ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਦੇ ਲਈ ਦੂਜੇ ਗੇੜ 'ਚ ਵੋਟਿੰਗ ਜਾਰੀ ਹੈ। ਸੂਬੇ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਤੇ ਚਿਰਾਗ ਪਾਸਵਾਨ ਸਣੇ ਕਈ ਨੇਤਾਵਾਂ ਨੇ ਆਪਣੇ ਵੋਟ ਪਾ ਦਿੱਤੇ ਹਨ। ਉੱਥੇ ਹੀ ਤੇਲੰਗਾਨਾ, ਛੱਤੀਸਗੜ੍ਹ, ਹਰਿਆਣਾ ਸਮੇਤ 10 ਸੂਬਿਆਂ ਵਿੱਚ 54 ਸੀਟਾਂ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ।
ਇਨ੍ਹਾਂ ਚੋਂ 28 ਸੀਟਾਂ ਮੱਧ ਪ੍ਰਦੇਸ਼ ਦੀਆਂ ਹਨ। ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ 'ਚ ਫਿਲਹਾਲ 63 ਸੀਟਾਂ ਖਾਲ੍ਹੀ ਹਨ। ਇਨ੍ਹਾਂ 'ਚੋਂ 54 ਸੀਟਾਂ 'ਤੇ ਅੱਜ ਵੋਟਿੰਗ ਹੋ ਰਹੀ ਹੈ। ਜ਼ਿਮਨੀ ਚੋਣਾਂ ਦੀ ਨਤੀਜੇ 10 ਨਵੰਬਰ ਨੂੰ ਐਲਾਨ ਕਰ ਦਿੱਤੇ ਜਾਣਗੇ। ਮਣੀਪੁਰ ਦੀਆਂ ਦੋ ਵਿਧਾਨ ਸਭਾ ਸੀਟਾਂ 'ਤੇ 7 ਨਵੰਬਰ ਨੂੰ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਕੇਰਲ, ਤਮਿਲਨਾਡੂ, ਅਸਮ, ਪੱਛਮੀ ਬੰਗਾਲ ਵਿਖੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣਗੀਆਂ। ਅਜਿਹੇ 'ਚ ਉੱਥੇ ਦੀਆਂ 7 ਸੀਟਾਂ ਉੱਤੇ ਹੋਣ ਵਾਲੀਆਂ ਉਪ ਚੋਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਤੈਅ ਹੋਵੇਗਾ ਕੇਂਦਰ ਸਰਕਾਰ ਦਾ ਰਿਪੋਰਟ ਕਾਰਡ