ਪੰਜਾਬ

punjab

ETV Bharat / bharat

ਕੇਰਲ 'ਚ ਸਥਾਨਕ ਚੋਣਾਂ ਦੇ ਪਹਿਲੇ ਗੇੜ੍ਹ ਦੀ ਵੋਟਿੰਗ ਅੱਜ - state election commission

ਕੇਰਲ ਦੀ ਸਥਾਨਕ ਚੋਣਾਂ ਦੀ ਪਹਿਲੇ ਪੜ੍ਹਾਅ ਦੀ ਚੋਣਾ ਅੱਜ 5 ਜ਼ਿਲ੍ਹਿਆਂ 'ਚ ਹੋਣਗੀਆਂ। ਸੂਬਾ ਚੋਣ ਕਮੀਸ਼ਨ ਦੇ ਮੁਤਾਬਕ, ਅੱਜ ਪਹਿਲੇ ਪੜ੍ਹਾਅ 'ਚ 88,26,873 ਲੋਕ ਵੋਟਾਂ ਪਾਉਣਗੇ।

ਕੇਰਲ 'ਚ ਸਥਾਨਕ ਚੋਣਾਂ ਦੇ ਪਹਿਲੇ ਗੇੜ੍ਹ ਦੀ ਵੋਟਿੰਗ ਅੱਜ
ਕੇਰਲ 'ਚ ਸਥਾਨਕ ਚੋਣਾਂ ਦੇ ਪਹਿਲੇ ਗੇੜ੍ਹ ਦੀ ਵੋਟਿੰਗ ਅੱਜ

By

Published : Dec 8, 2020, 11:05 AM IST

ਕੇਰਲ: ਕੇਰਲ ਦੇ ਸਥਾਨਕ ਚੋਣਾਂ ਦੇ ਪਹਿਲੇ ਪੜ੍ਹਾਅ ਦੀਆਂ ਚੋਣਾਂ ਅੱਜ 5 ਜ਼ਿਲ੍ਹਿਆਂ 'ਚ ਹੋਣਗੀਆਂ। ਇਨ੍ਹਾਂ ਜ਼ਿਲ੍ਹਿਆਂ 'ਚ ਕੋਲੱਮ, ਤਿਰੁਵੰਤਪੁਰਮ, ਅਲਾਪੁਜਾ, ਇਡੁੱਕੀ ਤੇ ਪਤਾਨਾਮਥਿਤੱਤਾ 'ਚ ਹੋਣਗੀਆਂ।

ਮਤਦਾਤਾਵਾਂ ਦੀ ਗਿਣਤੀ

ਸੂਬਾ ਚੋਣ ਕਮੀਸ਼ਨ ਦੇ ਮੁਤਾਬਕ ਪਹਿਲੇ ਗੇੜ 'ਚ ਕੁਲ੍ਹ 88,26,873 ਲੋਕ ਵੋਟਿੰਗ ਕਰਨਗੇ, ਜਿਨ੍ਹਾਂ 'ਚ 42,530 ਲੋਕ ਪਹਿਲੀ ਵਾਲ ਆਪਣੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ।

ਕੋਰੋਨਾ ਦੀ ਹਿਦਾਇਤਾਂ ਦੀ ਪਾਲਨਾ

ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਪੋਲਿੰਗ ਬੂਥ 'ਚ ਸਮਾਜਿਕ ਦੂਰੀ ਦੀ ਪਾਲਨਾ ਜ਼ਰੂਰੀ ਹੈ ਤੇ ਨਾਲ ਦੇ ਨਾਲ 3 ਮਤਦਾਤਾ ਹੀ ਇੱਕ ਸਮੇਂ 'ਚ ਬੂਥ ਦੇ ਅੰਦਰ ਮੌਜੂਦ ਰਹਿ ਸਕਣਗੇ। ਮਾਸਕ ਤੋਂ ਬਿਨਾਂ ਬੂਥ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ABOUT THE AUTHOR

...view details