ਨਵੀਂ ਦਿੱਲੀ: ਸੋਸ਼ਲ ਮੀਡੀਆ ’ਤੇ ਸਾਨੂੰ ਅਜਿਹਾ ਜਰੂਰ ਕੁਝ ਨਾ ਕੁਝ ਦੇਖਣ ਨੂੰ ਮਿਲ ਜਾਂਦਾ ਹੈ ਜਿਸ ਨੂੰ ਅਸੀਂ ਅਸਲ ਜਿੰਦਗੀ ਚ ਦੇਖ ਨਹੀਂ ਪਾਉਂਦੇ। ਇਸ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ’ਚ ਲਾੜਾ ਲਾੜੀ ਦਿਖਾਈ ਦੇ ਰਹੇ ਹਨ।
ਦੱਸ ਦਈਏ ਕਿ ਵੀਡੀਓ ’ਚ ਲਾੜੀ ਜਿਵੇਂ ਹੀ ਲਾੜੇ ਨੂੰ ਕਿਸ ਕਰਦੀ ਹੈ ਤਾਂ ਲਾੜਾ ਤੁਰੰਤ ਹੀ ਬੇਹੋਸ਼ ਹੋ ਜਾਂਦਾ ਹੈ, ਪਰ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਹੈਰਾਨ ਨਹੀਂ ਹੋਵੇਗੇ। ਸਗੋਂ ਤੁਹਾਨੂੰ ਬਹੁਤ ਪਿਆਰ ਆਵੇਗਾ। ਵੀਡੀਓ ਇੱਕ ਕ੍ਰਿਸ਼ਚਨ ਵਿਆਹ ਦੀ ਹੈ, ਵਿਆਹ ਦੌਰਾਨ ਜਿਵੇਂ ਹੀ ਲਾੜਾ ਲਾੜੀ ਨੂੰ ਕਿਸ ਕਰਦਾ ਹੈ ਤਾਂ ਉਹ ਡਿੱਗ ਪੈਂਦਾ ਹੈ ਜਿਸ ਨੂੰ ਵੇਖ ਕੇ ਲਾੜੀ ਵੀ ਹੱਸ ਪੈਂਦੀ ਹੈ।