ਚਾਈਨਾ:ਬੀਜਿੰਗ ਤੋਂ ਇੱਕ ਦਿਲ ਦਹਿਲਾ ਦੇਣ ਵਾਲੇ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਜਿੱਥੇ ਰੋਡ ‘ਤੇ ਖੜੀ ਕਾਰ ਖਾਈ ਵਿੱਚ ਡਿੱਗ ਜਾਂਦੀ ਹੈ। ਇਸ ਹਾਦਸੇ ਦੌਰਾਨ ਪਰਿਵਾਰ ਦਾ ਇੱਕ ਮੈਂਬਰ ਕਾਰ ਦੇ ਵਿੱਚ ਮੌਜੂਦ ਸੀ।
ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਦੇ ਵੱਲੋਂ ਸੜਕ ਕਿਨਾਰੇ ਕਾਰ ਨੂੰ ਖੜ੍ਹਾ ਕੇ ਉਸ ਕੋਲ ਖੜੇ ਸਨ ਤੇ ਕੁਝ ਉਸ ਵਿੱਚ ਬੈਠੇ ਸਨ। ਦੇਖਦੇ ਹੀ ਦੇਖਦੇ ਇਹ ਕਾਰ ਅਚਾਨਕ ਚੱਲਣਾ ਸ਼ੁਰੂ ਹੋ ਗਈ ਤੇ ਇਸ ਦੌਰਾਨ ਕਾਰ ਦੇ ਬਾਹਰ ਖੜ੍ਹੇ ਸ਼ਖ਼ਸ ਵੱਲੋਂ ਕਾਰ ਦੀ ਪਿਛਲੀ ਸੀਟ ਤੇ ਬੈਠੀ ਮਹਿਲਾ ਨੂੰ ਬਾਹਰ ਕੱਢ ਲਿਆ ਜਦਕਿ ਕਾਰ ਦੇ ਮੂਹਰੇ ਬੈਠੀ ਮਹਿਲਾ ਜੋ ਕਿ ਸੀਟ ਬੈਲਟ ਲਗਾਈ ਬੈਠੀ ਸੀ ਉਹ ਸੀਟ ਬੈਲਟ ਜਲਦੀ ਵਿੱਚ ਨਹੀਂ ਖੋਲ੍ਹ ਸਕੀ ਜਿਸਕੇ ਉਹ ਕਾਰ ਸਮੇਤ ਖਾਈ ਦੇ ਵਿੱਚ ਡਿੱਗ ਗਈ।