ਹੈਦਰਾਬਾਦ ਡੈਸਕ: ਦੇਸ਼ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਈ ਕ੍ਰਾਂਤੀਆਂ ਨੂੰ ਦੇਖਿਆ ਹੈ। ਅੱਜ ਅਸੀਂ ਗੱਲ ਕਰਾਂਗੇ ਸ਼ਵੇਤ ਕ੍ਰਾਂਤੀ ਬਾਰੇ। ਜਾਣਾਂਗੇ ਕੌਣ ਹੈ ਇਸ ਕ੍ਰਾਂਤੀ ਦਾ ਜਨਮ ਦਾਤਾ। ਜੇਕਰ ਤੁਸੀਂ ਦੇਸ਼ ਅਤੇ ਸਮਾਜ ਵਿੱਚ ਕੁਝ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਉਸ ਲਈ ਤੁਹਾਨੂੰ ਸਿਰਫ਼ ਇੱਕ ਚੰਗੀ ਸੋਚ ਦੀ ਲੋੜ ਹੈ। ਇਸੇ ਤਰ੍ਹਾਂ ਦੀ ਸੋਚ ਰੱਖਣ ਵਾਲੇ ਵਿਅਕਤੀ ਡਾ. ਵਰਗੀਸ ਕੁਰੀਅਨ (Dr Verghese Kurien) ਸਨ, ਉਨ੍ਹਾਂ ਨੂੰ ਭਾਰਤ ਵਿੱਚ ਸ਼ਵੇਤ ਕ੍ਰਾਂਤੀ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਉਹ ਇੱਕ ਸਮਾਜਿਕ ਉੱਦਮੀ ਸਨ ਜਿਨ੍ਹਾਂ ਦੇ 'ਬਿਲੀਅਨ ਲਿਟਰ ਆਈਡੀਆ' ਅਤੇ ਓਪਰੇਸ਼ਨ ਫਲੱਡ ਨੇ ਦੇਸ਼ ਵਿੱਚ ਡੇਅਰੀ ਉਦਯੋਗ ਦੇ ਤਸਵੀਰ ਹੀ ਬਦਲ ਦਿੱਤੀ। ਇਸੇ ਲਈ ਅੱਜ ਅਸੀਂ ਅਜ਼ਾਦੀ ਦੇ ਅੰਮ੍ਰਿਤ ਵੇਲੇ ਉਨ੍ਹਾਂ ਨੂੰ ਚੇਂਜ ਮੇਕਰ ਵਜੋਂ ਯਾਦ ਕਰ ਰਹੇ ਹਾਂ।
ਮਿਲਕ ਮੈਨ ਆਫ਼ ਇੰਡਿਆ: ਅੱਜ ਵਰਗੀਸ ਕੁਰੀਅਨ ਦੀ ਮਿਹਨਤ ਸਦਕਾ ਭਾਰਤ ਦੁੱਧ ਉਤਪਾਦਨ ਵਿੱਚ ਪਹਿਲੇ ਸਥਾਨ 'ਤੇ ਹੈ, ਵਿਸ਼ਵ ਦੁੱਧ ਉਤਪਾਦਨ ਵਿੱਚ 23 ਫ਼ੀਸਦੀ ਦਾ ਯੋਗਦਾਨ ਹੈ। ਦੇਸ਼ ਵਿੱਚ ਦੁੱਧ ਦਾ ਉਤਪਾਦਨ 2014-15 ਵਿੱਚ 146.31 ਮਿਲੀਅਨ ਟਨ ਦੇ ਮੁਕਾਬਲੇ 2020-21 ਵਿੱਚ ਲਗਭਗ 6.2 ਫ਼ੀਸਦੀ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ ਨਾਲ ਵਧ ਕੇ 209.96 ਮਿਲੀਅਨ ਟਨ ਹੋ ਗਿਆ ਹੈ।
ਕਿਵੇਂ ਕੀਤੀ ਸ਼ੁਰੂਆਤ: ਡਾ. ਕੁਰੀਅਨ ਨੇ ਸਾਲ 1949 ਵਿੱਚ ਭਾਰਤ ਵਿੱਚ ਦੁੱਧ ਉਤਪਾਦਨ ਵਧਾਉਣ ਲਈ ਕੈਰਾ ਡਿਸਟ੍ਰਿਕਟ ਕੋ-ਆਪਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਿਟੇਡ (KDCMPUL) ਨਾਂਅ ਦੀ ਡੇਅਰੀ ਨੂੰ ਸੰਭਾਲਿਆ। ਜਦੋਂ ਇਹ ਕੰਮ ਸਾਂਭਿਆ ਤਾਂ ਉਸ ਸਮੇਂ ਦੁੱਧ ਉਤਪਾਦਨ ਵਿੱਚ ਕ੍ਰਾਂਤੀ ਦਾ ਦੌਰ ਚੱਲ ਰਿਹਾ ਸੀ। ਇਸ ਲਈ KDCMPUL ਦੀ ਗਠਨ ਕੀਤਾ ਗਿਆ। ਦੁੱਧ ਉਤਪਾਦਨ ਵਿੱਚ ਵਾਧਾ ਵੇਖਦੇ ਹੋਏ ਦੁੱਧ ਭੰਡਾਰਨ ਲਈ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਗਿਆ।
ਜਦੋਂ ਅਮੁਲ ਬਣਿਆ ਬ੍ਰਾਂਡ: KDCMPUL ਅਹੁਦਾ ਸੰਭਾਲਣ ਤੋਂ ਬਾਅਦ ਕੁਰੀਅਨ ਚਾਹੁੰਦੇ ਸਨ ਕਿ ਇਸ ਦਾ ਨਾਂ ਬਦਲ ਕੇ ਅਜਿਹਾ ਕੀਤਾ ਜਾਵੇ ਜਿਸ ਦੀ ਪੂਰੀ ਦੁਨੀਆ 'ਚ ਵੱਖਰੀ ਪਛਾਣ ਬਣ ਜਾਵੇ। ਇਸ ਮੰਤਵ ਲਈ, ਕੁਰੀਅਨ ਨੇ ਪਲਾਂਟ ਦੇ ਕਰਮਚਾਰੀਆਂ ਦੇ ਸੁਝਾਅ 'ਤੇ ਕੇਡੀਸੀਐਮਪੀਯੂਐਲ (KDCMPUL) ਦਾ ਨਾਮ ਬਦਲ ਕੇ ਅਮੁਲ (AMUL) ਰੱਖਣ ਦਾ ਫੈਸਲਾ ਕੀਤਾ। ਅਮੁਲ ਦਾ ਸ਼ਾਬਦਿਕ ਅਰਥ ਅਨਮੋਲ ਹੈ। ਅੱਜ ਦੇਸ਼ ਦੇ 1.5 ਕਰੋੜ ਤੋਂ ਵੱਧ ਕਿਸਾਨ ਜਾਂ ਦੁੱਧ ਉਤਪਾਦਕ ਅਮੁਲ ਵਰਗੇ ਵੱਡੇ ਦੁੱਧ ਉਤਪਾਦਕਾਂ ਨਾਲ ਜੁੜੇ ਹੋਏ ਹਨ।