ਨਵੀਂ ਦਿੱਲੀ: ਗੂਗਲ ਦੀਆਂ ਕਈ ਸਰਚ ਇੰਜਨ ਸੇਵਾਵਾਂ ਦੇ ਅਚਾਨਕ ਰੁਕਣ ਕਾਰਨ ਇੰਟਰਨੈਟ ਉਪਭੋਗਤਾਵਾਂ ਵਿੱਚ ਹਲਚਲ ਪੈਦਾ ਹੋ ਗਈ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਗੂਗਲ ਦੀ ਈਮੇਲ ਸੇਵਾ- ਜੀਮੇਲ ਅਤੇ ਗੂਗਲ ਡਰਾਈਵ ਬੰਦ ਹੋਈ ਹੈ।
ਯੂਟਿਊਬ ਇੰਡੀਆ ਨੇ ਆਪਣੇ ਅਧਿਕਾਰਤ ਟਵਿੱਟਰ ਹੈਡਲ 'ਤੇ ਟਵੀਟ ਕਰਕੇ ਕਿਹਾ ਕਿ ਸਾਨੂੰ ਪਤਾ ਹੈ ਕਿ ਕਾਫ਼ੀ ਲੋਕਾਂ ਨੂੰ ਯੂਟਿਊਬ ਐਕਸੈਸ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਸਾਡੀ ਟੀਮ ਜਾਗਰੂਕ ਹੈ ਅਤੇ ਇਸਦੀ ਜਾਂਚ ਕਰ ਰਹੀ ਹੈ। ਜਿਵੇਂ ਹੀ ਸਾਡੇ ਕੋਲ ਹੋਰ ਖ਼ਬਰਾਂ ਹਨ ਅਸੀਂ ਤੁਹਾਨੂੰ ਅਪਡੇਟ ਕਰਾਂਗੇ।
ਯੂਟਿਊਬ ਦੇ ਇਸ ਟਵੀਟ 'ਤੇ ਕਈ ਸਾਰੇ ਲੋਕਾਂ ਦੇ ਕੁਮੈਂਟਸ ਆਉਣੇ ਸ਼ੁਰੂ ਹੋ ਗਏ। ਕਈ ਲੋਕਾਂ ਨੂੰ ਸਾਈਬਰ ਸਿਕਿਓਰਿਟੀ ਦਾ ਖ਼ਤਰਾ ਸਤਾਉਣ ਲੱਗਿਆ ਤੇ ਕਈ ਇਸ ਨੂੰ ਟੈਮਪਰੇਰੀ ਐਰਰ ਦੱਸਣ ਲੱਗੇ।