ਬਾਰਪੇਟਾ : ਆਸਮ ਦੇ ਬਾਰਪੇਟਾ ਜ਼ਿਲ੍ਹੇ 'ਚ ਸ਼ਾਦੀ ਤੋਂ ਪਹਿਲਾਂ ਬਣੀ ਇੱਕ ਵਾਇਰਲ ਵੀਡੀਓ ਕਾਰਨ ਵਿਹੁਅਤਾ ਮਹਿਲਾ ਦੀ ਜ਼ਿੰਦਗੀ ਦੀ ਬਰਬਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਰਪੇਟਾ ਦੇ ਕਲਗਛਿਆ ਦੇ ਦਿਗਜ਼ਨੀ ਪਿੰਡ ਦੀ ਇੱਕ ਮਹਿਲਾ ਨੂੰ ਉਸ ਦੇ ਪਤੀ ਨੇ ਵਿਆਹ ਦੇ ਮਹਿਜ਼ 2 ਮਹੀਨੇ ਬਾਅਦ ਹੀ ਘਰ ਤੋਂ ਬਾਹਰ ਕੱਢ ਦਿੱਤਾ। ਕਿਉਂਕਿ ਉਸੇ ਦੇ ਪਿੰਡ ਦੇ ਇੱਕ ਨੌਜਵਾਨ ਨੇ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵੀਡੀਓ 'ਚ ਉਕਤ ਮਹਿਲਾ ਆਪਣੇ ਸਾਬਕਾ ਪ੍ਰੇਮੀ ਦੇ ਨਾਲ ਨਿੱਜੀ ਸਮਾਂ ਬਤੀਤ ਕਰ ਰਹੀ ਸੀ। ਉਹ ਆਪਣੇ ਪ੍ਰੇਮੀ ਤੇ ਉਸ ਦੇ ਦੋਸਤਾਂ ਨਾਲ ਸਿਗਰਟ ਪੀ ਰਹੀ ਸੀ।
ਵੇਖੋ ਵੀਡੀਓ : ਵਿਆਹ ਤੋਂ ਪਹਿਲਾਂ ਦੀ ਵਾਇਰਲ ਵੀਡੀਓ ਨੇ ਵਿਹੁਅਤਾ ਮਹਿਲਾ ਦੀ ਜ਼ਿੰਦਗੀ ਕੀਤੀ ਬਰਬਾਦ - ਬਾਰਪੇਟਾ
ਆਸਮ ਦੇ ਬਾਰਪੇਟਾ ਜ਼ਿਲ੍ਹੇ 'ਚ ਸ਼ਾਦੀ ਤੋਂ ਪਹਿਲਾਂ ਬਣੀ ਇੱਕ ਵਾਇਰਲ ਵੀਡੀਓ ਕਾਰਨ ਵਿਹੁਅਤਾ ਮਹਿਲਾ ਦੀ ਜ਼ਿੰਦਗੀ ਦੀ ਬਰਬਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਵਾਇਰਲ ਵੀਡੀਓ ਨੇ ਵਿਹੁਅਤਾ ਮਹਿਲਾ ਦੀ ਜ਼ਿੰਦਗੀ ਕੀਤੀ ਬਰਬਾਦ
ਨੌਜਵਾਨ ਵੱਲੋਂ ਵੀਡੀਓ ਵਾਇਰਲ ਕਰਨ ਮਗਰੋਂ ਮਹਿਲਾ ਦੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ। ਮਹਿਲਾ ਨੇ ਸ਼ਿਕਾਇਤ ਕੀਤੀ ਤਾਂ ਉਸ ਦੇ ਮਾਪਿਆਂ ਨੂੰ ਵੀ ਸ਼ਰਮਸਾਰ ਹੋਣਾ ਪਿਆ। ਉਸ ਦੇ ਪਿਤਾ ਨੇ ਮਹਿਲਾ ਨੂੰ ਪੇਕੇ ਘਰ ਵਿੱਚ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ। ਕਿਉਂਕਿ ਉਸ ਨੇ ਪਰਿਵਾਰ ਨੂੰ ਸ਼ਰਮਸਾਰ ਕੀਤਾ ਹੈ। ਇਸ ਮਗਰੋਂ ਮਹਿਲਾ ਜਦੋਂ ਪ੍ਰੇਮੀ ਦੇ ਘਰ ਗਈ ਤਾਂ ਉਥੇ ਵੀ ਪ੍ਰੇਮੀ ਦੇ ਪਰਿਵਾਰ ਨੇ ਉਸ ਸਰੀਰਕ ਸੋਸ਼ਣ ਕਰ ਉਸ ਨੂੰ ਘਰੋਂ ਭਜਾ ਦਿੱਤਾ।