ਉਤਰ ਪ੍ਰਦੇਸ਼: ਬੀਜੇਪੀ ਸਾਂਸਦ ਵਰੁਣ ਗਾਂਧੀ ਪਿਛਲੇ ਕੁਝ ਦਿਨਾਂ ਤੋਂ ਆਪਣੀ ਹੀ ਸਰਕਾਰ 'ਤੇ ਹਮਲੇ ਕਰਦੇ ਨਜ਼ਰ ਆ ਰਹੇ ਹਨ। ਅਜਿਹੇ 'ਚ ਵੀਰਵਾਰ ਨੂੰ ਇਕ ਵਾਰ ਫਿਰ ਵਰੁਣ ਗਾਂਧੀ ਨੇ ਟਵਿਟਰ ਜ਼ਰੀਏ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਪਿਛਲੇ 8 ਸਾਲਾਂ 'ਚ 22 ਕਰੋੜ ਨੌਜਵਾਨਾਂ ਨੇ ਕੇਂਦਰੀ ਵਿਭਾਗਾਂ 'ਚ ਨੌਕਰੀਆਂ ਲਈ ਅਪਲਾਈ ਕੀਤਾ ਸੀ, ਜਿਨ੍ਹਾਂ 'ਚੋਂ ਸਿਰਫ 7 ਲੱਖ ਨੂੰ ਹੀ ਰੁਜ਼ਗਾਰ ਮਿਲਿਆ ਹੈ। ਜੇਕਰ ਦੇਸ਼ ਵਿੱਚ ਕਰੀਬ 1 ਕਰੋੜ ਮਨਜ਼ੂਰ ਅਸਾਮੀਆਂ ਖਾਲੀ ਹਨ ਤਾਂ ਇਸ ਸਥਿਤੀ ਲਈ ਕੌਣ ਜ਼ਿੰਮੇਵਾਰ ਹੈ?
ਵਰੁਣ ਗਾਂਧੀ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀ ਹੀ ਸਰਕਾਰ ਖਿਲਾਫ ਟਵੀਟ ਕਰ ਚੁੱਕੇ ਹਨ। ਵਰੁਣ ਗਾਂਧੀ ਨੇ ‘ਕਿਸਾਨ ਅੰਦੋਲਨ’ ਜਾਂ ਬੇਰੁਜ਼ਗਾਰੀ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਕੋਈ ਕਸਰ ਨਹੀਂ ਛੱਡੀ। ਹਾਲ ਹੀ 'ਚ 'ਨਮਾਮੀ ਗੰਗੇ' ਦੇ ਖਰਚੇ ਨੂੰ ਲੈ ਕੇ ਮੋਦੀ ਸਰਕਾਰ ਤੋਂ ਸਵਾਲ ਪੁੱਛਿਆ ਗਿਆ ਸੀ। ਹਾਲਾਂਕਿ ਭਾਜਪਾ ਵਰੁਣ ਗਾਂਧੀ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਕਦੇ ਨਹੀਂ ਦਿੰਦੀ।