ਚੰਡੀਗੜ੍ਹ: ਵਿਆਹ ਸਮਾਗਮਾਂ ’ਚ ਲਾੜੀਆਂ ਦੀ ਵੱਖ-ਵੱਖ ਤਰ੍ਹਾਂ ਦੀ ਐਂਟਰੀ ਦੇਖਣ ਨੂੰ ਮਿਲਦੀ ਹੈ, ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਛਾਈਆਂ ਰਹਿੰਦੀਆਂ ਹਨ ਪਰ ਹੁਣ ਤੁਹਾਨੂੰ ਇੱਕ ਅਜਿਹੀ ਲਾੜੀ ਦੀ ਵੀਡੀਓ ਵਿਖਾਉਣ ਜਾ ਰਹੇ ਹਾਂ ਜਿਸਦੀ ਐਂਟਰੀ ਨਹੀਂ ਸਗੋਂ ਵਿਦਾਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਪਣੀ ਵਿਦਾਈ ਚ ਲਾੜੀ ਨਾ ਤਾਂ ਰੋ ਰਹੀ ਹੈ ਅਤੇ ਨਾ ਹੀ ਉਸਦੇ ਚਿਹਰੇ ’ਤੇ ਇਸਦਾ ਗਮ ਦਿਖਾਈ ਦੇ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਹ ਲਾੜੀ ਆਪਣੀ ਵਿਦਾਈ ਸਮੇਂ ਥਾਰ ਚਲਾਉਂਦੀ ਨਜਰ ਆ ਰਹੀ ਹੈ। ਥਾਰ ਚਲਾਉਂਦੇ ਹੋਏ ਲਾੜੀ ਆਪਣੇ ਸਹੁਰੇ ਪਰਿਵਾਰ ਪਹੁੰਚੀ ਜਿੱਥੇ ਉਸਦਾ ਜੋਰਦਾਰ ਸਵਾਗਤ ਕੀਤਾ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।