ਯੂਪੀ ਵਿੱਚ 3 ਵਜੇ ਤੱਕ 51.93 ਫ਼ੀਸਦੀ ਵੋਟਿੰਗ, ਉੱਤਰਾਖੰਡ ਵਿੱਤ ਹੋਈ 49.24 ਫ਼ੀਸਦੀ ਮਤਦਾਨ
ਗੋਆ ਵਿੱਚ 3 ਵਜੇ ਤੱਕ 60.18 ਫ਼ੀਸਦੀ ਮਤਦਾਨ
17:14 February 14
ਗੋਆ ਵਿੱਚ 3 ਵਜੇ ਤੱਕ 60.18 ਫ਼ੀਸਦੀ ਮਤਦਾਨ
ਯੂਪੀ ਵਿੱਚ 3 ਵਜੇ ਤੱਕ 51.93 ਫ਼ੀਸਦੀ ਵੋਟਿੰਗ, ਉੱਤਰਾਖੰਡ ਵਿੱਤ ਹੋਈ 49.24 ਫ਼ੀਸਦੀ ਮਤਦਾਨ
ਗੋਆ ਵਿੱਚ 3 ਵਜੇ ਤੱਕ 60.18 ਫ਼ੀਸਦੀ ਮਤਦਾਨ
14:46 February 14
ਵੋਟਰਾਂ ਵਿੱਚ ਖੂਬ ਉਤਸ਼ਾਹ
ਉੱਤਰਾਖੰਡ ਵਿੱਚ 1 ਵਜੇ ਤੱਕ 35.21 ਫ਼ੀਸਦੀ ਵੋਟਿੰਗ, ਵੋਟਰਾਂ ਵਿੱਚ ਖੂਬ ਉਤਸ਼ਾਹ, ਉੱਤਰ ਪ੍ਰਦੇਸ਼ ਵਿੱਚ ਦੂਜੇ ਗੇੜ 'ਚ ਦੁਪਹਿਰ 1 ਵਜੇ ਤੱਕ 39.07 ਫ਼ੀਸਦੀ ਮਤਦਾਨ
12:44 February 14
ਉੱਤਰ ਪ੍ਰਦੇਸ਼ ਵਿੱਚ 11 ਵਜੇ ਤੱਕ 23 ਫ਼ੀਸਦੀ ਵੋਟਿੰਗ
ਉੱਤਰ ਪ੍ਰਦੇਸ਼ ਵਿੱਚ 11 ਵਜੇ ਤੱਕ 23 ਫ਼ੀਸਦੀ ਵੋਟਿੰਗ, ਮੁਰਾਦਾਬਾਦ-ਬਿਜਨੌਰ ਵਿੱਚ ਬੰਪਰ ਵੋਟਿੰਗ
UP: ਸਪਾ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ, EVM ਖ਼ਰਾਬ ਹੋਣ ਦੀ ਸ਼ਿਕਾਇਤ ਦਰਜ ਕਰਵਾਈ
10:48 February 14
ਸਵੇਰੇ 9 ਵਜੇ ਤੱਕ ਦੀ ਵੋਟਿੰਕ ਅਪਡੇਟ
ਸਵੇਰੇ 9 ਵਜੇ ਤੱਕ ਉੱਤਰਾਖੰਡ ਵਿੱਚ 9 ਫ਼ੀਸਦੀ, ਗੋਆ ਵਿੱਚ 11 ਫ਼ੀਸਦੀ ਅਤੇ ਉੱਤਰਾਖੰਡ ਵਿੱਚ 5 ਫੀਸਦੀ ਵੋਟਿੰਗ ਮੁਕੰਮਲ ਹੋਈ।
09:45 February 14
ਉੱਤਰਾਖੰਡ ਵਿਧਾਨ ਸਭਾ ਚੋਣਾਂ
ਦੇਹਰਾਦੂਨ: ਉੱਤਰਾਖੰਡ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਉੱਤਰਾਖੰਡ ਵਿੱਚ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੇਗੀ। ਵੋਟਿੰਗ ਲਈ 11,697 ਕੇਂਦਰ ਬਣਾਏ ਗਏ ਹਨ। ਇਨ੍ਹਾਂ ਚੋਣਾਂ ਵਿੱਚ ਜਿਨ੍ਹਾਂ ਅਹਿਮ ਉਮੀਦਵਾਰਾਂ ਦਾ ਸਿਆਸੀ ਭਵਿੱਖ ਤੈਅ ਹੋਣਾ ਹੈ, ਉਨ੍ਹਾਂ ਵਿੱਚ ਭਾਜਪਾ ਤੋਂ ਇਲਾਵਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਉਨ੍ਹਾਂ ਦੇ ਕੈਬਨਿਟ ਸਾਥੀ ਸਤਪਾਲ ਮਹਾਰਾਜ, ਸੁਬੋਧ ਉਨਿਆਲ, ਅਰਵਿੰਦ ਪਾਂਡੇ, ਧਨ ਸਿੰਘ ਰਾਵਤ, ਰੇਖਾ ਆਰੀਆ ਅਤੇ ਉੱਤਰਾਖੰਡ ਇਕਾਈ ਦੇ ਪ੍ਰਧਾਨ ਮਦਨ ਕੌਸ਼ਿਕ ਸ਼ਾਮਲ ਹਨ।
