ਨਵੀਂ ਦਿੱਲੀ:ਉੱਤਰ ਪ੍ਰਦੇਸ਼ ਵਿੱਚ ਤੀਜੇ ਪੜਾਅ ਦੀ ਵੋਟਿੰਗ ਹੈ। ਇੱਥੇ ਦੋ ਪੜਾਵਾਂ ਲਈ ਵੋਟਿੰਗ ਹੋ ਚੁੱਕੀ ਹੈ। ਉੱਤਰ ਪ੍ਰਦੇਸ਼ ਵਿੱਚ ਤੀਜੇ ਪੜਾਅ ਤਹਿਤ 16 ਜ਼ਿਲ੍ਹਿਆਂ ਦੀਆਂ 59 ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਤੀਜੇ ਪੜਾਅ 'ਚ ਬ੍ਰਜ, ਬੁੰਦੇਲਖੰਡ ਅਤੇ ਅਵਧ ਦੇ ਕੁਝ ਹਿੱਸਿਆਂ 'ਚ ਵੋਟਾਂ ਪੈਣਗੀਆਂ। ਯੂਪੀ ਚੋਣਾਂ ਦੇ ਤੀਜੇ ਪੜਾਅ ਵਿੱਚ ਹਾਥਰਸ, ਕਾਸਗੰਜ, ਏਟਾ, ਫ਼ਿਰੋਜ਼ਾਬਾਦ, ਮੈਨਪੁਰੀ, ਫਾਰੂਖਾਬਾਦ, ਕਨੌਜ, ਇਟਾਵਾ, ਔਰਈਆ, ਜਾਲੌਨ, ਕਾਨਪੁਰ ਨਗਰ, ਕਾਨਪੁਰ ਦੇਹਤ, ਹਮੀਰਪੁਰ, ਮਹੋਬਾ, ਝਾਂਸੀ ਅਤੇ ਲਲਿਤਪੁਰ ਖੇਤਰਾਂ ਦੇ 2.15 ਕਰੋੜ ਵੋਟਰ 627 ਉਮੀਦਵਾਰਾਂ ਵਿੱਚੋਂ ਕਿਸਮਤ ਦਾ ਫੈਸਲਾ ਕਰਨਗੇ।
ਪੱਛਮੀ ਯੂਪੀ ਦੇ 5 ਜ਼ਿਲ੍ਹਿਆਂ ਫ਼ਿਰੋਜ਼ਾਬਾਦ, ਮੈਨਪੁਰੀ, ਏਟਾ, ਕਾਸਗੰਜ ਅਤੇ ਹਾਥਰਸ ਦੀਆਂ 19 ਵਿਧਾਨ ਸਭਾ ਸੀਟਾਂ 'ਤੇ 20 ਫਰਵਰੀ ਯਾਨੀ ਐਤਵਾਰ ਨੂੰ ਵੋਟਿੰਗ ਹੋਵੇਗੀ। ਬੁੰਦੇਲਖੰਡ ਖੇਤਰ ਵਿੱਚ ਝਾਂਸੀ, ਜਾਲੌਨ, ਲਲਿਤਪੁਰ, ਹਮੀਰਪੁਰ ਅਤੇ ਮਹੋਬਾ ਜ਼ਿਲ੍ਹਿਆਂ ਵਿੱਚ 13 ਵਿਧਾਨ ਸਭਾ ਸੀਟਾਂ ਹਨ। ਇਸ ਤੋਂ ਇਲਾਵਾ ਅਵਧ ਖੇਤਰ ਦੇ ਕਾਨਪੁਰ, ਕਾਨਪੁਰ ਦੇਹਤ, ਔਰਈਆ, ਫਾਰੂਖਾਬਾਦ, ਕਨੌਜ ਅਤੇ ਇਟਾਵਾ ਦੀਆਂ 27 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਣੀ ਹੈ।