ਅੰਬਾਲਾ: ਛਾਉਣੀ ਦੇ ਮਹੇਸ਼ ਨਗਰ ਪੁਲਿਸ ਸਟੇਸ਼ਨ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਪੁਲਿਸ ਦੀ ਦਰਿਆਦਿਲੀ ਦੇਖਣ ਨੂੰ ਮਿਲ ਰਹੀ ਹੈ ਕੀ ਕਿਵੇਂ ਇੱਕ ਪੁਲਿਸ ਵਾਲੇ ਦਾ ਦਿਲ ਇੱਕ ਗਰੀਬ ਬਜ਼ੁਰਗ ਨੂੰ ਦੇਖ ਕੇ ਪਸੀਜ ਗਿਆ ਹੈ ਤੇ ਉਹ ਬਿਨਾ ਕੁਝ ਸੋਚੇ ਉਸ ਦੀ ਮਦਦ ਵਿੱਚ ਲੱਗ ਗਿਆ ਹੈ। ਚਲੋ ਤੁਹਾਨੂੰ ਸ਼ੁਰੂ ਤੋਂ ਦਸਦੇ ਹਾਂ ਕਿ ਇਹ ਪੂਰਾ ਵਾਕਿਆ ਆਖਰ ਹੈ ਕੀ?
ਦਰਅਸਲ ਅੰਬਾਲਾ ਛਾਉਣੀ ਦੇ ਮਹੇਸ਼ਨ ਨਗਰ ਪੁਲਿਸ ਸਟੇਸ਼ਨ ਵਿੱਚ ਅਚਾਨਕ ਇੱਕ ਬਜ਼ੁਰਗ ਪਹੁੰਚਦਾ ਹੈ। ਉਸ ਦੀ ਹਾਲਾਤ ਦੇਖ ਕੇ ਮੰਨੋ ਕਿਸੇ ਦੀ ਵੀ ਅੱਖ ਨਮ ਹੋ ਜਾਵੇ... ਉਸ ਦੀ ਹਾਲਾਤ ਹੈਡ ਕਾਂਸਟੇਬਲ ਸੁਖਬੀਰ ਸਿੰਘ ਤੋਂ ਵੀ ਦੇਖੀ ਨਹੀਂ ਗਈ.. ਸੁਖਬੀਰ ਸਿੰਘ ਨੇ ਤੁਰੰਤ ਉਸ ਦੀ ਸੇਵਾ ਵਿੱਚ ਲੱਗ ਗਏ।
ਪਹਿਲਾ ਕੱਟੇ ਬਾਲ, ਫਿਰ ਨਵਾਇਆ ਅਤੇ ਖਾਣਾ ਖਵਾਇਆ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੁਖਬੀਰ ਪਹਿਲਾ ਬਜ਼ੁਰਗ ਦੇ ਬਾਲ ਕਟਦੇ ਹਨ ਉਸ ਦੇ ਬਾਅਦ ਉਸ ਦੇ ਪੈਰਾਂ ਦੇ ਨਾਖੁਨ ਕਟ ਕੇ ਸਾਫ ਕਰਦੇ ਹਨ ਫਿਰ ਬਜ਼ੁਰਗ ਨੂੰ ਥਾਣੇ ਵਿੱਚ ਹੀ ਨਵਾਉਂਦੇ ਹਨ ਅਤੇ ਸਾਫ ਸੁਧਰੇ ਕਪੜੇ ਦਿੰਦੇ ਹਨ। ਇਸ ਤੋਂ ਬਾਅਦ ਸੁਖਬੀਰ ਸਿੰਘ ਬਜ਼ੁਰਗ ਨੂੰ ਖਾਣਾ ਖਵਾਉਣ ਲਈ ਲੈ ਜਾਂਦੇ ਹਨ। ਸੁਖਬੀਰ ਸਿੰਘ ਦੀ ਇਸ ਦਰਿਆਦਿਲੀ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦੀ ਤਾਰੀਫ ਕਰ ਰਿਹਾ ਹੈ।
ਸੁਖਬੀਰ ਨੇ ਪੇਸ਼ ਕੀਤੀ ਮਿਸਾਲ
ਹੈੱਡ ਕਾਂਸਟੇਬਲ ਸੁਖਬੀਰ ਨੇ ਹਰਿਆਣਾ ਪੁਲਿਸ ਦੇ ਨਾਅਰੇ, ਸੇਵਾ, ਸੁਰੱਖਿਆ, ਅਤੇ ਸਹਿਯੋਗ ਨੂੰ ਸਾਕਾਰ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਬਜ਼ੁਰਗ ਦੇ ਲਈ ਉਹ ਸਭ ਕੁਝ ਕੀਤਾ ਜੋ ਉਹ ਕਰ ਸਕਦੇ ਸੀ। ਕੋਰੋਨਾ ਕਾਲ ਵਿੱਚ ਸੁਖਬੀਰ ਸਿੰਘ ਨੇ ਸਮਾਜ ਦੇ ਸਾਹਮਣੇ ਇਕ ਉਦਾਹਰਣ ਪੇਸ਼ ਕੀਤੀ ਹੈ। ਸੁਖਬੀਰ ਸਿੰਘ ਦੀ ਸੋਚ ਇਹੀ ਹੈ ਕਿ ਜਿਸ ਤੋਂ ਜਿੰਨ੍ਹਾਂ ਹੋ ਸਕੇ ਉਹ ਮਦਦ ਦੇ ਲਈ ਅੱਗੇ ਆਏ ਅਤੇ ਸਮਾਜ ਵਿੱਚ ਮੌਜੂਦ ਅਜਿਹੇ ਲੋਕਾਂ ਨੂੰ ਇਕੱਲਾ ਨਾ ਛੱਡੋ।