ ਕੀ ਹੈ ਬਾਰਿਸ਼ ਦੀ ਭਵਿੱਖਬਾਣੀ?

ਲਾਹੌਲ ਅਤੇ ਸਪਿਤੀ ਤੋਂ ਸੈਲਾਨੀਆਂ ਨੂੰ ਕੱਢਿਆ :ਸ਼ਨੀਵਾਰ ਤੋਂ ਲਾਹੌਲ ਅਤੇ ਸਪਿਤੀ ਜ਼ਿਲੇ ਦੇ ਚੰਦਰਤਾਲ 'ਚ ਫਸੇ ਲਗਭਗ 300 ਲੋਕਾਂ ਨੂੰ ਮੰਗਲਵਾਰ ਨੂੰ ਭੂੰਤਰ ਭੇਜਿਆ ਗਿਆ। ਅਧਿਕਾਰੀਆਂ ਮੁਤਾਬਕ ਕੁੱਲ 873 ਸੜਕਾਂ ਅਜੇ ਵੀ ਵਾਹਨਾਂ ਦੀ ਆਵਾਜਾਈ ਲਈ ਬੰਦ ਹਨ।

ਹਿਮਾਚਲ 'ਚ ਸ਼ਨੀਵਾਰ ਅਤੇ ਐਤਵਾਰ ਲਈ ਯੈਲੋ ਅਲਰਟ: ਮੌਸਮ ਵਿਭਾਗ ਨੇ 15 ਅਤੇ 16 ਜੁਲਾਈ ਨੂੰ ਸੂਬੇ 'ਚ ਭਾਰੀ ਮੀਂਹ, ਗਰਜ ਅਤੇ ਬਿਜਲੀ ਡਿੱਗਣ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੂਬੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੌਰਾਨ ਲੋਕਾਂ ਨੂੰ ਬਿਨਾਂ ਲੋੜ ਤੋਂ ਸਫ਼ਰ ਕਰਨ 'ਤੇ ਰੋਕ ਲਾਈ ਹੈ।

ਹਰਿਆਣਾ ਦੇ ਅੰਬਾਲਾ 'ਚ ਕਰੰਟ ਲੱਗਣ ਨਾਲ ਮੌਤ:ਹਰਿਆਣਾ ਦੀ ਪੁਲਿਸ ਨੇ ਦੱਸਿਆ ਕਿ ਸੂਬੇ 'ਚ ਅੰਬਾਲਾ ਛਾਉਣੀ ਦੀ ਰਿਹਾਇਸ਼ੀ ਕਾਲੋਨੀ 'ਚ ਪਾਣੀ ਭਰੀ ਸੜਕ ਪਾਰ ਕਰਦੇ ਸਮੇਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਬੁੱਧਵਾਰ ਨੂੰ ਅੰਬਾਲਾ ਸ਼ਹਿਰ 'ਚ ਤਿੰਨ ਲਾਸ਼ਾਂ ਪਾਣੀ 'ਚ ਤੈਰਦੀਆਂ ਮਿਲੀਆਂ। ਹਰਿਆਣਾ ਵਿੱਚ ਅੰਬਾਲਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਸ਼ਨੀਵਾਰ ਅਤੇ ਸੋਮਵਾਰ ਦਰਮਿਆਨ ਭਾਰੀ ਮੀਂਹ ਪਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੀਂਹ ਨਾਲ ਪ੍ਰਭਾਵਿਤ ਲੋਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ।

NDRF ਦੀਆਂ ਟੀਮਾਂ ਨੇ ਸ਼ੁਰੂ ਕੀਤਾ ਰਾਹਤ ਕਾਰਜ: ਲਗਾਤਾਰ ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਘਰਾਂ ਵਿੱਚ ਪਾਣੀ ਭਰ ਗਿਆ ਅਤੇ ਫ਼ਸਲਾਂ ਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ। ਯਮੁਨਾ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਰਨਾਲ ਜ਼ਿਲ੍ਹੇ 'ਚ ਵੱਡੇ ਪੱਧਰ 'ਤੇ ਖੇਤਾਂ 'ਚ ਪਾਣੀ ਭਰ ਗਿਆ ਹੈ। ਜਿੰਨਾ ਨੂੰ ਰਾਹਤ ਪਹੁੰਚਾਉਣ ਲਈ ਫੌਜ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਹੁਣ ਤੱਕ ਪਟਿਆਲਾ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ, ਐਸ.ਬੀ.ਐਸ.ਨਗਰ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹਰਿਆਣਾ ਅਤੇ ਪੰਜਾਬ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 18 ਹੈ। ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਪਟਿਆਲਾ, ਰੂਪਨਗਰ, ਜਲੰਧਰ, ਐਸਬੀਐਸ ਨਗਰ ਅਤੇ ਮੋਹਾਲੀ ਦੋਵਾਂ ਰਾਜਾਂ ਦੇ ਕੁਝ ਪ੍ਰਭਾਵਿਤ ਜ਼ਿਲ੍ਹੇ ਹਨ।

ABOUT THE AUTHOR

...view details