ਹੈਦਰਾਬਾਦ:ਸੋਸ਼ਲ ਮੀਡੀਆ (Social media) 'ਤੇ ਮਜ਼ਾਕੀਆ ਵੀਡੀਓ (Video) ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਇਸ ਵਾਇਰਲ ਵੀਡੀਓ (Video) ਨੂੰ ਦੇਖ ਕੇ ਲੂਕੰਡਾ ਖੜ੍ਹਾ ਹੋ ਜਾਵੇਗਾ। ਵੀਡੀਓ (Video) ਦੇਖਣ ਤੋਂ ਬਾਅਦ ਤੁਸੀਂ ਸੋਚਦੇ ਰਹੋਗੇ ਕਿ ਜੋ ਤੁਸੀਂ ਵੇਖ ਰਹੇ ਹੋ ਉਹ ਸੱਚਮੁੱਚ ਸੱਚ ਹੈ ? ਕਿਉਂਕਿ ਕੋਈ ਵੀ ਸਮਾਧੀ ਲਾ ਕੇ ਉਬਲਦੇ ਪਾਣੀ ਵਿੱਚ ਬੈਠਣ ਦੀ ਕਲਪਨਾ ਵੀ ਨਹੀਂ ਕਰ ਸਕਦਾ। ਇਹ ਵੀਡੀਓ (Video) ਕਿੱਥੋਂ ਦੀ ਹੈ। ਕਦੋਂ ਦੀ ਹੈ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਇੰਟਰਨੈਟ ਤੇ ਇਸ ਵੀਡੀਓ (Video) ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਵਾਇਰਲ ਹੋ ਰਹੀ ਇਸ ਵੀਡੀਓ (Video) ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੱਚਾ ਉਬਲਦੇ ਪਾਣੀ ਨਾਲ ਭਰੇ ਹੋਏ ਕੜਾਹੇ ਵਿੱਚ ਹੱਥ ਜੋੜ ਕੇ ਸਮਾਧੀ ਲਗਾਈ ਬੈਠਾ ਹੈ। ਕੜਾਹੀ ਵਿੱਚ ਭਰਿਆ ਪਾਣੀ ਉਬਲਦਾ ਵੇਖਿਆ ਜਾ ਸਕਦਾ ਹੈ। ਜਦੋਂ ਕਿ ਬਾਕੀ ਦਾ ਹਿੱਸਾ ਫੁੱਲਾਂ ਨਾਲ ਢੱਕਿਆ ਹੋਇਆ ਹੈ। ਆਲੇ ਦੁਆਲੇ ਲੋਕਾਂ ਦੀ ਭੀੜ ਹੈ। ਲੋਕ ਬੱਚੇ ਨੂੰ ਹੈਰਾਨੀ ਨਾਲ ਵੇਖ ਰਹੇ ਹਨ। ਕੁਝ ਲੋਕ ਮੋਬਾਈਲ ਤੋਂ ਵੀਡੀਓ (Video) ਵੀ ਬਣਾ ਰਹੇ ਹਨ। ਤੁਸੀਂ ਵੇਖ ਸਕਦੇ ਹੋ ਕਿ ਕੜਾਹੇ ਨੂੰ ਚੁੱਲ੍ਹੇ ਉੱਤੇ ਰੱਖਿਆ ਗਿਆ ਹੈ ਅਤੇ ਲੱਕੜਾਂ ਧੂੰਏਂ ਨਾਲ ਸੜ ਰਹੀਆਂ ਹਨ। ਬੱਚੇ ਦੇ ਪਿਛਲੇ ਪਾਸੇ ਇੱਕ ਪੋਸਟਰ ਵੀ ਲਗਾਇਆ ਗਿਆ ਹੈ ਜਿਸ ਉੱਤੇ ਭਗਤ ਪ੍ਰਹਿਲਾਦ ਲਿਖਿਆ ਹੋਇਆ ਹੈ।