ਪੰਜਾਬ

punjab

ETV Bharat / bharat

ਲੈਂਡਸਲਾਈਡ ਦੇ ਕਾਰਨ ਸ਼ਿਮਲਾ ਵਿੱਚ ਡਿੱਗੀਆਂ ਕੰਧਾਂ - ਰਾਜਧਾਨੀ

ਭਾਰੀ ਮੀਂਹ (rain) ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ (Landslides ) ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਕਰਕੇ ਸਥਾਨਕ ਲੋਕਾਂ ਤੇ ਮੁਸਾਫਿਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੈਂਡਸਲਾਈਡ ਦੇ ਕਾਰਨ ਸ਼ਿਮਲਾ ਵਿੱਚ ਡਿੱਗੀਆਂ ਕੰਧਾਂ
ਲੈਂਡਸਲਾਈਡ ਦੇ ਕਾਰਨ ਸ਼ਿਮਲਾ ਵਿੱਚ ਡਿੱਗੀਆਂ ਕੰਧਾਂ

By

Published : Sep 13, 2021, 1:05 PM IST

ਸ਼ਿਮਲਾ:ਹਿਮਾਚਲ ਦੀਰਾਜਧਾਨੀ ਸ਼ਿਮਲਾ (capital is Shimla) ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਹੋ ਪੈ ਰਹੇ ਭਾਰੀ ਮੀਂਹ (rain) ਲੋਕਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਮੀਂਹ (rain) ਕਾਰਨ ਥਾਂ-ਥਾਂ ਪਹਾੜ ਖਿਸਕਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਜਿਸ ਕਰਕੇ ਸੜਕਾਂ ਬਿਲਕੁਲ ਬੰਦ ਹੋ ਗਈਆਂ ਹਨ। ਸੜਕਾਂ ਬੰਦ ਹੋਣ ਕਾਰਨ ਰਾਹਗੀਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਸਵੇਰੇ ਸ਼ਿਮਲਾ-ਕੁਸੁੰਪਟੀ (Shimla-Kusumpati) ਦੇ ਮੇਹਲੀ-ਸ਼ੋਗੀ ਬਾਈਪਾਸ (Mehli-Shogi Bypass) ਰੋਡ ‘ਤੇ ਬਿਓਲੀਆ ‘ਚ ਜ਼ਮੀਨ ਖਿਸਕਣ (Landslides ) ਦੀ ਘਟਨਾ ਵਾਪਰੀ ਹੈ।

ਇਸ ਘਟਨਾ ਵਿੱਚ ਕਾਫ਼ੀ ਮਾਲੀ ਨੁਕਾਸਨ ਦੀ ਵੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇੱਕ ਘਰ ਦੀ ਕੰਧ ਡਿੱਗ ਗਈ ਅਤੇ ਉਸ ਦਾ ਮਲਬਾ ਸੜਕ ‘ਤੇ ਡਿੱਗਣ ਕਾਰਨ ਸੜ੍ਹਕੀ ਮਾਰਗ ਬਿਲਕੁਲ ਬੰਦ ਹੋ ਗਿਆ। ਹਾਲਾਂਕਿ ਹੁਣ ਹੌਲੀ-ਹੌਲੀ ਸੜ੍ਹਕ ਤੋਂ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਵਿੱਚ ਨੁਕਸਾਨੇ ਗਏ ਘਰ ਦੇ ਨੇੜਲੇ ਘਰਾਂ ਦੀਆਂ ਕੰਧਾਂ ਨੂੰ ਵੀ ਨੁਕਸਾਨ ਪੁੱਜਿਆ ਹੈ।

ਹਾਲਾਂਕਿ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਮਾਲੀ ਨੁਕਸਾਨ ਕਾਰਨ ਪੀੜਤ ਪਰਿਵਾਰ ਕਾਫ਼ੀ ਪ੍ਰੇਸ਼ਾਨ ਹੈ। ਜੋ ਸਰਕਾਰ ਤੋਂ ਆਰਥਕ ਮਦਦ ਦੀ ਮੰਗ ਕਰ ਰਿਹਾ ਹੈ।

ਲੈਂਡਸਲਾਈਡ ਦੇ ਕਾਰਨ ਸ਼ਿਮਲਾ ਵਿੱਚ ਡਿੱਗੀਆਂ ਕੰਧਾਂ

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ‘ਚ ਵੀ ਰਾਜਧਾਨੀ ਵਿੱਚ ਕਈ ਥਾਵਾਂ ‘ਤੇ ਮੀਂਹ ਦੌਰਾਨ ਭਾਰੀ ਨੁਕਸਾਨ ਹੋਇਆ ਸੀ। ਮੀਂਹ ਕਾਰਨ ਦਰੱਖਤਾਂ ਦੇ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।

ਐਤਵਾਰ ਸਵੇਰੇ ਸ਼ਿਮਲਾ ਤੋਂ ਲਗਭਗ 14 ਕਿਲੋਮੀਟਰ ਦੂਰ ਬਨੂਤੀ ਤੋਂ ਪਹਿਲ ਵੱਲ ਜਾਣ ਵਾਲੀ ਸੜਕ 'ਤੇ ਜਨੋਲ ਦੇ ਕੋਲ ਜ਼ਮੀਨ ਖਿਸਕਣ ਦੀ ਇੱਕ ਘਟਨਾ ਵਾਪਰੀ ਸੀ। ਇਸ ਦੌਰਾਨ ਪੱਥਰ ਅਤੇ ਮਲਬੇ ਦੇ ਡਿੱਗਣ ਕਾਰਨ ਸੜ੍ਹਕ ਜਾਮ ਹੋ ਗਈ ਸੀ। ਸੜ੍ਹਕ ਜਾਮ ਹੋਣ ਕਰਕੇ ਕਈ ਮੁਸਾਫਰ ਰਸਤੇ ਵਿੱਚ ਹੀ ਫਸ ਗਏ ਸਨ। ਜਿਨ੍ਹਾਂ ਦੀ ਮਦਦ ਲਈ ਸੂਬਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਇੱਕ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ।

ਉਧਰ ਮੌਸਮ ਵਿਭਾਗ ਦਾ ਕਹਿਣਾ ਹੈ, ਕਿ ਅਗਲੇ 4 ਦਿਨਾਂ ਤੱਕ ਖ਼ਰਾਬ ਮੌਸਮ ਦੀ ਸੰਭਾਵਨਾ ਹੈ। ਇਸ ਮੌਕੇ ਮੌਸਮ ਵਿਭਾਗ (Meteorological Department) ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਹੈੈ।

ਇਹ ਵੀ ਪੜ੍ਹੋ:ਮਾਨਸੂਨ ਮੀਂਹ ਨੇ ਤੋੜਿਆ 46 ਸਾਲ ਦਾ ਰਿਕਾਰਡ

ABOUT THE AUTHOR

...view details