ਛੱਤੀਸਗੜ੍ਹ: ਛੋਟਾ 'ਅ' ਤੋਂ ਅਨਾਰ, ਵੱਡਾ 'ਆ' ਤੋਂ ਆਮ, ਆਓ ਚਲੋਂ ਯਾਦ ਕਰੀਏ ਅਸੀਂ ਫਲਾਂ ਦੇ ਨਾਂਅ... 'ਏ' ਫਾਰ ਐਪਲ, 'ਬੀ' ਫਾਰ ਬਾਲ.... ਪਹਾੜੇ ਪੜ੍ਹ ਕੇ ਕਰੋ ਕਮਾਲ.....ਆਇਤਾਕਾਰ ਸਿੱਖੋ, ਵਰਗ ਸਿੱਖੋ, ਸਿਖੋ ਇੱਕ, ਦੋ ਤਿੰਨ ਚਾਰ... ਕੰਧਾਂ ਪਿੰਡ ਦੀਆਂ ਸਕੂਲ ਬਣੈ... ਪੜ੍ਹੋ ਇਕਾਈ, ਦਹਾਈ ਸੈਕੜਾਂ ਹਜ਼ਾਰ.....ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਦੇ ਨਰਹਰਪੁਰ ਬਲਾਕ ਦੀ ਹਰ ਗ੍ਰਾਮ ਪੰਚਾਇਤ ਦੀਆਂ ਕੰਧਾਂ ਤੁਹਾਨੂੰ ਸਟੱਡੀ ਬੋਰਡ ਵਾਂਗ ਨਜ਼ਰ ਆਉਣਗੀ। ਨਜ਼ਰ ਘੁੰਮਾਉਂਗੇ ਤਾਂ ਕਿਤੇ ਕਕਹਰਾ ਲਿਖਿਆ ਮਿਲੇਗਾ ਤਾਂ ਕਿਤੇ ਅੰਗਰੇਜ਼ੀ ਅਲਫਾਬੇਟ, ਕੀਤੇ ਬੱਚੇ ਗਣਿਤ ਪੜ੍ਹਦੇ ਮਿਲਣਗੇ ਤਾਂ ਕੀਤੇ ਫਲਾਂ ਦੇ ਨਾਂਅ ਰਟਦੇ।
ਕੋਰੋਨਾ ਕਾਲ ਵਿੱਚ ਬੱਚਿਆਂ ਦੀ ਪੜਾਈ ਚਲਦੀ ਰਹੇ। ਉਹ ਖੇਡਦੇ ਹੋਏ ਪੜਦੇ ਰਹਿਣ ਇਸ ਲਈ ਪ੍ਰਿੰਟ ਰੀਚ ਦੇ ਤੌਰ ਉੱਤੇ ਇਹ ਕਾਢ ਕੱਢੀ ਗਈ ਹੈ ਕੰਧਾਂ ਉੱਤੇ ਰੰਗ ਬਿਰੰਗੇ ਅੱਖਰ ਦੇਖ ਕੇ ਬੱਚੇ ਰੁਕਦੇ ਹੈ ਅਤੇ ਪੜ੍ਹਣ ਲਗਦੇ ਹਨ। ਇਹ ਕੰਨਸੈਪਟ ਕਿਵੇਂ ਅਤੇ ਕਿਉਂ ਲਿਆਦਾਂ ਗਿਆ ਹੈ ਇਸ ਬਾਰੇ ਸੰਕੁਲ ਕੋਆਰਡੀਨੇਟਰ ਗੁਪਤੇਸ਼ ਕੁਮਾਰ ਸਲਾਮ ਨੇ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ।
ਬਲਾਕ ਕੋਆਰਡੀਨੇਟਰ ਗੁਪਤੇਸ਼ ਕੁਮਾਰ ਸਲਾਮ ਨੇ ਕਿਹਾ ਕਿ ਪ੍ਰਿੰਟ ਰੀਚ ਦਾ ਮਤਲਬ ਇਹ ਹੈ ਕਿ ਪਿੰਡ ਦੇ ਜਿਸ ਮੁਹੱਲੇ, ਘਰਾਂ ਅਤੇ ਜਿਸ ਗਲੀ ਵਿੱਚ ਪੜ੍ਹਣ ਵਾਲੇ ਬੱਚੇ ਹਨ ਉਨ੍ਹਾਂ ਦੇ ਚੌਗਿਰਦੇ 'ਚ ਅਜਿਹਾ ਵਾਤਾਵਰਣ ਤਿਆਰ ਕੀਤਾ ਜਾਵੇ ਜਿਸ ਨਾਲ ਉਨ੍ਹਾਂ ਨੂੰ ਗਣਿਤ ਦਾ ਹੁਨਰ, ਭਾਸ਼ਾਈ ਗਿਆਨ ਹੋ ਸਕੇ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਪਿੰਡ ਦੇ ਚੌਹਾਰੇ, ਭੀੜ ਭਾੜ ਵਾਲੀਆਂ ਗਲੀਆਂ ਜਾਂ ਅਜਿਹੀ ਥਾਵਾਂ ਉੱਤੇ ਮਾਰਕਿੰਗ ਕਰੀਏ ਜਿੱਥੇ ਬੱਚਿਆਂ ਦਾ ਆਉਣਾ ਜਾਣਾ ਹੁੰਦਾ ਹੈ। ਇਸ ਵਿੱਚ ਦੁਕਾਨ, ਜਨਤਕ ਨਲ ਵੀ ਸ਼ਾਮਲ ਹੈ। ਇੱਥੇ ਬੱਚੇ ਨਹਾਉਣ ਆਉਂਦੇ ਹਨ। ਇੱਥੇ ਬੱਚਿਆਂ ਦੀ ਪਹੁੰਚ ਆਸਾਨੀ ਨਾਲ ਹੋਵੇਗੀ। ਆਉਂਦੇ ਜਾਂਦੇ ਉਹ ਪੜ੍ਹ ਸਕਣਗੇ।