ਲਖਨਊ : ਅਕਸਰ ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਸ਼ੀਆ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜਵੀ ਦਾ ਇੱਕ ਹੋਰ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਰਿਜਵੀ ਨੇ ਮੁਸਲਮਾਨਾਂ ਨੂੰ ਦੂਜੇ ਸਭ ਤੋਂ ਵੱਡੇ ਤਿਉਹਾਰ ਈਦ-ਓਲ-ਅਜਹਾ (Eid al-Adha) 'ਤੇ ਇਤਰਾਜ਼ ਜਤਾਇਆ ਹੈ। ਵਸੀਮ ਰਿਲਵੀ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਬਕਰੀਦ ਦੇ ਨਾਂਅ 'ਤੇ ਕਰੋੜਾਂ ਜਾਨਵਰਾਂ ਦੀ ਕੁਰਬਾਨੀ ਦੇਣਾ ਇੱਕ ਗੁਨਾਹ ਹੈ।
ਵਸੀਮ ਰਿਜਵੀ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। ਕਦੇ ਕੁਰਾਨ ਤੇ ਕਦੇ ਮਦਰਸਿਆਂ ਨੂੰ ਲੈ ਕੇ ਉਹ ਟਿੱਪਣੀ ਕਰਦੇ ਰਹਿੰਦੇ ਹਨ। ਹੁਣ ਵਸੀਮ ਰਿਜਵੀ ਨੇ ਮੁਸਲਮਾਨਾਂ ਦੇ ਤਿਉਹਾਰ ਈਦ-ਉਲ-ਅਜਹਾ ਯਾਨੀ ਕਿ ਬਕਰੀਦ 'ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਬਕਰੀਦ ਦੇ ਨਾਂਅ 'ਤੇ ਕੋਰੋੜਾਂ ਜਾਨਵਰਾਂ ਦੀ ਕੁਰਬਾਨੀ ਦੇਣਾ ਗੁਨਾਹ ਹੈ। ਇਹ ਹੀ ਨਹੀਂ ਵਸੀਮ ਰਿਜਵੀ ਨੇ ਅੱਗੇ ਬੋਲਦਿਆਂ ਕਿਹਾ ਕਿ ਅੱਲ੍ਹਾ ਦੇ ਰਸਤੇ ਵਿੱਚ ਹਜ਼ਰਤ ਇਬ੍ਰਾਹਿਮ ਆਪਣੇ ਪੁੱਤਰ ਹਜ਼ਰਤ ਇਸਮਾਈਲ ਦੀ ਕੁਰਬਾਨੀ ਦੇਣ ਤੋਂ ਝਿਜਕ ਰਿਹਾ ਸੀ, ਇਸ ਲਈ ਅੱਲ੍ਹਾ ਨੇ ਉਸ ਦੀ ਕੁਰਬਾਨੀ ਨੂੰ ਸਵੀਕਾਰ ਨਹੀਂ ਕੀਤਾ। ਇਸ ਦਿਨ ਇੱਕ ਰਸੂਲ ਅੱਲ੍ਹਾ ਦੇ ਰਾਹ ਵਿੱਚ ਅਸਫਲ ਹੋ ਗਿਆ ਸੀ। ਇਸ ਲਈ, ਇਹ ਦਿਨ ਅੱਲ੍ਹਾ ਤੋਂ ਉਸ ਦੇ ਪਾਪਾਂ ਦੀ ਮਾਫੀ ਮੰਗਣ ਦਾ ਹੈ ਨਾਂ ਕਿ ਬੇਜੁਬਾਨ ਜਾਨਵਰਾਂ ਦੀ ਬਲੀ ਦੇ ਕੇ ਈਦ ਮਨਾਉਣ ਦਾ ਹੈ।