ਮੁੰਬਈ: ਕਰਜ਼ੇ ਵਿੱਚ ਡੁੱਬੀ ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ (Vodafone Idea) ਨੇ ਮੰਗਲਵਾਰ ਨੂੰ ਸਾਰੇ ਪਲਾਨ (Plan) ਵਿੱਚ ਮੋਬਾਈਲ ਕਾਲ ਅਤੇ ਡਾਟਾ ਦਰਾਂ ਵਿੱਚ 20-25 ਫੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਵਧੀਆਂ ਹੋਈਆਂ ਦਰਾਂ 25 ਨਵੰਬਰ ਤੋਂ ਲਾਗੂ ਹੋਣਗੀਆਂ।
ਕੰਪਨੀ ਨੇ 28 ਦਿਨਾਂ ਦੀ ਮਿਆਦ ਲਈ ਘੱਟੋ-ਘੱਟ ਰਿਚਾਰਜ ਮੁੱਲ ਨੂੰ 79 ਰੁਪਏ ਤੋਂ ਵਧਾ ਕੇ 99 ਰੁਪਏ ਕਰ ਦਿੱਤਾ ਹੈ।
ਵੋਡਾਫੋਨ ਆਈਡੀਆ (Vodafone Idea) ਨੇ ਪ੍ਰਸਿੱਧ ਅਨਲਿਮਟਿਡ ਸ਼੍ਰੇਣੀ ਦੇ ਪਲਾਨ ਦੀਆਂ ਦਰਾਂ ਵਿੱਚ 20-23 ਫੀਸਦੀ ਦਾ ਵਾਧਾ ਕੀਤਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ 28 ਦਿਨਾਂ ਦੀ ਮਿਆਦ ਦੇ ਨਾਲ ਪ੍ਰਤੀ ਦਿਨ ਇੱਕ ਜੀਬੀ ਡੇਟਾ ਸੀਮਾ ਵਾਲੇ ਅਸੀਮਤ ਪਲਾਨ ਦੀ ਕੀਮਤ 25 ਨਵੰਬਰ ਤੋਂ 269 ਰੁਪਏ ਹੋਵੇਗੀ। ਫਿਲਹਾਲ ਇਸ ਦੀ ਕੀਮਤ 219 ਰੁਪਏ ਹੈ।