ਪੁਰੂਲਿਆ: ਪੱਛਮ ਬੰਗਾਲ ਚ ਪਹਿਲੇ ਪੜਾਅ ਦੀ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਸ਼ੁਕਵਾਰ ਰਾਤ ਪੁਰੂਲਿਆ ਜ਼ਿਲ੍ਹੇ ਦੇ ਬੰਦਵਾਨ ਚ ਚੋਣ ਡਿਊਟੀ ਦੇ ਲਏ ਕਿਰਾਏ ’ਤੇ ਇਕ ਵਾਹਨ ਨੂੰ ਅੱਗ ਲੱਗਾ ਦਿੱਤੀ ਗਈ ਹੈ। ਅਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜੋ: ਮੁਖਤਾਰ ਅੰਸਾਰੀ ਨੂੰ ਦੋ ਹਫ਼ਤੇ ਅੰਦਰ ਪੰਜਾਬ ਤੋਂ ਯੂਪੀ ਭੇਜੋ: ਸੁਪਰੀਮ ਕੋਰਟ
ਦੱਸਿਆ ਜਾ ਰਿਹਾ ਹੈ ਕਿ ਵਾਹਨ ਵੋਟਿੰਗ ਚੋਣ ਅਧਿਕਾਰੀਆਂ ਨੂੰ ਮਤਦਾਨ ਕੇਂਦਰ ਤੱਕ ਛੱਡਣ ਤੋਂ ਬਾਅਦ ਵਾਪਸ ਜਾ ਰਹੇ ਸੀ ਇਸ ਦੌਰਾਨ ਸੂਬੇ ਦੇ ਨਕਸਲਵਾਦੀਆਂ ਨੇ ਜੰਗਲਮਹਿਲ ਖੇਤਰ ਦੇ ਤੁਲਸਿਡੀ ਪਿੰਡ ਚ ਇਸਨੂੰ ਅੱਗ ਲਗਾ ਦਿੱਤੀ ਗਈ।
ਪ੍ਰਤੱਖਦਰਸੀਆਂ ਦੇ ਮੁਤਾਬਿਕ ਜੰਗਲਾਂ ਤੋਂ ਅਚਾਨਕ ਬਾਹਰ ਆਏ ਕੁਝ ਲੋਕਾਂ ਨੇ ਵਾਹਨ ਨੂੰ ਰੋਕਿਆ ਅਤੇ ਕਥਿਤ ਤੌਰ ’ਤੇ ਉਸ ਉੱਤੇ ਪੈਟ੍ਰੋਲੀਅਮ ਪਦਾਰਥ ਛਿੜਕ ਕੇ ਅੱਗ ਲਗਾ ਦਿੱਤੀ ਗਈ। ਸੂਤਰਾਂ ਦੀ ਮੰਨੀਆਂ ਤਾਂ ਘਟਨਾ ਚ ਕੋਈ ਜ਼ਖਮੀ ਨਹੀਂ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਮਕਲ ਕਰਮੀ ਅੱਗ ਤੇ ਕਾਬੂ ਪਾਂਦੇ ਹਨ ਵਾਹਨ ਸੜ ਕੇ ਸੁਆਹ ਹੋ ਚੁੱਕਿਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਰੂਲਿਆ ਜ਼ਿਲ੍ਹੇ ਦੀ ਸਾਰੇ ਨੌ ਵਿਧਾਨਸਭਾ ਸੀਟਾਂ ’ਤੇ ਸ਼ਨੀਵਾਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਣੀ ਹੈ।