ਸੂਰਤ: ਦੇਸ਼ ਦੇ 15 ਰਾਜਾਂ ਦੀਆਂ ਲਗਭਗ 15,000 ਔਰਤਾਂ ਨੇ ਫਿਟਨੈਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐਤਵਾਰ ਨੂੰ ਸੂਰਤ ਦੇ ਪਹਿਲੇ 'ਸਾੜੀ ਵਾਕਾਥੋਨ' ਵਿੱਚ ਹਿੱਸਾ ਲਿਆ। ਇਹ ਪ੍ਰੋਗਰਾਮ ਸ਼ਹਿਰ ਦੇ ਅੱਠਵੀਂ ਪਾਰਟੀ ਪਲਾਟ ਤੋਂ ਸ਼ੁਰੂ ਹੋਇਆ ਅਤੇ ਪਾਰਲੇ ਪੁਆਇੰਟ ਹੁੰਦੇ ਹੋਏ ਤਿੰਨ ਕਿੱਲੋਮੀਟਰ ਦੀ ਦੂਰੀ ਤੈਅ ਕਰ ਵਾਪਸ ਉੱਥੇ ਹੀ ਆ ਕੇ ਸਮਾਪਤ ਹੋ ਗਿਆ।
ਇਸਦਾ ਇੱਕ ਹੋਰ ਉਦੇਸ਼ ਸ਼ਹਿਰ ਦੀ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਦੇਣ ਵਾਲੇ ਸੂਰਤ ਦੇ ਕੱਪੜਾ ਉਦਯੋਗ ਨੂੰ ਉਤਸ਼ਾਹਿਤ ਕਰਨਾ ਸੀ। ਇਸ ਵਿੱਚ ਸਿਰਫ਼ ਸਾੜ੍ਹੀ ਪਹਿਨਣ ਵਾਲੀਆਂ ਔਰਤਾਂ ਅਤੇ ਕੁੜੀਆਂ ਨੂੰ ਹੀ ਹਿੱਸਾ ਲੈਣ ਦੀ ਇਜਾਜ਼ਤ ਸੀ।
ਕਰੀਬ 15 ਹਜ਼ਾਰ ਔਰਤਾਂ ਨੇ ਸਾੜੀ ਵਾਕਾਥਨ ਲਈ ਰਜਿਸਟ੍ਰੇਸ਼ਨ ਕਰਵਾਇਆ:ਸੂਰਤ ਨਗਰ ਨਿਗਮ ਕਮਿਸ਼ਨਰ ਸ਼ਾਲਿਨੀ ਅਗਰਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲੀ। ਅੱਜ ਇੱਥੇ ਸਾੜੀ ਵਾਕਾਥਨ ਦਾ ਆਯੋਜਨ ਕੀਤਾ ਗਿਆ ਹੈ।
ਕਰੀਬ 15 ਹਜ਼ਾਰ ਔਰਤਾਂ ਨੇ ਇਸਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। ਦੇਸ਼ ਦੇ 15 ਰਾਜਾਂ ਤੋਂ ਔਰਤਾਂ ਇੱਥੇ ਆਈਆਂ ਹਨ। ਵਾਕਾਥਨ ਦਾ ਆਯੋਜਨ ਸੂਰਤ ਮਿਉਂਸਪਲ ਕਾਰਪੋਰੇਸ਼ਨ ਅਤੇ ਸੂਰਤ ਸਮਾਰਟ ਸਿਟੀ ਡਿਵੈਲਪਮੈਂਟ ਲਿਮਟਿਡ ਦੁਆਰਾ 'ਫਿਟ ਇੰਡੀਆ ਮੂਵਮੈਂਟ' ਦੇ ਸਹਿਯੋਗ ਨਾਲ ਕੀਤਾ ਗਿਆ ਸੀ।