ਮੁੰਬਈ: ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰਆਈਐੱਲ) ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਰਿਹਾਇਸ਼ 'ਐਂਟੀਲੀਆ' ਨੇੜੇ ਵਿਸਫ਼ੋਟਕ ਨਾਲ ਭਰੀ ਹੋਈ ਗੱਡੀ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਮੁੰਬਈ ਪੁਲਿਸ ਦਾ ਅੱਤਵਾਦ ਵਿਰੋਧੀ ਦਸਤਾ (ATS)ਅਤੇ ਕ੍ਰਾਈਮ ਬ੍ਰਾਂਚ ਮੌਕੇ ’ਤੇ ਪਹੁੰਚ ਜਾਂਚ ’ਚ ਜੁੱਟ ਗਈਆਂ ਹਨ।
ਮੁਕੇਸ਼ ਅੰਬਾਨੀ ਦੇ ਘਰ ਨੇੜਿਉਂ ਵਿਸਫ਼ੋਟਕ ਸਮਗੱਰੀ ਨਾਲ ਭਰੀ ਗੱਡੀ ਬਰਾਮਦ - ਵਿਸਫ਼ੋਟਕ ਸਮਗੱਰੀ ਨਾਲ ਲੱਦੀ ਗੱਡੀ
ਮੁੰਬਈ ’ਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਨੇੜਿਓ ਵਿਸਫ਼ੋਟਕ ਸਮਗੱਰੀ ਨਾਲ ਲੱਦੀ ਹੋਈ ਗੱਡੀ ਬਰਾਮਦ ਹੋਈ ਹੈ। ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਦੱਸਿਆ ਕਿ ਐਂਟੀਲੀਆ (Antilia) ਦੇ ਬਾਹਰ ਖੜ੍ਹੀ ਕੀਤੀ ਗਈ ਸ਼ੱਕੀ ਕਾਰ ’ਚੋਂ ਜਿਲੇਟਿਨ ਦੀਆਂ ਰਾਡਾਂ ਬਰਾਮਦ ਹੋਈਆ ਹਨ। ਮੁੰਬਈ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀਆਂ ਹਨ।
![ਮੁਕੇਸ਼ ਅੰਬਾਨੀ ਦੇ ਘਰ ਨੇੜਿਉਂ ਵਿਸਫ਼ੋਟਕ ਸਮਗੱਰੀ ਨਾਲ ਭਰੀ ਗੱਡੀ ਬਰਾਮਦ ਤਸਵੀਰ](https://etvbharatimages.akamaized.net/etvbharat/prod-images/768-512-10778120-774-10778120-1614268598565.jpg)
ਤਸਵੀਰ
ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਦੱਸਿਆ ਕਿ ਐਂਟੀਲੀਆ (Antilia) ਦੇ ਬਾਹਰ ਖੜ੍ਹੀ ਕੀਤੀ ਗਈ ਸ਼ੱਕੀ ਕਾਰ ’ਚੋਂ ਜਿਲੇਟਿਨ ਦੀਆਂ ਰਾਡਾਂ ਬਰਾਮਦ ਹੋਈਆ ਹਨ। ਮੁੰਬਈ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀਆਂ ਹਨ। ਡਾਗ ਸਕੁਆਈਡ ਅਤੇ ਬੰਬ ਨਿਰੋਧਕ ਦਸਤੇ ਤੋਂ ਇਲਾਵਾ ਮੁੰਬਈ ਪੁਲਿਸ ਦੇ ਕਈ ਵੱਡੇ ਅਧਿਕਾਰੀ ਮੌਕੇ ’ਤੇ ਮੌਜੂਦ ਹਨ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਪਲੇਟਫਾਰਮ ਦੇ ਦੁਰਵਰਤੋਂ ਨੂੰ ਰੋਕਣ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