ਨਵੀਂ ਦਿੱਲੀ: ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਂਦਰ ਕੁਰਸੀ ’ਤੇ ਬੈਠਾ ਹੋਇਆ ਹੈ। ਦੱਸ ਦਈਏ ਕਿ ਵਾਇਰਲ ਹੋ ਰਹੀ ਵੀਡੀਓ ਗਵਾਲੀਅਰ ਦੇ ਇੱਕ ਸਕੂਲ ਦੀ ਦੱਸੀ ਜਾ ਰਹੀ ਹੈ। ਬਾਂਦਰ ਸਕੂਲ ਦੇ ਪ੍ਰਿੰਸੀਪਲ ਦੀ ਕੁਰਸੀ ’ਤੇ ਬੈਠਿਆ ਹੋਇਆ ਹੈ। ਬੰਦਰ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।
1.15 ਮਿੰਟ ਦੀ ਇੱਸ ਵੀਡੀਓ ਕਲਿੱਪ ਚ ਬਾਂਦਰ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੀ ਕੁਰਸੀ ’ਤੇ ਬੈਠਿਆ ਹੋਇਆ ਦਿਖ ਰਿਹਾ ਹੈ ਅਤੇ ਸਟਾਫ ਦੇ ਮੈਂਬਰ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜਰ ਆ ਰਹੇ ਹਨ। ਹਾਲਾਂਕਿ ਬਾਂਦਰ ਕੁਰਸੀ ’ਤੇ ਕਾਫੀ ਸਹਿਜ ਤਰੀਕੇ ਨਾਲ ਬੈਠਿਆ ਅਤੇ ਖੇਡਦਾ ਹੋਈ ਦਿਖਾਈ ਦੇ ਰਿਹਾ ਹੈ। ਅਖਿਰ ’ਚ ਜਦੋਂ ਇੱਕ ਮਹਿਲਾ ਬਾਂਦਰ ਦੇ ਕੋਲ ਆਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਉੱਥੋ ਭੱਜ ਜਾਂਦਾ ਹੈ।