ਕਾਂਗਰਸ ਦੇ ਪ੍ਰਮੁੱਖ ਉਮੀਦਵਾਰਾਂ ਵਿੱਚ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਸਾਬਕਾ ਮੰਤਰੀ ਯਸ਼ਪਾਲ ਆਰੀਆ, ਕਾਂਗਰਸ ਦੀ ਉੱਤਰਾਖੰਡ ਇਕਾਈ ਦੇ ਪ੍ਰਧਾਨ ਗਣੇਸ਼ ਗੋਦਿਆਲ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਸ਼ਾਮਲ ਹਨ।
ਇਸ ਵਾਰ ਉੱਤਰਾਖੰਡ ਵਿੱਚ ਚਾਰ ਲੱਖ ਨਵੇਂ ਵੋਟਰ ਹਨ। ਨਵੇਂ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਉੱਤਰਾਖੰਡ ਵਿੱਚ 632 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 82 ਲੱਖ ਤੋਂ ਵੱਧ ਵੋਟਰ ਉਸ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਕਰ ਰਹੇ ਹਨ। ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਉੱਤਰਾਖੰਡ ਵਿੱਚ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
09:44 February 14
ਗੋਆ ਵਿਧਾਨ ਸਭਾ ਚੋਣਾਂ
ਪਣਜੀ: ਗੋਆ ਵਿਧਾਨ ਸਭਾ ਦੀਆਂ 40 ਸੀਟਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਇਨ੍ਹਾਂ ਸੀਟਾਂ ਲਈ 301 ਉਮੀਦਵਾਰ ਮੈਦਾਨ ਵਿੱਚ ਹਨ। ਗੋਆ, ਇੱਕ ਰਵਾਇਤੀ ਤੌਰ 'ਤੇ ਦੋ-ਧਰੁਵੀ ਰਾਜ, ਇਸ ਵਾਰ ਬਹੁ-ਕੋਣੀ ਮੁਕਾਬਲਾ ਦੇਖ ਰਿਹਾ ਹੈ, ਜਿਸ ਵਿੱਚ ਆਮ ਆਦਮੀ ਪਾਰਟੀ (ਆਪ), ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਅਤੇ ਹੋਰ ਛੋਟੀਆਂ ਪਾਰਟੀਆਂ ਰਾਜ ਦੇ ਚੋਣ ਮੈਦਾਨ 'ਤੇ ਛਾਪ ਛੱਡਣ ਲਈ ਮੁਕਾਬਲਾ ਕਰ ਰਹੀਆਂ ਹਨ।
ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੇ ਚੋਣਾਂ ਤੋਂ ਪਹਿਲਾਂ ਗਠਜੋੜ ਦਾ ਐਲਾਨ ਕੀਤਾ ਸੀ, ਜਦਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਆਪਣੇ ਦਮ 'ਤੇ ਚੋਣਾਂ ਲੜ ਰਹੀ ਹੈ।
09:44 February 14
ਯੂਪੀ ਵਿਧਾਨ ਸਭਾ ਚੋਣਾਂ
