ਮੁੰਬਈ: ਸ਼ੋਸਲ ਮੀਡੀਆ 'ਤੇ ਆਏ ਦਿਨ ਵੀਡੀਓ ਵਾਇਰਲ(viral video) ਹੁੰਦੇ ਰਹਿੰਦੇ ਹਨ, ਇਸੇ ਤਰ੍ਹਾਂ ਹੀ ਰੇਲਵੇ ਮੰਤਰਾਲੇ ਨੇ ਸ਼ੇਅਰ ਕੀਤਾ ਹੈਰਾਨ ਕਰਨ ਵਾਲਾ ਵੀਡੀਓ।
ਵੀਡੀਓ ਵਿੱਚ ਇੱਕ ਸੀਸੀਟੀਵੀ ਫੁਟੇਜ ਦਿਖਦਾ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਸਿਰਫ਼ ਕੁੱਝ ਸੈਕਿੰਡ ਪਹਿਲਾਂ ਹੀ ਅਲਰਟ ਟਰੇਨ ਡਰਾਈਵਰ ਸਮੇਂ ਸਿਰ ਐਮਰਜੈਂਸੀ ਬ੍ਰੇਕਾਂ ਖਿੱਚੀ ਦਿੰਦਾ ਹੈ। ਇਹ ਵੀਡੀਓ ਮੁੰਬਈ ਦੇ ਸ਼ਿਵਦੀ ਸਟੇਸ਼ਨ 'ਤੇ ਕੈਪਚਰ ਕੀਤਾ ਗਿਆ ਸੀ।
ਤੁਹਾਨੂੰ ਦੱਸ ਦਈਏ ਕਿ ਸ਼ੁਰੂਆਤ 'ਚ ਇੱਕ ਆਦਮੀ ਰੇਲਵੇ ਪਟੜੀਆਂ 'ਤੇ ਸੈਰ ਕਰਦੇ ਹਨ। ਜਿਵੇਂ ਹੀ ਵੀਡੀਓ ਜਾਰੀ ਹੁੰਦੀ ਹੈ ਅਤੇ ਟਰੇਨ ਨੇੜੇ ਆਉਂਦੀ ਹੈ, ਉਹ ਵਿਅਕਤੀ ਅਚਾਨਕ ਪਟੜੀ 'ਤੇ ਲੇਟ ਜਾਂਦਾ ਹੈ। ਹਾਲਾਂਕਿ ਅਲਰਟ ਟਰੇਨ ਡਰਾਈਵਰ ਦੁਆਰਾ ਐਮਰਜੈਂਸੀ ਬ੍ਰੇਕ ਲਗਾਉਣ ਤੋਂ ਬਾਅਦ ਰੇਲਗੱਡੀ ਤੁਰੰਤ ਪਟੜੀ 'ਤੇ ਰੁਕ ਜਾਂਦੀ ਹੈ।