ਹੈਦਰਾਬਾਦ:ਟੋਕਿਓ ਓਲੰਪਿਕ (Tokyo Olympics) 2020 ਵਿੱਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਹੁਣ ਵੇਕੇਸ਼ਨ ਮੂਡ (Vacation mood) ਵਿੱਚ ਆ ਗਏ ਹਨ। ਨੀਰਜ ਨੇ ਇੱਕ ਛੋਟਾ ਜਿਹਾ ਬ੍ਰੇਕ ਲਿਆ ਹੈ। ਹੁਣ ਉਹ ਮਾਲਦੀਵ (Maldives) ਵਿੱਚ ਛੁੱਟੀਆਂ ਦਾ ਮਜਾ ਲੈ ਰਹੇ ਹੈ। ਆਪਣਾ ਖੇਲ ਅਤੇ ਜੇਵਲਿਨ ਨੀਰਜ ਨੂੰ ਕਿੰਨਾ ਪਿਆਰਾ ਹੈ।ਮਾਲਦੀਵ ਵਿੱਚ ਇਸ ਦੀ ਇੱਕ ਝਲਕ ਵੀ ਦੇਖਣ ਨੂੰ ਮਿਲੀ ਹੈ।
ਦੱਸ ਦਈਏ ਨੀਰਜ ਦੇ ਮਾਲਦੀਵ ਟੂਰ ਦੀ ਸ਼ੁਰੁਆਤ ਫੁਰਾਵੇਰੀ ਰਿਜਾਰਟ ਨਾਲ ਹੋਈ। ਗੋਲਡਨ ਬਵਾਏ ਨੇ ਸ਼ੁੱਕਰਵਾਰ ਨੂੰ ਆਪਣੀ ਇੰਸਟਾਗ੍ਰਾਮ ਵਾਲ ਉੱਤੇ ਇੱਕ ਵੀਡੀਓ ਪੋਸਟ ਕੀਤਾ ਹੈ। ਜਿਸ ਵਿੱਚ ਉਹ ਸਕੂਬਾ ਡਾਇਵਿੰਗ ਦਾ ਲੁਤਫ ਉਠਾ ਰਹੇ ਹੈ।