ਪੰਜਾਬ

punjab

ETV Bharat / bharat

MSP 'ਤੇ ਕਾਨੂੰਨ ਬਣਾਉਣ ਤੱਕ ਰਹੇਗੀ ਜੰਗ ਜਾਰੀ: ਰਾਕੇਸ਼ ਟਿਕੈਤ

ਟਿਕੈਤ ਨੇ ਟਵੀਟ ਕਰ ਕੇ ਕਿਹਾ ਕਿ ਅੰਦੋਲਨ 'ਚ ਕਿਸਾਨਾਂ ਦੇ ਪਰਿਵਾਰਾਂ ਨੇ ਆਪਣੇ 700 ਤੋਂ ਵੱਧ ਆਪਣਿਆਂ ਨੂੰ ਗੁਆਇਆ ਹੈ। ਪਿਛਲੇ ਸਾਲ ਦੇ ਇਹ ਦਿਨ ਕਿਸਾਨ ਕਦੇ ਨਹੀਂ ਭੁੱਲਣਗੇ। ਐੱਮ.ਐੱਸ.ਪੀ. ਕਿਸਾਨਾਂ ਦੀ ਰੀੜ੍ਹ ਹੈ। ਕਿਸਾਨ ਖੇਤੀ ਦਾ ਭਵਿੱਖ ਬਚਾਉਣ ਲਈ ਐੱਮ.ਐੱਸ.ਪੀ. ਗਾਰੰਟੀ ਚਾਹੁੰਦੇ ਹਨ। ਲੜਾਈ ਜਾਰੀ ਹੈ ਅਤੇ ਲੜਾਈ ਜਾਰੀ ਰਹੇਗੀ।

MSP 'ਤੇ ਕਾਨੂੰਨ ਬਣਾਉਣ ਤੱਕ ਰਹੇਗੀ ਜੰਗ ਜਾਰੀ: ਰਾਕੇਸ਼ ਟਿਕੈਤ
MSP 'ਤੇ ਕਾਨੂੰਨ ਬਣਾਉਣ ਤੱਕ ਰਹੇਗੀ ਜੰਗ ਜਾਰੀ: ਰਾਕੇਸ਼ ਟਿਕੈਤ

By

Published : Jan 29, 2022, 6:50 PM IST

ਨਵੀਂ ਦਿੱਲੀ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਉਪਜ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਕਾਨੂੰਨ ਬਣਾਉਣ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ। ਉਹ ਇਸ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ।

ਟਿਕੈਤ ਨੇ ਟਵੀਟ ਕਰ ਕੇ ਕਿਹਾ ਕਿ ਅੰਦੋਲਨ 'ਚ ਕਿਸਾਨਾਂ ਦੇ ਪਰਿਵਾਰਾਂ ਨੇ ਆਪਣੇ 700 ਤੋਂ ਵੱਧ ਆਪਣਿਆਂ ਨੂੰ ਗੁਆਇਆ ਹੈ। ਪਿਛਲੇ ਸਾਲ ਦੇ ਇਹ ਦਿਨ ਕਿਸਾਨ ਕਦੇ ਨਹੀਂ ਭੁੱਲਣਗੇ। ਐੱਮ.ਐੱਸ.ਪੀ. ਕਿਸਾਨਾਂ ਦੀ ਰੀੜ੍ਹ ਹੈ। ਕਿਸਾਨ ਖੇਤੀ ਦਾ ਭਵਿੱਖ ਬਚਾਉਣ ਲਈ ਐੱਮ.ਐੱਸ.ਪੀ. ਗਾਰੰਟੀ ਚਾਹੁੰਦੇ ਹਨ। ਲੜਾਈ ਜਾਰੀ ਹੈ ਅਤੇ ਲੜਾਈ ਜਾਰੀ ਰਹੇਗੀ।

ਜਿਕਰਯੋਗ ਹੈ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਬਾਅਦ 'ਚ ਸੰਸਦ ਦੇ ਦੋਹਾਂ ਸਦਨਾਂ ਤੋਂ ਇਸ ਨੂੰ ਸਰਦ ਰੁੱਤ ਸੈਸ਼ਨ 'ਚ ਪਾਸ ਕਰਵਾਇਆ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਪ੍ਰਕਿਰਿਆ ਪੂਰਾ ਕਰਨ ਵਾਲੇ ਬਿੱਲ ਨੂੰ ਆਪਣੀ ਸਹਿਮਤੀ ਦਿੱਤੀ।

ਇਹ ਵੀ ਪੜ੍ਹੋ :ਭਾਜਪਾ ਨੂੰ ਵੱਡਾ ਝਟਕਾ, ਅਕਾਲੀ ਦਲ ਦੇ ਹੋਏ ਮਦਨ ਮੋਹਨ ਮਿੱਤਲ

ABOUT THE AUTHOR

...view details