ਜੰਮੂ-ਕਸ਼ਮੀਰ: ਇੱਕ ਪਾਸੇ ਜਿੱਥੇ ਜੰਮੂ ਕਸ਼ਮੀਰ ’ਚ ਜਬਰੀ ਧਰਮ ਪਰਿਵਰਤਨ ਦਾ ਮਾਮਲੇ ਕਾਫੀ ਗਰਮਾਇਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਚ ਇੱਕ ਲੜਕੀ ਜੋ ਕਿ ਇਹ ਦਾਅਵਾ ਕਰ ਰਹੀ ਹੈ ਕਿ ਉਹ ਉਨ੍ਹਾਂ ਲੜਕੀਆਂ ਚੋਂ ਇੱਕ ਹੈ ਜਿਸ ਨੂੰ ਸਿੱਖ ਕੌਮ ਮੁਤਾਬਿਕ ਅਗਵਾ ਕਰ ਲਿਆ ਗਿਆ ਹੈ ਅਤੇ ਮੁਸਲਮਾਨ ਨਾਲ ਵਿਆਹ ਕਰਨ ਲਈ ਮਜਬੂਰ ਹੋ ਗਈ ਹੈ।
ਵੀਡੀਓ ਚ ਲੜਕੀ ਕਹਿ ਰਹੀ ਹੈ ਕਿ ਉਸਨੇ ਇੱਕ ਮੁਸਲਮਾਨ ਲੜਕੇ ਨਾਲ ਵਿਆਹ ਕਰਵਾ ਲਿਆ ਹੈ। ਲੜਕੀ ਨੇ ਇਹ ਵੀ ਦੱਸਿਆ ਕਿ ਉਸਨੇ 2012 ਚ ਧਰਮ ਪਰਿਵਰਤਨ ਕਰ ਲਿਆ ਸੀ ਅਤੇ ਆਈਜੀ 2014 ’ਚ ਉਸਨੇ ਇੱਕ ਮੁਸਲਮ ਲੜਕੇ ਨਾਲ ਵਿਆਹ ਕਰਵਾ ਲਿਆ ਸੀ ਜੋ ਕਿ ਉਸਦੇ ਬੈਂਚ ਦਾ ਸੀ। ਵੀਡੀਓ ਚ ਲੜਕੀ ਇਹ ਵੀ ਕਹਿ ਰਹੀ ਹੈ ਕਿ ਉਸਨੂੰ ਕਿਸੇ ਨੇ ਵੀ ਧੱਕੇ ਨਾਲ ਧਰਮ ਪਰਿਵਰਤਨ ਕਰਨ ਲਈ ਨਹੀਂ ਕਿਹਾ ਸੀ। ਲੜਕੀ ਨੇ ਕਿਹਾ ਕਿ ਜੇ ਉਸ ਨੂੰ ਕਿਸੇ ਦੁਆਰਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਉਹ ਹੋਰ ਕੋਈ ਨਹੀਂ ਸਗੋਂ ਉਸ ਦੇ ਆਪਣੇ ਭਾਈਚਾਰੇ ਦੇ ਲੋਕ ਹਨ।