ਯੂਪੀ ਵਿਧਾਨ ਸਭਾ ਚੋਣਾਂ 2022 ਦੇ ਦੂਜੇ ਪੜਾਅ ਵਿੱਚ 9 ਜ਼ਿਲ੍ਹਿਆਂ ਦੀਆਂ 55 ਸੀਟਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸਹਾਰਨਪੁਰ, ਬਿਜਨੌਰ, ਅਮਰੋਹਾ, ਸੰਭਲ, ਮੁਰਾਦਾਬਾਦ, ਰਾਮਪੁਰ, ਬਰੇਲੀ, ਬੁਡਾਉਨ, ਸ਼ਾਹਜਹਾਂਪੁਰ ਦੇ ਬੂਥਾਂ 'ਤੇ ਵੋਟਰ ਪਹੁੰਚਣੇ ਸ਼ੁਰੂ ਹੋ ਗਏ ਹਨ।
ਦੂਜੇ ਪੜਾਅ 'ਚ ਮੁਰਾਦਾਬਾਦ ਰੂਲਰ, ਮੁਰਾਦਾਬਾਦ ਨਗਰ, ਕੁੰਡਰਕੀ, ਬਿਲਾਰੀ, ਚੰਦੌਸੀ, ਅਸਮੋਲੀ, ਸੰਭਲ, ਸੂਆਰ, ਚਮਰੂਆ, ਬਿਲਾਸਪੁਰ, ਰਾਮਪੁਰ, ਮਿਲਕ, ਧਨੇਰਾ, ਨੌਗਾਓਂ ਸਾਦਤ, ਬੇਹਤ ਸਮੇਤ 55 ਸੀਟਾਂ ਲਈ ਵੋਟਿੰਗ ਹੋ ਰਹੀ ਹੈ।
ਦੂਜੇ ਪੜਾਅ 'ਚ ਹੋਣ ਵਾਲੀਆਂ 55 ਸੀਟਾਂ 'ਚੋਂ 2017 'ਚ ਭਾਜਪਾ ਨੇ 38 ਸੀਟਾਂ ਜਿੱਤੀਆਂ ਸਨ, ਜਦਕਿ ਸਪਾ ਨੂੰ 15 ਅਤੇ ਕਾਂਗਰਸ ਨੂੰ ਦੋ ਸੀਟਾਂ ਮਿਲੀਆਂ ਸਨ। ਸਪਾ ਅਤੇ ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਗਠਜੋੜ ਨਾਲ ਲੜੀਆਂ ਸਨ। ਸਪਾ ਨੇ ਜਿੱਤੀਆਂ 15 ਸੀਟਾਂ 'ਚੋਂ 10 ਸੀਟਾਂ 'ਤੇ ਮੁਸਲਿਮ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।
ਇਸ ਪੜਾਅ ਵਿਚ ਚੋਣ ਮੈਦਾਨ ਵਿਚ ਉਤਰੇ ਪ੍ਰਮੁੱਖ ਚਿਹਰਿਆਂ ਵਿਚ ਉੱਤਰ ਪ੍ਰਦੇਸ਼ ਸਰਕਾਰ ਵਿਚ ਮੰਤਰੀ ਧਰਮ ਸਿੰਘ ਸੈਣੀ ਸ਼ਾਮਲ ਹਨ, ਜੋ ਭਾਜਪਾ ਛੱਡ ਕੇ ਸਪਾ ਵਿਚ ਸ਼ਾਮਲ ਹੋਏ ਸਨ।
ਉੱਤਰ ਪ੍ਰਦੇਸ਼ ਚੋਣ ਚੋਣ ਦੇ ਪਹਿਲੇ ਪੜਾਅ ਵਿੱਚ 10 ਫ਼ਰਵਰੀ ਨੂੰ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਦੱਸ ਦੇਈਏ ਕਿ, ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤਕ ਵੋਟਿੰਗ ਹੋਵੇਗੀ।
09:16 February 14
ਯੂਪੀ, ਗੋਆ ਅਤੇ ਉੱਤਰਾਖੰਡ 'ਚ ਵੋਟਿੰਗ ਜਾਰੀ
ਵਿਧਾਨ ਸਭਾ ਚੋਣਾਂ 2022 ਲਈ ਅੱਜ ਯਾਨੀ 14 ਫ਼ਰਵਰੀ ਨੂੰ ਭਾਰਤ ਦੇ ਤਿੰਨ ਸੂਬਿਆਂ ਵਿੱਚ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵਿੱਚ ਅੱਜ ਉੱਤਰ ਪ੍ਰਦੇਸ਼ ਵਿੱਚ ਦੂਜੇ ਗੇੜ ਲਈ, ਉੱਤਰਾਖੰਡ ਵਿੱਚ ਅਤੇ ਗੋਆ ਵਿੱਚ ਵੋਟਿੰਗ ਜਾਰੀ ਹੈ।
ਸੂਬਿਆਂ ਦੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਲੋਕਾਂ ਵਲੋਂ ਵੋਟਿੰਗ ਕਰਦੇ ਹਏ ਆਪਣੇ ਮਤਦਾਨ ਦੀ ਵਰਤੋਂ ਕੀਤੀ ਜਾ ਰਹੀ ਹੈ।