ਪੰਜਾਬ

punjab

ETV Bharat / bharat

ਸਹਿਵਾਗ ਨੇ ਸਾਂਝਾ ਕੀਤਾ ਆਪਣਾ ਮੋਬਾਇਲ ਨੰਬਰ, ਤੁਸੀ ਵੀ ਕਰੋ ਕਾਲ - ਫੈਨਜ ਹੈਰਾਨ ਹੋ ਗਏ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ ਵੀਰੇਂਦਰ ਸਹਿਵਾਗ ਨੇ ਸੋਸ਼ਲ ਮੀਡੀਆ ’ਤੇ ਇੱਕ ਅਜਿਹਾ ਟਵੀਟ ਕੀਤਾ ਹੈ ਜਿਸ ਨਾਲ ਉਨ੍ਹਾਂ ਦੇ ਫੈਨਜ ਹੈਰਾਨ ਹੋ ਗਏ ਹਨ।

ਸਹਿਵਾਗ ਨੇ ਸਾਂਝਾ ਕੀਤਾ ਆਪਣਾ ਮੋਬਾਇਲ ਨੰਬਰ, ਤੁਸੀਂ ਵੀ ਕਰੋ ਕਾਲ
ਸਹਿਵਾਗ ਨੇ ਸਾਂਝਾ ਕੀਤਾ ਆਪਣਾ ਮੋਬਾਇਲ ਨੰਬਰ, ਤੁਸੀਂ ਵੀ ਕਰੋ ਕਾਲ

By

Published : Aug 4, 2021, 1:12 PM IST

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ ਵੀਰੇਂਦਰ ਸਹਿਵਾਗ ਸੋਸ਼ਲ ਮੀਡੀਆ ’ਤੇ ਚਰਚਾ ’ਤੇ ਬਣੇ ਰਹਿੰਦੇ ਹਨ। ਸੋਸ਼ਲ ਮੀਡੀਆ ’ਤੇ ਸਹਵਾਗ ਆਪਣੀਆ ਮਜੇਦਾਰ ਪੋਸਟਾਂ ਰਾਹੀ ਫੈਨਜ ਦਾ ਮਨੋਰੰਜਨ ਕਰਦੇ ਰਹਿੰਦੇ ਹਨ।

ਇਸ ਦੌਰਾਨ ਸਹਿਵਾਗ ਨੇ ਸੋਸ਼ਲ ਮੀਡੀਆ ’ਤੇ ਇੱਕ ਅਜਿਹਾ ਟਵੀਟ ਕੀਤਾ ਹੈ ਜਿਸ ਨਾਲ ਉਨ੍ਹਾਂ ਦੇ ਫੈਨਜ ਹੈਰਾਨ ਹੋ ਗਏ ਹਨ। ਦਰਅਸਲ ਵੀਰੇਂਦਰ ਸਹਿਵਾਗ ਨੇ ਟਵੀਟ ਕਰ ਕਿਹਾ, 'ਮੇਰਾ ਫੋਨ ਸ਼ਾਵਰ ਚ ਡਿੱਗ ਗਿਆ ਹੈ ਅਤੇ ਜਦੋ ਤੱਕ ਠੀਕ ਨਹੀਂ ਹੁੰਦਾ ਤੁਸੀਂ ਮੇਰੇ ਨਾਲ 9112083319 ’ਤੇ ਗੱਲ ਕਰ ਸਕਦੇ ਹੋ।' ਜਿਵੇਂ ਹੀ ਸਹਿਵਾਗ ਨੇ ਇਹ ਟਵੀਟ ਕੀਤਾ ਉਸੇ ਸਮੇਂ ਉਨ੍ਹਾਂ ਦੀ ਪੋਸਟ ’ਤੇ ਲੋਕਾਂ ਵੱਲੋਂ ਕੁਮੇਂਟ ਕੀਤਾ ਜਾਣ ਲੱਗਿਆ।

ਫਿਲਹਾਲ ਇਸ ਸਹਿਵਾਗ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਹੈਰਾਨ ਹਨ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਹਿਵਾਗ ਦਾ ਅਕਾਉਂਟ ਹੈਕ ਹੋ ਗਿਆ ਹੈ। ਫਿਲਹਾਲ ਸਹਿਵਾਗ ਦਾ ਇਹ ਟਵੀਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖੈਰ ਲੋਕਾਂ ਨੂੰ ਇਹ ਭਰੋਸਾ ਹੈ ਕਿ ਸਹਿਵਾਗ ਹੀ ਇਸ ਟਵੀਟ ਦਾ ਰਹੱਸ ਜਲਦ ਹੀ ਆਪਣੇ ਫੈਨਜ ਨੂੰ ਦੱਸਣਗੇ।

ਇਹ ਵੀ ਪੜੋ: ਭਾਰਤੀ ਮਹਿਲਾ ਟੀਮ ਨੇ ਟੋਕੀਓ 'ਚ ਇਤਿਹਾਸ ਰਚਿਆ

ABOUT THE AUTHOR

...view details