ਮਹਾਂਰਾਸ਼ਟਰ:2020 ਵਿਚ ਗਲੋਬਲ ਮਹਾਂਮਾਰੀ ਨੇ 'ਘਰ ਤੋਂ ਕੰਮ' ਮੁਹਾਵਰੇ ਨੂੰ ਪ੍ਰਸਿੱਧ ਬਣਾਇਆ। ਹਾਲਾਂਕਿ ਇਸ ਸਥਿਤੀ ਨੇ ਇਹ ਵੀ ਸੁਨਿਸ਼ਚਿਤ ਕੀਤਾ ਹੈ ਕਿ ਅਸੀਂ ਆਪਣੇ ਪਰਿਵਾਰਾਂ ਨਾਲ ਘਰ ਵਿਚ ਵਧੇਰੇ ਸਮਾਂ ਬਤੀਤ ਕਰ ਸਕੀਏ। ਹੁਣ ਇਕ ਲਾੜੇ ਦਾ ਆਪਣੇ ਵਿਆਹ ਦੇ ਸਮੇਂ ਲੈਪਟਾਪ ਤੇ ਕੰਮ ਕਰਦੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਇਹ ਕਲਿਪ ਵਿਆਹ ਨਾਲ ਜੁੜੇ ਇਕ ਇੰਸਟਾਗ੍ਰਾਮ ਪੇਜ਼ ਨੇ ਸੇਅਰ ਕੀਤਾ ਹੈ। ਇਸ ਵਿੱਚ ਲਾੜਾ ਮੰਡਪ ਤੇ ਲੈਪਟਾਪ ਲਈ ਬੈਠਾ ਹੈ। ਉਹ ਆਪਣੇ ਲੈਪਟਾਪ ਤੇ ਕੰਮ ਕਰ ਰਿਹਾ ਹੈ। ਮਹਿਮਾਨ ਅਤੇ ਪੰਡਤ ਰਸਮਾ ਦਾ ਆਰੰਭ ਕਰਨ ਲਈ ਲਾੜੇ ਦਾ ਉਡੀਕ ਕਰ ਰਹੇ ਹਨ। ਜਿਸ ਨੇ ਸੱਚਮੁੱਚ ਵਿਊਆਰਜ਼ ਨੇ ਹੱਸਣ ਲਈ ਮਜਬੂਰ ਕਰ ਦਿੱਤਾ ਉਹ ਦੁਲਹਨ ਦਾ ਰਿਐਕਸ਼ਨ ਹੈ।
ਵਿਆਹ ਦੇ ਹਾਲ ਦੇ ਦੂਜੇ ਪਾਸੇ ਸੋਫੇ 'ਤੇ ਬੈਠੀ, ਮਹਾਰਾਸ਼ਟਰ ਦੀ ਦੁਲਹਨ ਉੱਚੀ ਆਵਾਜ਼ ਵਿਚ ਹੱਸਦੀ ਹੋਈ ਦਿਖਾਈ ਦਿੱਤੀ ਜਦੋਂ ਕੈਮਰਾ ਉਸ ਨੂੰ ਦਿਖਾਉਣ ਲਈ ਪੈਨ ਕੀਤਾ ਗਿਆ। ਫਿਰ ਜਦੋਂ ਕੈਮਰਾ ਦੁਵਾਰਾ ਲਾੜੇ ਵੱਲ ਗਿਆ ਤਾਂ ਉਸ ਨੇ ਆਪਣਾ ਲੈਪਟਾਪ ਕਿਸੇ ਨੂੰ ਫੜਾਇਆ ਅਤੇ ਵਿਆਹ ਲਈ ਤਿਆਰ ਹੋ ਗਿਆ।
ਇਸ ਤੋ ਪਹਿਲਾ ਫਰਵਰੀ ਵਿੱਚ ਵੀ ਅਜਿਹੀ ਵੀਡੀਓ ਸਾਹਮਣੇ ਆਈ ਸੀ ਉਸ ਵਿੱਚ ਵੀ ਇਕ ਲਾੜਾ ਆਪਣੇ ਕੰਪਿਊਟਰ ਸਕਿਨ ਤੇ ਆਪਣੀ ਨਜਰ ਲਗਾਈ ਬੈਠਾ ਸੀ ਅਤੇ ਦੁਲਹਨ ਮੰਡਪ ਤੇ ਉਸ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੇ ਵੀ ਉਸ ਸਮੇਂ ਬਹੁਤ ਸਾਰੇ ਮਿਮ ਬਣੇ ਸਨ।
ਇਹ ਵੀ ਪੜ੍ਹੋ :ਕੀ ਹੈ ਅੰਮ੍ਰਿਤਸਰ ਦੇ ਨੇੜੇ ਮਿਲੀਆਂ ਸੁਰੰਗਾਂ ਦਾ ਅਸਲ ਸੱਚ, ਸੁਣੋਂ ਪੁਰਾਣੇ ਸਿੱਖ ਇਤਿਹਾਸਕਾਰ ਦੀ ਜ਼ੁਬਾਨੀ...?